ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪਾਕਿਸਤਾਨੀ ਪਰਿਵਾਰ ਨੂੰ ਇਲਾਜ ਲਈ ਭਾਰਤ ਆਉਣ ਦੀ ਭਰੀ ਹਾਮੀ

ਨਵੀਂ ਦਿੱਲੀ – ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਇਕ ਵਾਰ ਫੇਰ ਛਾ ਗਈ ਉਹਨਾਂ ਨੇ ਪਾਕਿਸਤਾਨ ਦੇ ਕਨਵਾਲ ਸਾਦਿਕ ਦੇ ਇਕ ਟਵੀਟ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਚਿੰਤਾਂ ਨਾ ਕਰਨ। ਤੁਹਾਡੇ ਪੁੱਤਰ ਰੇਹਾਨ ਨੂੰ ਕੁਝ ਨਹੀਂ ਹੋਵੇਗਾ। ਰੇਹਾਨ ਅਤੇ ਉਸ ਦਾ ਪਰਿਵਾਰ ਜਲਦ ਹੀ ਭਾਰਤ ਆਉਣ ਵਾਲਾ ਹੈ। 4 ਮਹੀਨੇ ਦੇ ਰੇਹਾਨ ਦੇ ਦਿਲ ‘ਚ ਛੇਦ ਹੈ। ਰੇਹਾਨ ਦੇ ਮਾਤਾ-ਪਿਤਾ ਭਾਰਤ ‘ਚ ਆ ਕੇ ਉਸ ਦਾ ਇਲਾਜ ਕਰਵਾਉਣਾ ਚਾਹੁੰਦੇ ਹਨ। ਰੇਹਾਨ ਦੇ ਪਿਤਾ ਨੂੰ ਵੀਜ਼ਾ ਨਹੀਂ ਮਿਲਿਆ ਤਾਂ ਰੇਹਾਨ ਦੇ ਪਿਤਾ ਸਾਦਿਕ ਨੇ ਵੀਜ਼ੇ ਲਈ ਟਵੀਟ ਦੇ ਰਾਹੀਂ ਸੁਸ਼ਮਾ ਸਵਰਾਜ ਨੂੰ ਗੁਹਾਰ ਲਗਾਈ। ਇਸ ‘ਤੇ ਸੁਸ਼ਮਾ ਨੇ ਇਲਾਜ ਲਈ ਭਾਰਤ ਆਉਣ ਦੀ ਹਾਮੀ ਭਰ ਦਿੱਤੀ। ਸੁਸ਼ਮਾ ਦੇ ਇਸ ਟਵੀਟ ਦੇ ਤੁਰੰਤ ਬਾਅਦ ਪਾਕਿਸਤਾਨੀ ਪਰਿਵਾਰ ਨੂੰ ਵੀਜ਼ਾ ਦੇਣ ਦੇ ਲਈ ਕਿਹਾ ਗਿਆ।