ਦੁਨੀਆ ਦੇ ਇਹ ਧਾਕੜ ਖਿਡਾਰੀ ਫ਼ਸ ਚੁੱਕੇ ਹਨ ਸੈੱਕਸ ਸਕੈਂਡਲ ‘ਚ

ਨਵੀਂ ਦਿੱਲੀਂ ਸਾਰੀ ਦੁਨੀਆ ‘ਚ ਕ੍ਰਿਕਟ ਦਾ ਕ੍ਰੇਜ਼ ਸਭ ਤੋਂ ਜ਼ਿਆਦਾ ਹੈ। ਇਸ ਖੇਤਰ ‘ਚ ਕਈ ਕ੍ਰਿਕਟਰਸ ਹਨ ਜੋ ਕ੍ਰਿਕਟ ਦੇ ਮੈਦਾਨ ‘ਤੇ ਜਿੰਨੇ ਮਸ਼ਹੂਰ ਹੋਏ, ਉਸ ਤੋਂ ਕਿਤੇ ਜ਼ਿਆਦਾ ਮੈਦਾਨ ਦੇ ਬਾਹਰ ਦੀਆਂ ਹਰਕਤਾਂ ਦੀ ਵਜ੍ਹਾ ਕਰਕੇ ਚਰਚਾ ‘ਚ ਰਹੇ। ਜਾਣੋ, ਅਜਿਹੇ ਖਿਡਾਰੀਆਂ ਦੇ ਬਾਰੇ ‘ਚ ਜੋ ‘ਸੈਕਸ’ ਸਕੈਂਡਲ ਦੀ ਵਜ੍ਹਾ ਕਰਕੇ ਵੀ ਚਰਚਾ ‘ਚ ਰਹੇ।
1. ਸ਼ੇਨ ਵਾਰਨ
ਇਸ ਸੂਚੀ ‘ਚ ਸਭ ਤੋਂ ਪਹਿਲਾਂ ਨਾਂ ਸਾਬਕਾ ਆਸਟਰੇਲੀਆਈ ਕ੍ਰਿਕਟਰ ਸ਼ੇਨ ਵਾਰਨ ਹਨ। ਉਹ ਅਕਸਰ ਹੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫ਼ੀ ਚਰਚਾ ‘ਚ ਰਹਿੰਦੇ ਹਨ। ਕੁਝ ਸਾਲ ਪਹਿਲਾਂ ਉਨ੍ਹਾਂ ਦੀਆਂ ਕੁਝ ਨਿਊਡ ਤਸਵੀਰਾਂ ਟੀ.ਵੀ. ਪ੍ਰਜੈਂਟਰ ਦੇ ਨਾਲ ਲੀਕ ਹੋ ਗਈਆਂ ਸਨ। ਡੋਨਾ ਰਾਈਟ ਨਾਂ ਦੀ ਇੱਕ ਇੰਗਲੈਂਡ ਦੀ ਨਰਸ ਨੇ ਵਾਰਨ ‘ਤੇ ਇਤਰਾਜ਼ਯੋਗ ਮੈਸੇਜ ਭੇਜਣ ਦਾ ਦੋਸ਼ ਲਗਾਇਆ ਸੀ। ਇਹ ਗੇਂਦਬਾਜ਼ ਕਈ ਸੈਕਸ ਸਕੈਂਡਲ ‘ਚ ਵੀ ਫ਼ਸ ਚੁੱਕਾ ਹੈ।
2. ਡੈਰੇਲ ਟਫ਼ੀ
