ਪ੍ਰਧਾਨ ਮੰਤਰੀ ਵੱਲੋਂ ਨਰਮਦਾ ਸੇਵਾ ਮਿਸ਼ਨ ਦੀ ਸ਼ੁਰੂਆਤ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅੱਜ ਨਰਮਦਾ ਸੇਵਾ ਮਿਸ਼ਨ ਦੀ ਸ਼ੁਰੂਆਤ ਕੀਤੀ| ਇਸ ਮੌਕੇ ਬੋਲਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਨਰਮਦਾ ਨਦੀ ਦੀ ਰੱਖਿਆ ਲਈ 150 ਦਿਨ ਦੀ ਸੇਵਾ ਯਾਤਰਾ ਸ਼ੁਰੂ ਕੀਤੀ ਗਈ, ਜਿਸ ਵਿਚ 25 ਲੱਖ ਤੋਂ ਵੱਧ ਲੋਕਾਂ ਨੇ ਨਰਮਦਾ ਨੂੰ ਬਚਾਉਣ ਦਾ ਸੰਕਲਪ ਲਿਆ|
ਇਸ ਮੌਕੇ ਸ੍ਰੀ ਮੋਦੀ ਨੇ ਮੱਧ ਪ੍ਰਦੇਸ਼ ਸਰਕਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਿ ਨਰਮਦਾ ਨੂੰ ਬਚਾਉਣ ਲਈ ਸੂਬਾ ਸਰਕਾਰ ਨੇ ਦਰਖਤ ਲਗਾਉਣ ਦਾ ਕਾਰਜ ਕੀਤਾ ਹੈ|
ਇਸ ਮੌਕੇ ਪ੍ਰਧਾਨ ਮੰਤਰੀ ਨੇ ਮੱਧ ਪ੍ਰਦੇਸ਼ ਦੇ ਅਮਰਕੰਟਣ ਵਿਚ ਨਰਮਦਾ ਉਦਮ ਸਥਲ ਮੰਦਿਰ ਵਿਚ ਪੂਜਾ ਵੀ ਕੀਤੀ|