ਨਵੀਂ ਦਿੱਲੀ :  ਦੱਖਣੀ ਭਾਰਤੀ ਫਿਲਮਾਂ ਦੇ ਸੁਪਰਸਟਾਰ ਰਜਨੀਕਾਂਤ ਦੇ ਰਾਜਨੀਤੀ ‘ਚ ਆਉਣ ਨੂੰ ਲੈ ਕੇ ਚਰਚਾ ਇੰਨੀ ਦਿਨੋਂ ਜੋਰਾਂ ‘ਚ ਹਨ। ਰਜਨੀਕਾਂਤ ਵੱਲੋਂ ਇਸ ਸੰਬੰਧ ‘ਚ ਕੋਈ ਸੰਕੇਤ ਨਹੀਂ ਦਿੱਤੇ ਗਏ ਹਨ ਪਰ ਰਾਜਨੀਤਿਕ ਹਲਕਿਆਂ ‘ਚ ਇਸ ਨੂੰ ਲੈ ਕੇ ਸੱਟੇਬਾਜ਼ੀ ਲਗਾਈ ਜਾ ਰਹੀ ਹੈ। ਰਜਨੀਕਾਂਤ ਨੇ ਬੀਤੇ ਦਿਨਾਂ ‘ਚ ਕਿਹਾ ਸੀ ਕਿ ਉਹ ਪ੍ਰਸ਼ੰਸਕਾਂ ਨਾਲ ਚਰਚਾ ਕਰਨ ਦੇ ਬਾਅਦ ਫੈਸਲਾ ਲੈਣਗੇ ਕਿ ਉਹ ਰਾਜਨੀਤੀ ‘ਚ ਆਉÎਣਗੇ ਕਿ ਨਹੀਂ। ਭਾਜਪਾ ਦੇ ਸੀਨੀਅਰ ਨੇਤਾ ਸੁਬਰਾਮਨੀਅਮ ਸਵਾਮੀ ਤੋਂ ਇਕ ਪ੍ਰੋਗਰਾਮ ‘ਚ ਰਜਨੀਕਾਂਤ ਦੇ ਰਾਜਨੀਤੀ ‘ਚ ਆਉਣ ਨੂੰ ਲੈ ਕੇ ਉਨ੍ਹਾਂ ਦੀ ਪ੍ਰਤੀਕ੍ਰਿਆ ਜਾਣਨ ਦੀ ਕੋਸ਼ਿਸ਼ ਤਾਂ ਉਨ੍ਹਾਂ ਨੇ ਰਜਨੀ ਨੂੰ ਅਨਪੜ੍ਹ ਅਤੇ ਪਾਗਲ ਕਰਾਰ ਦੇ ਦਿੱਤਾ।
ਉਨ੍ਹਾਂ ਨੇ ਕਿਹਾ ਕਿ ਉਹ ਮਹਾਮੂਰਖ ਹਨ, ਅਨਪੜ੍ਹ ਹਨ, ਭਾਰਤ ਅਤੇ ਪਾਕਿਸਤਾਨ ਦਾ ਸੰਵਿਧਾਨ ਸਾਹਮਣੇ ਰੱਖਣਗੇ ਤਾਂ ਉਸ ਨੂੰ ਪਤਾ ਨਹੀਂ ਚੱਲੇਗਾ ਕਿ ਕਿਹੜਾ ਦੇਸ਼ ਕਿਸ ਦਾ ਹੈ। ਸਵਾਮੀ ਨੇ ਆਪਣੇ ਟਵੀਟ ‘ਚ ਵੀ ਰਜਨੀਕਾਂਤ ਦੀ ਐਂਟਰੀ ਨੂੰ ਲੈ ਕੇ ਨਿਸ਼ਾਨਾ ਸਾਧਿਆ। ਸਵਾਮੀ ਨੇ ਲਿਖਿਆ ਕਿ ਜ਼ਿਆਦਾਤਰ ਤਮਿਲ ਲੋਕ ਚੁੱਪਚਾਪ ਉਨ੍ਹਾਂ ਦੇ ਵਿਚਾਰ ਦਾ ਸਮਰਥਨ ਕਰ ਰਹੇ ਹਨ ਕਿਉਂਕਿ ਹੁਣ ਲੋਕ ਤਾਮਿਲਨਾਡੂ ਦੀ ਰਾਜਨੀਤੀ ਸਿਨੇਮਾ ਸਿਤਾਰਿਆਂ ਨੂੰ ਪੈਰਾਸ਼ੂਟ ਤੋਂ ਆਉਣ ਦੀ ਮਨਜ਼ੂਰੀ ਨਹੀਂ ਦੇਣਾ ਚਾਹੁੰਦੇ ਹਨ। ਇਸ ਨਾਲ ਸਵਾਮੀ ਨੇ ਰਜਨੀਕਾਂਤ ‘ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਨੇ ਤਾਮਿਲਨਾਡੂ ਦੇ ਸੀ.ਐਮ ਲਈ ਗਲਤ ਦੱਸੇ ਸਨ।