ਬਾਬਾ ਰਾਮਦੇਵ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ

ਨਵੀਂ ਦਿੱਲੀ — ਹਰਿਆਣਾ ‘ਚ ਰੋਹਤਕ ਦੀ ਇਕ ਅਦਾਲਤ ਨੇ ਯੋਗਗੁਰੂ ਬਾਬਾ ਰਾਮਦੇਵ ਖਿਲਾਫ ਭੜਕਾਊ ਭਾਸ਼ਣ ਦੇਣ ਦੇ ਮਾਮਲੇ ‘ਚ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਅਦਾਲਤ ਨੇ ਰੋਹਤਕ ਦੇ ਐਸ.ਪੀ. ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਬਾਬਾ ਰਾਮਦੇਵ ਨੂੰ ਗ੍ਰਿਫਤਾਰ ਕਰਕੇ ਕੋਰਟ ‘ਚ ਪੇਸ਼ ਕੀਤਾ ਜਾਵੇ।
ਕੋਰਟ ਨੇ ਕਿਹਾ ਕਿ ਉਹ ਕਈ ਵਾਰ ਨਿਰਦੇਸ਼ ਦੇ ਬਾਵਜੂਦ ਵੀ ਕੋਰਟ ‘ਚ ਹਾਜ਼ਰ ਨਹੀ ਹੋਏ ਹਨ। ਇਸ ਮਾਮਲੇ ‘ਚ ਬੁੱਧਵਾਰ ਨੂੰ ਰੋਹਤਕ ਕੋਰਟ ‘ਚ ਸੁਣਵਾਈ ਹੋਈ ਸੀ। ਜੇਕਰ ਅੱਜ ਵੀ ਬਾਬਾ ਰਾਮ ਦੇਵ ਕੋਰਟ ‘ਚ ਹਾਜ਼ਰ ਨਾ ਹੋਏ ਤਾਂ ਕੋਰਟ ਆਪਣੀ ਨਾਰਾਜ਼ਗੀ ਜ਼ਰੂਰ ਜਿਤਾਵੇਗਾ। ਸਿਰ ਕਟੱਣ ਵਾਲੇ ਭੜਕਾਊੁ ਭਾਸ਼ਨ ਨੂੰ ਲੈ ਕੇ ਕਾਂਗਰਸ ਦੇ ਸਾਬਕਾ ਮੰਤਰੀ ਸੁਭਾਸ਼ ਬੱਤਰਾ ਨੇ ਬਾਬਾ ਰਾਮ ਦੇਵ ਖਿਲਾਫ ਕੇਸ ਦਰਜ ਕਰਨ ਲਈ ਕੋਰਟ ‘ਚ ਅਪੀਲ ਕੀਤੀ ਸੀ।
ਜ਼ਿਕਰਯੋਗ ਹੈ ਕਿ ਜਾਟ ਰਾਖਵਾਂਕਰਨ ਅੰਦੋਲਨ ਹਿੰਸਾ ਤੋਂ ਬਾਅਦ ਰੋਹਤਕ ‘ਚ ਸਦਭਾਵਨਾ ਸੰਮੇਲਨ ਹੋਇਆ ਸੀ। ਇਸ ‘ਚ ਬਾਬਾ ਰਾਮਦੇਵ ਵੀ ਪੁੱਜੇ ਸਨ, ਜਿੱÎਥੇ ਉਨ੍ਹਾਂ ਨੇ ਭੜਕਾਊੁ ਭਾਸ਼ਨ ਦਿੱਤਾ ਸੀ। ਬੱਤਰਾ ਨੇ ਦੋਸ਼ ਲਾਇਆ ਕਿ ਸੰਮੇਲਨ ‘ਚ ਭਾਸ਼ਨ ਦਿੰਦੇ ਬਾਬਾ ਰਾਮਦੇਵ ਨੇ ਇਹ ਕਿਹਾ ਕਿ ਜੇਕਰ ਸੰਵਿਧਾਨ ਨਾਲ ਉਨ੍ਹ੍ਹਾਂ ਦੇ ਹੱਥ ਬੰਨ੍ਹੇ ਨਾ ਹੁੰਦੇ ਤਾਂ ਭਾਰਤ ਮਾਤਾ ਕੀ ਜੈ ਦਾ ਨਾਅਰਾ ਨਾ ਲਾਉਣ ਵਾਲਿਆਂ ਦੇ ਉਹ ਸਿਰ ਕੱਟ ਦਿੰਦੇ।
ਬਾਬਾ ਰਾਮਦੇਵ ਦਾ ਇਹ ਬਿਆਨ ਉਦੋਂ ਸਾਹਮਣੇ ਆਇਆ ਜਦ ਹੈਦਰਾਬਾਦ ‘ਚ ਏ.ਆਈ.ਐਮ. ਆਈ.ਐਮ ਦੇ ਚੀਫ ਅਸਦੁਦੀਨ ਓਵੈਸੀ ਨੇ ਕਿਹਾ ਸੀ ਕਿ ਉਹ ਭਾਰਤ ਮਾਤਾ ਦੀ ਜੈ ਨਹੀਂ ਬੋਲਣਗੇ। ਜੇਕਰ ਉਸਦੀ ਗਰਦਨ ਉੱਤੇ ਕੋਈ ਚਾਕੂ ਰੱਖ ਦੇਵੇ ਤਦ ਵੀ ਨਹੀਂ।