ਬ੍ਰਿਟੇਨ ਦੇ ਮੈਨਚੈਸਟਰ ‘ਚ ਫਿਦਾਈਨ ਹਮਲਾ, 22 ਲੋਕਾਂ ਦੀ ਮੌਤ

ਲੰਦਨ : ਬ੍ਰਿਟੇਨ ਦੇ ਸ਼ਹਿਰ ਮੈਨਚੈਸਟਰ ਵਿਖੇ ਅੱਜ ਹੋਏ ਫਿਦਾਈਨ ਹਮਲੇ ਵਿਚ 22 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 60 ਹੋਰ ਜ਼ਖਮੀ ਹੋ ਗਏ| ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਅਮਰੀਕੀ ਗਾਇਕ ਅਰੀਆਨਾ ਗ੍ਰਾਂਡੇ ਆਪਣਾ ਸ਼ੋਅ ਖਤਮ ਕਰਨ ਚੁੱਕੇ ਸਨ ਕਿ ਇਸ ਦੌਰਾਨ ਜਬਰਦਸਤ ਧਮਾਕਾ ਹੋਇਆ| ਲੋਕ ਇੱਧਰ-ਉਧਰ ਦੌੜਣ ਲੱਗੇ, ਉਨ੍ਹਾਂ ਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾ| ਦੇਖਦਿਆਂ ਹੀ ਦੇਖਦਿਆਂ ਕੁਝ ਲੋਕ ਲਹੂ ਨਾਲ ਲਥਪਥ ਜ਼ਮੀਨ ਉਤੇ ਤੜਫ ਰਹੇ ਸਨ| ਇਸ ਦੌਰਾਨ ਪੁਲਿਸ ਨੇ ਤੁਰੰਤ ਮੌਕਾ ਸੰਭਾਲਦਿਆਂ ਜ਼ਖਮੀਆਂ ਨੂੰ ਹਸਪਤਾਲਾਂ ਵਿਚ ਦਾਖਲ ਕਰਵਾਇਆ| ਮੀਡੀਆ ਰਿਪੋਰਟਾਂ ਅਨੁਸਾਰ ਇਹ ਧਮਾਕਾ 10:35 ਵਜੇ ਹੋਇਆ|
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 2007 ਵਿਚ ਮੈਨਚੈਸਟਰ ਵਿਖੇ ਧਮਾਕਾ ਹੋਇਆ ਸੀ, ਜਿਸ ਵਿਚ 50 ਲੋਕ ਮਾਰੇ ਗਏ ਸਨ|