ਨਵੀਂ ਦਿੱਲੀ— ਭਾਜਪਾ ਨੇ ਅਗਲੀਆਂ ਰਾਸ਼ਟਰਪਤੀ ਚੋਣਾਂ ਲਈ ਉਮੀਦਵਾਰ ਦੇ ਨਾਮ ‘ਤੇ ਹੁਣ ਕੋਈ ਫੈਸਲਾ ਨਹੀਂ ਕੀਤਾ ਹੈ। ਪਾਰਟੀ ਨੇ ਆਰ.ਐਸ.ਐਸ ਪ੍ਰਮੁੱਖ ਮੋਹਨ ਭਾਗਵਤ ਨੂੰ ਸੱਤਾਰੂੜ ਗਠਜੋੜ ਦਾ ਉਮੀਦਵਾਰ ਬਣਾਉਣ ‘ਤੇ ਸ਼ਿਵਸੈਨਾ ਦੇ ਪ੍ਰਸਤਾਵ ਨੂੰ ਵੀ ਖਾਰਜ਼ ਕਰ ਦਿੱਤਾ। ਰਾਸ਼ਟਰਪਤੀ ਅਹੁੱਦੇ ਲਈ ਭਾਜਪਾ ਨੀਤ ਰਾਜਗ ਦੇ ਉਮੀਦਵਾਰ ਦੇ ਬਾਰੇ ‘ਚ ਇਕ ਸਵਾਲ ਦੇ ਜਵਾਬ ‘ਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਇਸ ਬਾਰੇ ‘ਚ ਹੁਣ ਕੋਈ ਫੈਸਲਾ ਨਹੀਂ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਮੇਰੇ ਮਨ ‘ਚ ਕੋਈ ਨਾਮ ਹੋਵੇਗਾ ਵੀ ਉਦੋਂ ਵੀ ਇਸ ਦੇ ਬਾਰੇ ‘ਚ ਪਹਿਲੇ ਪਾਰਟੀ ਦੇ ਅੰਦਰ ਚਰਚਾ ਹੋਵੇਗੀ।
ਕਸ਼ਮੀਰ ਦੇ ਬਾਰੇ ‘ਚ ਇਕ ਸਵਾਲ ਦੇ ਜਵਾਬ ‘ਚ ਸ਼ਾਹ ਨੇ ਕਿਹਾ ਕਿ ਰਾਜ ਦੀ ਸਥਿਤੀ ਦੇ ਬਾਰੇ ‘ਚ ਅੰਸ਼ ਮਾਤਰ ਵੀ ਚਿੰਤਿਤ ਹੋਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਨਰਿੰਦਰ ਮੋਦੀ ਨੀਤ ਸਰਕਾਰ ਜਲਦ ਹੀ ਸਥਿਤੀ ਨੂੰ ਕਾਬੂ ਕਰ ਲਵੇਗੀ। ਉਨ੍ਹਾਂ ਨੇ ਕਿਹਾ ਕਿ ਕਸ਼ਮੀਰ ਦੀ ਸਥਿਤੀ ਦੇ ਬਾਰੇ ‘ਚ ਜੋ ਕੁਝ ਪੇਸ਼ ਕੀਤਾ ਜਾ ਰਿਹਾ ਹੈ, ਉਸ ਦੀ ਅਸਲੀਅਤਾ ‘ਚ ਬਹੁਤ ਅੰਤਰ ਹੈ ਅਤੇ ਸਮੱਸਿਆ ਕੇਵਲ ਸਾਢੇ ਤਿੰਨ ਜ਼ਿਲਿਆਂ ਤੱਕ ਸੀਮਿਤ ਹੈ।