ਪਾਕਿ ਵੱਲੋਂ ਜੰਗਬੰਦੀ ਦਾ ਮੁੜ ਤੋਂ ਉਲੰਘਣ, ਭਾਰਤੀ ਸੈਨਾ ਨੇ ਦਿੱਤਾ ਮੂੰਹ ਤੋੜ ਜਵਾਬ

ਸ੍ਰੀਨਗਰ : ਪਾਕਿਸਤਾਨ ਨੇ ਅੱਜ ਜੰਗਬੰਦੀ ਦਾ ਫਿਰ ਤੋਂ ਉਲੰਘਣ ਕੀਤਾ, ਜਿਸ ਦਾ ਭਾਰਤ ਵੱਲੋਂ ਮੂੰਹ ਤੋੜ ਜਵਾਬ ਦਿੱਤਾ ਗਿਆ| ਜਾਣਕਾਰੀ ਅਨੁਸਾਰ ਪੁੰਛ ਅਤੇ ਰਾਜੌਰੀ ਵਿਚ ਪਾਕਿਸਤਾਨੀ ਸੈਨਾ ਵੱਲੋਂ ਕੰਟਰੋਲ ਰੇਖਾ ਨੇੜੇ ਭਾਰਤੀ ਚੌਕੀਆਂ ਉਤੇ ਗੋਲੀਬਾਰੀ ਕੀਤੀ| ਇਸ ਦੌਰਾਨ ਭਾਰਤੀ ਸੈਨਾ ਨੇ ਵੀ ਪਾਕਿਸਤਾਨੀ ਨੂੰ ਮੂੰਹ ਤੋੜ ਜਵਾਬ ਦਿੱਤਾ|