ਸਿਰਫ ‘ਤਿੰਨ ਤਲਾਕ’ ਉਤੇ ਹੀ ਹੋਵੇਗੀ ਸੁਣਵਾਈ : ਸੁਪਰੀਮ ਕੋਰਟ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅੱਜ ਸਪਸ਼ਟ ਕੀਤਾ ਹੈ ਕਿ ਉਹ ਸਿਰਫ ‘ਤਿੰਨ ਤਲਾਕ’ ਉਤੇ ਹੀ ਸੁਣਵਾਈ ਕਰੇਗਾ| ਸੁਪਰੀਮ ਕੋਰਟ ਨੇ ਸਮੇਂ ਦੀ ਘਾਟ ਦਾ ਹਵਾਲਾ ਦਿੰਦਿਆਂ ਹਾਲਾਂਕਿ ਇਹ ਵੀ ਕਿਹਾ ਕਿ ਬਹੂਵਿਆਹ ਅਤੇ ਨਿਕਾਹ ਹਲਾਲਾ ਦੇ ਮੁੱਦਿਆਂ ਨੂੰ ਭਵਿੱਖ ਵਿਚ ਸੁਣਵਾਈ ਲਈ ਖੁੱਲ੍ਹਾ ਰੱਖਿਆ ਜਾ ਰਿਹਾ ਹੈ|