ਰਾਜਨੀਤਿਕ ਪਾਰਟੀਆਂ ਨੂੰ 3 ਜੂਨ ਤੋਂ ਈ.ਵੀ.ਐਮ ਨੁੰ ਹੈਕ ਕਰਨ ਦੀ ਚੁਣੌਤੀ : ਚੋਣ ਕਮਿਸ਼ਨ

ਨਵੀਂ ਦਿੱਲੀ : ਭਾਰਤੀ ਚੋਣ ਕਮਿਸ਼ਨ ਨੇ ਕਿਹਾ ਹੈ ਕਿ ਈ.ਵੀ.ਐਮ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਇਸ ਨੂੰ ਹੈਕ ਕਰਨਾ ਸੰਭਵ ਨਹੀਂ ਹੈ| ਅੱਜ ਇਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮੁੱਖ ਚੋਣ ਕਮਿਸ਼ਨਰ ਸ੍ਰੀ ਨਸੀਮ ਜੈਦੀ ਨੇ ਕਿਹਾ ਕਿ ਕਿਸੇ ਵੀ ਪਾਰਟੀ ਨੇ ਈ.ਵੀ.ਐਮ ਨਾਲ ਛੇੜਛਾੜ ਦੇ ਸਬੂਤ ਨਹੀਂ ਦਿੱਤੇ ਹਨ|
ਉਨ੍ਹਾਂ ਕਿਹਾ ਕਿ 3 ਜੂਨ ਤੋਂ ਈ.ਵੀ.ਐਮ ਉਤੇ ਹੈਕਾਥਨ ਸ਼ੁਰੂ ਹੋਵੇਗਾ, ਜਿਸ ਵਿਚ ਹਰ ਪਾਰਟੀ ਨੂੰ 4 ਘੰਟੇ ਦਾ ਸਮਾਂ ਦਿੱਤਾ ਜਾਵੇਗਾ|