ਕੇਜਰੀਵਾਲ ਖਿਲਾਫ ਐਤਵਾਰ ਨੂੰ ਮੇਰਾ ਅਗਲਾ ਖੁਲਾਸਾ ਪੂਰੀ ਦਿੱਲੀ ਨੂੰ ਹਿਲਾ ਦੇਵੇਗਾ : ਕਪਿਲ ਮਿਸ਼ਰਾ

ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਸਾਬਕਾ ਮੰਤਰੀ ਕਪਿਲ ਮਿਸ਼ਰਾ ਨੇ ਦਾਅਵਾ ਕੀਤਾ ਹੈ ਕਿ ਉਹ ਐਤਵਾਰ ਨੂੰ ਅਰਵਿੰਦ ਕੇਜਰੀਵਾਲ ਖਿਲਾਫ ਵੱਡਾ ਖੁਲਾਸਾ ਕਰਨਗੇ, ਜਿਸ ਨਾਲ ਪੂਰੀ ਦਿੱਲੀ ਹਿੱਲ ਜਾਵੇਗੀ|
ਭੁੱਖ ਹੜਤਾਲ ਉਤੇ ਬੈਠੇ ਕਪਿਲ ਮਿਸ਼ਰਾ ਨੇ ਅਰਵਿੰਦ ਕੇਜਰੀਵਾਲ ਤੋਂ ਵਿਦੇਸ਼ ਯਾਤਰਾ ਤੇ ਹੋਏ ਖਰਚੇ ਦਾ ਹਿਸਾਬ ਮੰਗਿਆ ਹੈ| ਦੱਸਣਯੋਗ ਹੈ ਕਿ ਅੱਜ ਕਪਿਲ ਮਿਸ਼ਰਾ ਦੀ ਭੁੱਖ ਹੜਤਾਲ ਦਾ ਚੌਥਾ ਦਿਨ ਹੈ|