ਨਿਊਜ਼ੀਲੈਂਡ ਟੀਮ ਦੇ ਤੇਜ਼ ਗੇਂਦਬਾਜ਼ ਡੈਰੇਲ ਟਫ਼ੀ ਦਾ ਨਾਂ ਵੀ ਨਿੱਜੀ ਜ਼ਿੰਦਗੀ ‘ਚ ਕੀਤੇ ਗਏ ਕਾਰਨਾਮਿਆਂ ਦੀ ਵਜ੍ਹਾ ਨਾਲ ਸੁਰਖੀਆਂ ‘ਚ ਰਿਹਾ ਹੈ। ਸਾਲ 2005 ‘ਚ ਟਫ਼ੀ ਦਾ ਇੱਕ ਸੈਕਸ ਟੇਪ ਸਾਹਮਣੇ ਆਇਆ ਸੀ। ਇਸ ਟੇਪ ‘ਚ ਉਹ ਇੱਕ ਸ਼ਾਪ ‘ਤੇ ਸੇਲਸ ਗਰਲ ਦੇ ਨਾਲ ਇਤਰਾਜ਼ਯੋਗ ਹਾਲਤ ‘ਚ ਨਜ਼ਰ ਆ ਰਹੇ ਸਨ।
3. ਸ਼ਾਹਿਦ ਅਫ਼ਰੀਦੀ
ਪਾਕਿਸਤਾਨੀ ਕ੍ਰਿਕਟ ਦੇ ਬੈਡ ਬੁਆਏ ਸ਼ਾਹਿਦ ਅਫ਼ਰੀਦੀ ਵੀ ਸਾਲ 2000 ‘ਚ ਇੱਕ ਸਕੈਂਡਲ ‘ਚ ਫ਼ਸ ਚੁੱਕੇ ਹਨ। ਦਰਅਸਲ, ਇਹ ਪਾਕਿਸਤਾਨੀ ਹਰਫ਼ਨਮੌਲਾ ਕ੍ਰਿਕਟਰ ਉਸ ਦੇ 2 ਸਾਥੀਆਂ ਦੇ ਨਾਲ ਕਰਾਚੀ ‘ਚ ਇੱਕ ਹੋਟਲ ਦੇ ਕਮਰੇ ‘ਚ ਮਹਿਲਾਵਾਂ ਦੇ ਨਾਲ ਫ਼ੜਿਆ ਗਿਆ ਸੀ। ਇਸ ਘਟਨਾ ਦੇ ਬਾਅਦ ਪਾਕਿਸਤਾਨ ਕ੍ਰਿਕਟ ਬੋਰਡ ਨੇ ਇਨ੍ਹਾਂ ਸਾਰਿਆਂ ‘ਤੇ ਚੈਂਪੀਅਨਸ ਟਰਾਫ਼ੀ ‘ਚ ਖੇਡਣ ‘ਤੇ ਰੋਕ ਲਗਾ ਦਿੱਤੀ ਸੀ। ਇੱਕ ਭਾਰਤੀ ਮਾਡਲ ਅਰਸ਼ੀ ਖਾਨ ਨੇ ਵੀ ਅਫ਼ਰੀਦੀ ਦੇ ਨਾਲ ਆਪਣੇ ਰਿਸ਼ਤੇ ਹੋਣ ਦੀ ਗੱਲ ਕਹੀ ਸੀ। ਮਾਡਲ ਨੇ ਅਫ਼ਰੀਦੀ ਨਾਲ ਸਰੀਰਕ ਸਬੰਧ ਤੱਕ ਹੋਣ ਦਾ ਦਾਅਵਾ ਕੀਤਾ ਸੀ।
4. ਕੇਵਿਨ ਪੀਟਰਸਨ
ਇੰਗਲੈਂਡ ਦੇ ਸਟਾਈਲਿਸ਼ ਬੱਲੇਬਾਜ਼ ਕੇਵਿਨ ਪੀਟਰਸਨ ‘ਤੇ ਵੀ ਸਾਲ 2005 ‘ਚ ਸੈਕਸ ਐਡਿਕਟ ਹੋਣ ਦਾ ਦੋਸ਼ ਲੱਗਾ ਸੀ। ਇਹ ਦੋਸ਼ ਦੱਖਣੀ ਅਫ਼ਰੀਕਾ ਦੀ ਪਲੇਅ ਬੁਆਏ ਮਾਡਲ ਵੇਨੇਸਾ ਨਿੰਮੋ ਨੇ ਲਾਇਆ ਸੀ।