ਸਲਮਾਨ ਖ਼ਾਨ ਅਤੇ ਅਜੈ ਦੇਵਗਨ ਬਹੁਤ ਚੰਗੇ ਦੋਸਤ ਹੋਣ ਦੇ ਦਾਅਵਾ ਤਾਂ ਕਰਦੇ ਹਨ ਪਰ ਪਿਛਲੇ ਕੁਝ ਮਹੀਨਿਆਂ ‘ਚ ਦੋਵਾਂ ਵਿੱਚਕਾਰ ਅਜਿਹੀਆਂ ਗੱਲਾਂ ਹੋ ਰਹੀਆਂ ਹਨ, ਜੋ ਇਸ ਦਾਅਵੇ ਦੀ ਹਵਾ ਕੱਢਦੀਆਂ ਹਨ। ਅਜੈ ਦੇਵਗਨ ਨੇ ‘ਸਨ ਆਫ਼ ਸਰਦਾਰ-2’ ਬਣਾਉਣ ਦਾ ਐਲਾਨ ਕੀਤਾ ਤਾਂ ਉਸੇ ਵਿਸ਼ੇ ਨੂੰ ਲੈ ਕੇ ਸਲਮਾਨ ਨੇ ਅਕਸ਼ੈ ਕੁਮਾਰ ਨੂੰ ਲੈ ਕੇ ਫ਼ਿਲਮ ਬਣਾਉਣ ਦਾ ਐਲਾਨ ਕਰ ਦਿੱਤਾ। ਅਜੈ ਬਹੁਤ ਨਾਰਾਜ਼ ਹੋਏ। ਸਲਮਾਨ ਨੇ ਗੱਲ ਕੀਤੀ। ਚਰਚਾ ਹੋਣ ਲੱਗੀ ਹੈ ਕਿ ਸਲਮਾਨ ਦੀ ਫ਼ਿਲਮ ਬੰਦ ਹੋ ਗਈ ਤਾਂ ਸਲਮਾਨ ਨੇ ਟਵੀਟ ਕਰ ਕੇ ਇਸ ਦਾ ਖੰਡਨ ਕੀਤਾ। ਅਜੈ ਦੇਵਗਨ ਦੀ ਇੱਕ ਫ਼ਿਲਮ ਬੰਦ ਹੋਣ ਦੀ ਖ਼ਬਰ ਹੈ ਅਤੇ ਇਸ ਪਿੱਛੇ ਨਾ ਚਾਹੁੰਦੇ ਹੋਏ ਵੀ ਸਲਮਾਨ ਹੈ। ਮਹੀਨਾ ਕੁ ਪਹਿਲਾਂ ਰੈਮੋ ਡੀਸੂਜ਼ਾ ਨੇ ਅਜੈ ਦੇਵਗਨ ਅਤੇ ਸੂਰਜ ਪੰਚੋਲੀ ਨੂੰ ਲੈ ਕੇ ਇੱਕ ਡਾਂਸ ਆਧਾਰਿਤ ਫ਼ਿਲਮ ਬਣਾਉਣ ਦਾ ਐਲਾਨ ਕੀਤਾ ਸੀ ਜਿਸ ‘ਚ ਦੋ ਕਲਾਕਾਰ ਭਰਾਵਾਂ ਦੇ ਰੂਪ ‘ਚ ਨਜ਼ਰ ਆਉਣ ਵਾਲੇ ਸਨ। ਸੂਰਜ ਨੇ ਤਾਂ ਟ੍ਰੇਨਿੰਗ ਸ਼ੁਰੂ ਕਰ ਦਿੱਤੀ ਸੀ ਪਰ ਇਹ ਫ਼ਿਲਮ ਸ਼ੁਰੂ ਨਹੀਂ ਹੋ ਸਕੀ। ਇਸ ਦੌਰਾਨ ਰੈਮੋ ਨੇ ਇਹ ਕਹਾਣੀ ਸਲਮਾਨ ਨੂੰ ਸੁਣਾਈ। ਇਹ ਪਿਤਾ ਅਤੇ ਪੁੱਤਰੀ ਦੀ ਕਹਾਣੀ ਹੈ ਜਿਸ ‘ਚ ਡਾਂਸ ਵੀ ਹੈ। ਸਲਮਾਨ ਨੂੰ ਇਹ ਕਹਾਣੀ ਪਸੰਦ ਆਈ ਤੇ ਉਨ੍ਹਾਂ ਨੇ ਰੈਮੋ ਦੇ ਇਸ ਪ੍ਰਾਜੈਕਟ ਨੂੰ ਗ੍ਰੀਨ ਸਿਗਨਲ ਦੇ ਦਿੱਤਾ। ਹੁਣ ਜਦੋਂ ਸਲਮਾਨ ਨੂੰ ਨਿਰਦੇਸ਼ਿਤ ਕਰਨ ਦਾ ਮੌਕਾ ਮਿਲ ਗਿਆ ਹੈ ਤਾਂ ਰੈਮੋ ਕਿਉਂ ਅਜੈ ਅਤੇ ਸੂਰਜ ਨਾਲ ਫ਼ਿਲਮ ਬਣਾਉਣ। ਉਨ੍ਹਾਂ ਨੇ ਅਜੈ ਦੀ ਫ਼ਿਲਮ ਨੂੰ ਅੱਗੇ ਵਧਾ ਦਿੱਤਾ ਹੈ। ਕਹਿਣ ਵਾਲੇ ਤਾਂ ਕਹਿ ਰਹੇ ਹਨ ਕਿ ਫ਼ਿਲਮ ਬੰਦ ਹੋ ਗਈ ਕਿਉਂਕਿ ਅਜੈ ਇਹ ਗੱਲ ਕਦੇ ਬਰਦਾਸ਼ਤ ਨਹੀਂ ਕਰਨਗੇ। ਸਲਮਾਨ ਨਾ ਚਾਹੁੰਦੇ ਹੋਏ ਵੀ ਅਜੈ ਦੇ ਰਸਤੇ ‘ਚ ਰੁਕਾਵਟ ਬਣ ਗਏ। ਰੈਮੋ ਦੀ ਫ਼ਿਲਮ ਤਾਂ ਮੰਨ ਹੀ ਲਓ ਅਤੇ ‘ਸਨ ਆਫ਼ ਸਰਦਾਰ 2’ ਵੀ ਸ਼ਾਇਦ ਹੀ ਹੁਣ ਬਣੇ।