ਸ੍ਰੀਨਗਰ ‘ਚ ਹਿਜ਼ਬੁਲ-ਮੁਜ਼ਾਹਿਦੀਨ ਦੇ 2 ਅੱਤਵਾਦੀ ਗ੍ਰਿਫਤਾਰ

ਸ੍ਰੀਨਗਰ – ਉੱਤਰੀ ਕਸ਼ਮੀਰ ਦੇ ਹਦਵਾਡ਼ਾ ‘ਚ ਪੁਲਸ ਦੇ ਨਾਲ ਫੌਜ ਨੇ ਮਿਲ ਕੇ ਹਿਜ਼ਬੁਲ-ਮੁਜ਼ਾਹਿਦੀਨ ਦੇ ਦੋ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਕਰਨ ਚ ਕਾਮਯਾਬੀ ਹਾਸਿਲ ਕੀਤੀ ਹੈ। ਸੂਬੇ ‘ਚ ਫੌਜ ਨੇ ਪੁਲਸ ਨਾਲ ਮਿਲ ਤੇ ਸਰਚ ਆਪਰੇਸ਼ਨ ਜਾਰੀ ਰੱਖਿਆ ਹੋਇਆ ਸੀ। ਇਸ ਤੋਂ ਕੁਝ  ਦਿਨ ਪਹਿਲਾ ਅੱਤਵਾਦੀਆਂ ਨੇ ਇਸ ਇਲਾਕੇ ਚ ਉਰੀ ਵਰਗੇ ਹਮਲੇ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਸੀ ਪਰ ਭਾਰਤੀ ਫੌਜ ਦੇ ਜਵਾਨਾਂ ਨੇ ਹਮਲੇ ਨੂੰ ਅਸਫਲ ਕਰ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਸੀ।