ਅਫਗਾਨਿਸਤਾਨ ‘ਚ ਭਾਰਤੀ ਅੰਬੈਸੀ ਨੇੜੇ ਬੰਬ ਧਮਾਕਾ – 80 ਮੌਤਾਂ, 350 ਜ਼ਖਮੀ

ਕਾਬੁਲ : ਅਫਗਾਨਿਸਤਾਨ ਦੇ ਕਾਬੁਲ ਵਿਚ ਅੱਜ ਭਾਰਤੀ ਅੰਬੈਸੀ ਨੇੜੇ ਹੋਏ ਜ਼ਬਰਦਸਤ ਬੰਬ ਧਮਾਕੇ ਵਿਚ 80 ਲੋਕ ਮਾਰੇ ਗਏ, ਜਦੋਂ ਕਿ 350 ਲੋਕ ਜ਼ਖਮੀ ਹੋ ਗਏ| ਇਹ ਧਮਾਕਾ ਵਜੀਰ ਅਕਬਰ ਖਾਨ ਇਲਾਕੇ ਵਿਚ ਭਾਰਤੀ ਅੰਬੈਸੀ ਤੋਂ ਥੋੜ੍ਹੀ ਹੀ ਦੂਰੀ ਤੇ ਹੋਇਆ| ਇਸ ਧਮਾਕੇ ਵਿਚ ਇਮਾਰਤਾਂ ਅਤੇ ਵਾਹਨਾਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ| ਇਸ ਦੌਰਾਨ ਜ਼ਖਮੀਆਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ|
ਦੱਸਿਆ ਜਾ ਰਿਹਾ ਹੈ ਕਿ ਇਹ ਕਾਰ ਬੰਬ ਨਾਲ ਕੀਤਾ ਗਿਆ ਆਤਮਘਾਤੀ ਹਮਲਾ ਸੀ| ਇਸ ਹਮਲੇ ਦੀ ਦੁਨੀਆ ਭਰ ਵਿਚ ਨਿਖੇਧੀ ਹੋ ਰਹੀ ਹੈ|