ਕਸ਼ਮੀਰ— ਘਾਟੀ ‘ਚ ਹਿੰਸਕ ਮਾਹੌਲ ਪੈਦਾ ਕਰਨ ਲਈ ਵੱਖਵਾਦੀਆਂ ਅਤੇ ਅੱਤਵਾਦੀ ਸੰਗਠਨਾਂ ਨੂੰ ਪਾਕਿ ਦੀ ਏਜੰਸੀ ਆਈ.ਐੱਸ.ਆਈ. ਫੰਡਿੰਗ ਕਰਦੀ ਹੈ। ਹਵਾਲਾ ਰਾਹੀ ਹਰ ਸਾਲ 1000 ਕਰੋੜ ਰੁਪਏ ਦੀ ਫੰਡਿੰਗ ਪਾਕਿ ਤੋਂ ਇਨ੍ਹਾਂ ਵੱਖਵਾਦੀਆਂ ਅਤੇ ਅੱਤਵਾਦੀ ਸੰਗਠਨਾਂ ਨੂੰ ਹੁੰਦੀ ਹੈ। ਇਹ ਫੰਡਿੰਗ ਹਮਲਿਆਂ ਲਈ ਫਿਦਾਇਨ ਦਸਤੇ ਤਿਆਰ ਕਰਨ ਅਤੇ ਕਸ਼ਮੀਰੀ ਨੌਜਵਾਨਾਂ ਨੂੰ ਸੰਗਠਨ ‘ਚ ਦਾਖਲ ਕਰਨ ਲਈ ਉਪਯੋਗ ‘ਚ ਲਿਆਈ ਜਾਂਦੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਕਸ਼ਮੀਰ ‘ਚ ਹਵਾਲਾ ਰਾਹੀ ਧਨਰਾਸ਼ੀ ਆਉਣ ਦੇ ਪਿਛਲੇ ਤਿੰਨ ਸਾਲਾਂ ‘ਚ 16 ਮਾਮਲੇ ਸਾਹਮਣੇ ਆਏ ਹਨ ਅਤੇ ਇਨ੍ਹਾਂ ਦੇ ਸੰਬੰਧੀ ਸੁਰੱਖਿਆ ਏਜੰਸੀਆਂ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਰਿਪੋਰਟ ਵੀ ਭੇਜੀ ਹੈ।
ਇਸ ਸਾਲ ਹੁਣ ਤੱਕ ਹਵਾਲਾ ਰਾਹੀ ਘਾਟੀ ‘ਚ ਪਹੁੰਚਾਏ ਜਾ ਚੁੱਕੇ ਹਨ 100 ਕਰੋੜ ਰੁਪਏ
ਸੁਰੱਖਿਆ ਏਜੰਸੀਆਂ ਮੁਤਾਬਕ ਵੱਖਵਾਦੀ ਨੇਤਾ ਸਈਅਦ ਅਲੀ ਸ਼ਾਹ ਗਿਲਾਨੀ ਅਤੇ ਯਾਸੀਨ ਮਲਿਕ ਹਵਾਲਾ ਰਾਹੀ ਪਾਕਿ ਤੋਂ ਫੰਡਿੰਗ ਕਰਦੇ ਹਨ। ਸੂਤਰਾਂ ਮੁਤਾਬਕ ਅੱਤਵਾਦੀ ਬੁਰਹਾਨ ਵਾਨੀ ਦੀ ਮੌਤ ਤੋਂ ਬਾਅਦ 100 ਕਰੋੜ ਰੁਪਏ ਕਸ਼ਮੀਰ ਘਾਟੀ ‘ਚ ਹਵਾਲਾ ਰਾਹੀ ਅਨਸਰਾਂ ਤੱਕ ਪਹੁੰਚਾਏ ਗਏ ਹਨ। ਨੋਟਬੰਦੀ ਦੇ ਸਮੇਂ ‘ਚ ਹਵਾਲਾ ਰਾਹੀ ਲਗਭਗ 2000 ਕਰੋੜ ਰੁਪਏ ਸਰਕੁਲੇਸ਼ਨ ‘ਚ ਸਨ। ਨੋਟਬੰਦੀ ਦੇ ਕਾਰਨ ਇਸ ਰਾਸ਼ੀ ਨੂੰ ਹੱਥ ਤੋਂ ਗੁਆਉਣ ਤੋਂ ਬਾਅਦ ਵੱਖਵਾਦੀਆਂ ਦੀ ਕਮਰ ਟੁੱਟ ਗਈ, ਜਿਸ ਤੋਂ ਬਾਅਦ 2 ਮਹੀਨਿਆਂ ਤੱਕ ਪੱਥਰਬਾਜ਼ੀ ਦੀਆਂ ਘਟਨਾਵਾਂ ‘ਚ ਕਮੀ ਆਈ ਪਰ 2 ਮਹੀਨਿਆਂ ਬਾਅਦ ਹਵਾਲਾ ਰਾਹੀ ਫਿਰ ਤੋਂ ਫੰਡ ਆਉਣਾ ਸ਼ੁਰੂ ਹੋ ਗਿਆ, ਜਿਸ ਨਾਲ ਹਿੰਸਾ ਅਤੇ ਪੱਥਰਬਾਜ਼ੀ ਦੀਆਂ ਘਟਨਾਵਾਂ ਫਿਰ ਤੋਂ ਵੱਧ ਗਈਆਂ। ਸੂਤਰਾਂ ਮੁਤਾਬਕ ਇਸ ਸਾਲ ਹੁਣ ਤੱਕ ਘਾਟੀ ‘ਚ 100 ਕਰੋੜ ਰੁਪੇ ਹਵਾਲਾ ਰਾਹੀ ਵੱਖਵਾਦੀਆਂ ਅਤੇ ਅਨਸਰਾਂ ਤੱਕ ਪਹੁੰਚੇ ਹਨ।
ਹਵਾਲਾ ਭੇਜਣ ਲਈ ਹੁੰਦਾ ਹੈ ਹਿਜ਼ਬੁਲ ਮੁਜਾਹਿਦੀਨ ਅਤੇ ਜਮਾਤ ਉਦ ਦਾਵਾ ਦੇ ਨੈਟਵਰਕ ਦਾ ਇਸਤੇਮਾਲ
ਪਾਕਿ ਦੀ ਏਜੰਸੀ ਆਈ.ਐੱਸ.ਆਈ. ਹਵਾਲਾ ਰਾਹੀ ਧਨਰਾਸ਼ੀ ਨੂੰ ਭਾਰਤ ਭੇਜਣ ਲਈ ਹਿਜ਼ਬੁਲ ਮੁਜਾਹਿਦੀਨ ਅਤੇ ਜਮਾਤ ਉਦ ਦਾਵਾ ਦੇ ਨੈਟਵਰਕ ਦਾ ਇਸਤੇਮਾਲ ਕਰਦੀ ਹੈ। ਬਾਕੀ ਫੰਡ ਪਾਕਿ ਅਤੇ ਸਾਊਦੀ ਅਰਬ ਤੋਂ ਆਉਂਦਾ ਹੈ, ਜੋ ਪੰਜਾਬ, ਰਾਜਸਥਾਨ, ਦਿੱਲੀ ਅਤੇ ਕੋਲਕਾਤਾ ਦੇ ਕੁਝ ਹਵਾਲਾ ਕਾਰੋਬਾਰੀਆਂ ਰਾਹੀ ਘਾਟੀ ਤੱਕ ਪਹੁੰਚਦਾ ਹੈ। ਇਸ ਤੋਂ ਇਲਾਵਾ ਫੰਡਿੰਗ ਦਾ ਕੁਝ ਹਿੱਸਾ ਵੱਖਵਾਦੀਆਂ ਦੇ ਵਿਦੇਸ਼ੀ ਅਕਾਊਂਟ ‘ਚ ਅਮਰੀਕੀ ਡਾਲਰ ਦੇ ਰੂਪ ‘ਚ ਵੀ ਜਮਾ ਹੁੰਦੇ ਹਨ।
ਜ਼ਿਕਰਯੋਗ ਹੈ ਕਿ ਉਪ ਮੁੱਖ ਮੰਤਰੀ ਡਾ. ਨਿਰਮਲ ਕੁਮਾਰ ਸਿੰਘ ਨੇ ਐਤਵਾਰ ਨੂੰ ਭਾਵ ਅੱਜ ਕਿਹਾ ਕਿ ਪਾਕਿ ਲੰਬੇ ਸਮੇਂ ਤੋਂ ਵੱਖਵਾਦੀਆਂ ਆਗੂਆਂ ਨੂੰ ਫੰਡਿੰਗ ਕਰ ਰਿਹਾ ਪਰ ਹੁਣ ਮਾਮਲਾ ਪੂਰੀ ਤਰ੍ਹਾਂ ਤੋਂ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ। ਸਰਕਾਰ ਕਾਨੂੰਨ ਦੇ ਤਹਿਤ ਸਖਤ ਕਾਰਵਾਈ ਕਰੇਗੀ।