ਪਟਨਾ : ਸਾਡੇ ਦੇਸ਼ ਵਿਚ ਪ੍ਰਾਈਮਰੀ ਸਕੂਲਾਂ ਦੇ ਬੱਚਿਆਂ ਦੀ ਸਿਹਤ ਨਾਲ ਕਈ ਖਿਲਵਾੜ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ| ਅਜਿਹੀ ਹੀ ਇਕ ਘਟਨਾ ਬਿਹਾਰ ਵਿਚ ਸਾਹਮਣੇ ਆਈ ਹੈ, ਜਿਥੇ ਮਿੱਡ ਡੇਅ ਮੀਲ ਭੋਜਨ ਖਾਣ ਨਾਲ 27 ਬੱਚੇ ਬਿਮਾਰ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ| ਬਿਹਾਰ ਦੇ ਜਮੁਈ ਵਿਖੇ ਵਾਪਰੀ ਇਸ ਘਟਨਾ ਦੀ ਜਦੋਂ ਜਾਂਚ ਕੀਤੀ ਗਈ ਤਾਂ ਭੋਜਨ ਵਿਚ ਮਰੀ ਹੋਈ ਛਿਪਕਲੀ ਮਿਲੀ, ਜਿਸ ਨੂੰ ਦੇਖ ਕੇ ਸਾਰੇ ਹੱਕੇ-ਬੱਕੇ ਰਹਿ ਗਏ| ਇਸ ਘਟਨਾ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ|