ਯੋਗੀ ਆਦਿੱਤਿਆਨਾਥ ਨੇ ਕੀਤਾ ਅਯੁੱਧਿਆ ਦਾ ਦੌਰਾ

ਲਖਨਊ : ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅੱਜ ਅਯੁੱਧਿਆ ਦਾ ਦੌਰਾ ਕੀਤਾ| ਇਸ ਦੌਰਾਨ ਉਨ੍ਹਾਂ ਨੇ ਇਥੇ ਰਾਮਲੱਲਾ ਦੇ ਦਰਸ਼ਨ ਵੀ ਕੀਤੇ| ਇਸ ਮੌਕੇ ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਗਏ ਸਨ|
ਦੱਸਣਯੋਗ ਹੈ ਕਿ 15 ਸਾਲਾਂ ਬਾਅਦ ਉਤਰ ਪ੍ਰਦੇਸ਼ ਦੇ ਕਿਸੇ ਮੁੱਖ ਮੰਤਰੀ ਨੇ ਅਯੁੱਧਿਆ ਦਾ ਦੌਰਾ ਕੀਤਾ ਹੈ| ਇਸ ਤੋਂ ਪਹਿਲਾਂ ਸਾਲ 2002 ਵਿਚ ਤਤਕਾਲੀਨ ਮੁੱਖ ਮੰਤਰੀ ਰਾਜਨਾਥ ਸਿੰਘ ਨੇ ਅਯੁੱਧਿਆ ਦਾ ਦੌਰਾ ਕੀਤਾ ਸੀ|