ਪਾਕਿਸਤਾਨ ਨੇ ਨੌਸ਼ੈਰਾ ਸੈਕਟਰ ‘ਚ ਕੀਤੀ ਜੰਗਬੰਦੀ ਦੀ ਉਲੰਘਣਾ, ਗੋਲੀਬਾਰੀ ਜਾਰੀ

ਨਵੀਂ ਦਿੱਲੀ—ਜੰਮੂ-ਕਸ਼ਮੀਰ ‘ਚ ਭਾਰਤੀ ਫੌਜ ਨੇ ਇਕ ਵਾਰ ਫਿਰ ਪਾਕਿਸਤਾਨ ਦੀ ਨਾਪਾਕ ਹਰਕਤ ਦਾ ਕਰਾਰਾ ਜਵਾਬ ਦਿੱਤਾ ਹੈ। ਫੌਜ ਨੇ ਪਾਕਿਸਤਾਨ ਦੇ ਵੱਲੋਂ ਹੋ ਰਹੀ ਗੋਲੀਬਾਰੀ ਦਾ ਮਾਕੂਲ ਜਵਾਬ ਦਿੰਦੇ ਹੋਏ ਉਸ ਦੇ 2 ਸੈਨਿਕਾਂ ਨੂੰ ਮਾਰ ਦਿੱਤਾ। ਖਬਰ ਮੁਤਾਬਕ ਐਲ.ਓ.ਸੀ. ਦੇ ਕੋਲ ਰਾਜੋਰੀ ਅਤੇ ਪੁੰਛ ‘ਚ ਪਾਕਿਸਤਾਨ ਦੇ ਵੱਲੋਂ ਤੋਂ ਅੰਧਾਧੁੰਦ ਗੋਲੀਬਾਰੀ ਕੀਤੀ ਗਈ ਅਤੇ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਕੇ ਗੋਲੇ ਦਾਗੇ ਗਏ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਪਿਛਲੇ 4 ਦਿਨਾਂ ‘ਚ 10 ਵਾਰ ਜੰਗਬੰਦੀ ਦੀ ਉਲੰਘਣਾ ਕਰ ਚੁੱਕਾ ਹੈ। ਉੱਥੇ ਇਸ ਸਾਲ 1 ਜਨਵਰੀ ਤੋਂ ਹੁਣ ਤੱਕ 14 ਵਾਰ ਕੰਟਰੋਲ ਰੇਖਾ ਦਾ ਉਲੰਘਣ ਕੀਤਾ ਜਾ ਚੁੱਕਾ ਹੈ। ਇਸ ‘ਚ ਇਕ ਨਾਗਰਿਕ ਦੀ ਮੌਤ ਹੋਣ ਦੇ ਨਾਲ ਹੀ 7 ਹੋਰ ਲੋਕ ਜ਼ਖਮੀ ਹੋ ਗਏ।