ਭਾਰਤੀ ਗੇਂਦਬਾਜ਼ਾਂ ਦਾ ਰਵੱਈਆ ਅਤੇ ਕੋਸ਼ਿਸ਼ ਸ਼ਲਾਘਾਯੋਗ: ਹਰਭਜਨ ਸਿੰਘ

ਲੰਡਨਂ ਆਫ਼ ਸਪਿਨਰ ਹਰਭਜਨ ਸਿੰਘ ਨੇ ਕੱਲ ਦੱਖਣੀ ਅਫ਼ਰੀਕਾ ਖਿਲਾਫ਼ ਕਰੋ ਜਾਂ ਮਰੋ ਮੁਕਾਬਲੇ ‘ਚ ਭਾਰਤੀ ਗੇਂਦਬਾਜ਼ਾਂ ਦੇ ਪ੍ਰਦਰਸ਼ਨ ਦੀ ਜੰਮ ਕੇ ਤਾਰੀਫ਼ ਕੀਤੀ ਅਤੇ ਕਿਹਾ ਕਿ ਵਧੀਆ ਗੇਂਦਬਾਜ਼ੀ ਦਾ ਇਹ ਸ਼ਾਨਦਾਰ ਉਦਾਹਰਣ ਹੈ। ਹਰਭਜਨ ਨੇ ਕਿਹਾ ਕਿ ਭਾਰਤ ਦਾ ਇਹ ਬਿਹਤਰੀਨ ਗੇਂਦਬਾਜ਼ੀ ਪ੍ਰਦਰਸ਼ਨ ਸੀ। ਤੇਜ਼ ਗੇਂਦਬਾਜ਼ਾਂ ਨੇ ਪਹਿਲੇ 10 ਓਵਰਾਂ ‘ਚ ਕਈ ਖਾਲੀ ਗੇਂਦਾਂ ਕਰਾਂ ਕੇ ਸ਼ਾਨਦਾਰ ਭੂਮਿਕਾ ਨਿਭਾਈ। ਤੰਗ ਗੇਂਦਬਾਜ਼ੀ ਦਾ ਇਹ ਸ਼ਾਨਦਾਰ ਉਦਾਹਰਣ ਹੈ। ਇਸ ਨਾਲ ਦੱਖਣੀ ਅਫ਼ਰੀਕਾ ਬੈਕਫ਼ੁਟ ‘ਤੇ ਚਲਾ ਗਿਆ। ਇਸ ਨਾਲ ਭਾਰਤ ਨੂੰ ਅੱਗੇ ਦੱਖਣੀ ਅਫ਼ਰੀਕਾ ‘ਤੇ ਦਬਦਬਾ ਬਣਾਉਣ ‘ਚ ਸਹਾਇਤਾ ਮਿਲੀ।
ਉਨ੍ਹਾਂ ਨੇ ਆਈ. ਸੀ. ਸੀ. ਦੀ ਅਧਿਕਾਰਿਕ ਵੈਬਸਾਈਟ ‘ਤੇ ਆਪਣੇ ਕਾਲਮ ‘ਚ ਲਿਖਿਆ ਕਿ ਭਾਰਤ ਦੇ ਲਈ ਟੀਚੇ ਦਾ ਪਿੱਛਾ ਕਰਨਾ ਹਮੇਸ਼ਾਂ ਆਸਾਨ ਰਿਹਾ ਹੈ। ਵਿਸ਼ੇਸ਼ ਕਰਕੇ ਤਦ ਜਦੋਂ ਉਸ ਨੇ ਇੱਕ ਵਿਸ਼ਵ ਪੱਧਰੀ ਟੀਮ ਨੂੰ ਕੇਵਲ 191 ਦੌੜਾਂ ‘ਤੇ ਆਊਟ ਕਰ ਦਿੱਤਾ ਸੀ। ਇਹ ਬਿਹਤਰੀਨ ਕੋਸ਼ਿਸ਼ ਸੀ ਅਤੇ ਜਸਪ੍ਰੀਤ ਬੁਮਰਾਹ ਜਿਹੇ ਖਿਡਾਰੀਆਂ ਨੂੰ ਵਿਸ਼ੇਸ਼ ਕ੍ਰੈਡਿਟ ਜਾਂਦਾ ਹੈ, ਜਿਨ੍ਹਾਂ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ।