ਸ਼ਾਤਿਰ ਠੱਗਾਂ ਦਾ ਜਾਲ

ਭਵਿੱਖ ਨੂੰ ਸੁਰੱਖਿਅਤ ਕਰਨ ਦੇ ਲਈ ਬੀਮਾ ਪਾਲਸੀ ਕਰਾਉਣਾ ਆਮ ਗੱਲ ਹੈ। ਆਪਣੀ ਆਰਥਿਕ ਸਥਿਤੀ ਦੇ ਹਿਸਾਬ ਨਾਲ ਜ਼ਿਆਦਾਤਰ ਲੋਕ ਬੀਮਾ ਪਾਲਸੀ ਖਰੀਦਦੇ ਹਨ। ਇਸ ਦੇ ਲਈ ਸਰਕਾਰੀ, ਗੈਰ ਸਰਕਾਰੀ, ਕੰਪਨੀਆਂ ਅਤੇ ਬੈ ਆਪਣੇ ਨਿਯਮਾਂ ਦੇ ਮੁਤਾਬਕ ਪਾਲਸੀ ਕਰਦੇ ਹਨ। ਉਤਰ ਪ੍ਰਦੇਸ਼ ਦੇ ਮੇਰਠ ਸ਼ਹਿਰ ਦੇ ਪਲਵਪੁਰਮ ਨਿਵਾਸੀ ਅੰਬਰੀਸ਼ ਗੁਪਤਾ ਨੇ ਵੀ ਇਕ ਨਾਮੀ ਪ੍ਰਾਈਵੇਟ ਬੈਂਕ ਤੋਂ 14 ਬੀਮਾ ਪਾਲਸੀਆਂ ਕਰਵਾ ਰੱਖੀਆਂ ਸਨ, ਜਿਹਨਾਂ ਦੀ ਕੀਮਤ 54 ਲੱਖ ਸੀ। 16 ਦਸੰਬਰ 2016 ਦੀ ਇਕ ਸ਼ਾਮ ਅੰਬਰੀਸ਼ ਘਰੇ ਸੀ, ਅਚਾਨਕ ਉਹਨਾਂ ਦੇ ਮੋਬਾਇਲ ਤੇ ਇਕ ਅਣਜਾਣ ਨੰਬਰ ਦਾ ਫ਼ੋਨ ਆਇਆ। ਬੋਲਿਆ ਤੁਸੀਂ ਅੰਬਰੀਸ਼ ਜੀ ਬੋਲ ਰਹੇ ਹੋ ਨਾ?
ਜੀ ਹਾਂ, ਸਰ ਮੈਂ ਆਈ. ਸੀ. ਆਈ. ਸੀ. ਆਈ. ਸੀ. ਦੇ ਫ਼ੰਡ ਡਿਪਾਰਟਮੈਂਟ ਤੋਂ ਅਫ਼ਸਰ ਰਾਹੁਲ ਗੱਲ ਕਰ ਰਿਹਾ ਹਾਂ। ਅੰਬਰੀਸ਼ ਚੌਕਸ ਹੋਇਆ ਕਿਉਂਕਿ ਉਸਦੀਆਂ ਪਾਲਸੀਆਂ ਵੀ ਇਸੇ ਬੈਂਕ ਦੀਆਂ ਸਨ।
ਸਰ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਤੁਹਾੜੀ ਪਾਲਸੀ ਦੀ ਕੀਮਤ ਹੁਣ 75 ਲੱਖ ਹੋ ਗਈ ਹੈ। ਹੁਣ ਤੁਹਾਨੂੰ ਪੂਰੇ 21 ਲੱਖ ਦਾ ਮੁਨਾਫ਼ਾ ਹੋਵੇਗਾ। ਅੰਬਰੀਸ਼ ਖੁਸ਼ ਹੋਇਆ।
ਪਰ ਇਕ ਸਮੱਸਿਆ ਹੈ ਸਰ?
ਕੀ? ਅੰਬਰੀਸ਼ ਇੱਕਦਮ ਝਟਕਿਆ।
ਦਰਅਸਲ ਸਰ, ਸਾਨੂੰ ਅੱਜ ਰਾਤ ਸ਼ੇਅਰ ਮਾਰਕੀਟ ਵਿੱਚ ਗਿਰਾਵਟ ਦੇ ਸੰਕੇਤ ਨਜ਼ਰ ਆ ਰਹੇ ਹਨ। ਜੇਕਰ ਅਜਿਹਾ ਹੋਇਆ ਤਾਂ ਪਾਲਸੀਆਂ ਦੀ ਵੈਲਿਊ ਡਿੱਗ ਕੇ 43 ਲੱਖ ਰਹਿ ਜਾਵੇਗੀ। ਤੁਸੀਂ ਸਮਝ ਸਕਦੇ ਹੋ ਕਿ ਸ਼ੇਅਰ ਬਾਜ਼ਾਰ ਦਾ ਉਤਾਰ ਚੜ੍ਹਾਅ ਕਿਸੇ ਦੇ ਹੱਥ ਨਹੀਂ ਹੁੰਦਾ।
ਪਰ ਸਾਡੇ ਕਸਟਮਰਾਂ ਲਈ ਅਸੀਂ ਚਾਹੁੰਦੇ ਹਾਂ ਕਿ ਭਰਪੂਰ ਫ਼ਾੲਦਾ ਹੋਵੇ। ਤੁਸੀਂ ਆਪਣੀ ਪਾਲਸੀ ਤੁਰੰਤ ਬੰਦ ਕਰਨ ਦੀ ਆਗਿਆ ਦਿਓ ਤਾਂ ਇਸ ਨੁਕਸਾਨ ਤੋਂ ਬਚ ਸਕਦੇ ਹਾਂ। 3 ਮਹੀਨੇ ਦੇ ਅੰਦਰ ਕੰਪਨੀ ਤੁਹਾਨੂੰ ਪੂਰੇ 75 ਲੱਖ ਰੁਪਏ ਦੇਵੇਗੀ।
ਅੰਬਰੀਸ਼ ਨੇ ਦਿਮਾਗ ਲਾਇਆ ਕਿ ਕੋਈ ਬੁਰਾਈ ਨਹੀਂ। ਉਸਨੂੰ 54 ਲੱਖ ਦੇ ਬਦਲੇ 75 ਲੱਖ ਮਿਲ ਜਾਣੇ ਸਨ ਅਤੇ 21 ਲੱਖ ਦਾ ਫ਼ਾਇਦਾ ਹੋਣਾ ਸੀ। ਕੁਝ ਪਲ ਖਾਮੋਸ਼ੀ ਤੋਂ ਬਾਅਦ ਉਹ ਬੋਲਿਆ, ਪੈਸੇ ਤਾਂ ਮੈਨੂੰ ਮਿਲ ਜਾਣਗੇ ਪਰ ਮੈਂ ਪਾਲਸੀ ਵੀ ਜਾਰੀ ਰੱਖਣਾ ਚਾਹੁੰਦਾ ਹਾਂ।
ਫ਼ਿਕਰ ਨਾ ਕਰੋ ਜੀ, ਅਸੀਂ ਤੁਹਾਨੂੰ ਨਵੀਂ ਪਾਲਸੀ ਦੇ ਦਿਆਂਗੇ। ਬੈਂਕ ਤੋਂ ਤੁਹਾਨੂੰ ਕੱਲ੍ਹ ਨੂੰ ਫ਼ੋਨ ਆ ਜਾਵੇਗਾ।
ਬੈਂਕ ਦੇ ਅਫ਼ਸਰ ਨੇ ਖੁਦ ਕਾਲ ਕੀਤੀ ਸੀ, ਇਸ ਕਰਕੇ ਅੰਬਰੀਸ਼ ਨੂੰੰ ਸ਼ੱਕ ਨਾ ਹੋਇਆ।ਅਗਲੇ ਦਿਨ ਬੈਂਕ ਤੋਂ ਇਕ ਲੜਕੀ ਦਾ ਫ਼ੋਨ ਆਇਆ ਤਾਂ ਉਸਨੇ ਕੁਝ ਆਕਰਸ਼ਕ ਪਾਲਸੀਆਂ ਬਾਰੇ ਸਮਝਾਇਆ। ਨਾਲ ਹੀ ਦੰਸਿਆ ਕਿ ਉਸਨੂੰ 21 ਲੱਖ ਦਾ ਜੋ ਮੁਨਾਫ਼ਾ ਹੋਣ ਵਾਲਾ ਹੈ, ਉਨੇ ਪੈਸੇ ਉਸਨੂੰ ਜਮ੍ਹਾ ਕਰਵਾਉਣੇ ਹੋਣਗੇ। ਇਹ ਰਕਮ ਬੈਂਕ ਦੁਆਰਾ 3 ਮਹੀਨੇ ਵਿੱਚ ਵਾਪਸ ਕੀਤੀ ਜਾਵੇਗੀ। ਇਸ ਤੋਂ ਬਾਅਦ ਕਈ ਦਿਨਾਂ ਤੱਕ ਗੱਲਾਂ ਦਾ ਸਿਲਸਿਲਾ ਜਾਰੀ ਰਿਹਾ। ਮੁਨਾਫ਼ੇ ਦੇ ਲਾਲਚ ਵਿੱਚ ਅੰਬੀਰਸ਼ ਮੋਟੀ ਰਕਮ ਦਾ ਸੁਪਨਾ ਦੇਖ ਰਿਹਾ ਸੀ। ਉਸਨੇ ਨਾ ਕੇਵਲ 21 ਲੱਖ ਫ਼ੋਨ ਕਰਤਾ ਦੁਆਰਾ ਦੱਸੇ ਗਏ ਖਾਤਿਆਂ ਵਿੱਚ ਜਮ੍ਹਾ ਕੀਤੇ ਬਲਕਿ ਨਵੀਂ ਪਾਲਸੀ ਦੇ ਪੈਸੇ ਵੀ ਜਮ੍ਹਾ ਕਰਵਾ ਦਿੱਤੇ।
ਅਲੱਗ ਅਲੱਗ ਸਮੇਂ ਤੇ ਕਦੀ ਇਨਕਮ ਟੈਕਸ, ਕਦੀ ਸਕਿਊਰਟੀ ਮਨੀ ਅਤੇ ਕਦੀ ਪਾਲਸੀ ਦੇ ਨਾਂ ਤੇ ਅੰਬਰੀਸ਼ ਨੇ ਕਰੀਬ 80 ਲੱਖ ਰੁਪਏ ਜਮ੍ਹਾ ਕੀਤੇ ਸਨ। 2 ਮਹੀਨੇ ਬਾਅਦ ਦਸੰਬਰ ਵਿੱਚ ਰਕਮ ਵਾਪਸੀ ਦੀ ਗੱਲ ਆਈ ਤਾਂ ਫ਼ੋਨ ਕਰਤਾ ਹੌਸਲਾ ਦੇਣ ਵਾਲੇ ਅੰਦਾਜ਼ ਵਿੱਚ ਬੋਲਿਆ। ਫ਼ਿਰ ਫ਼ੋਨ ਆਉਣੇ ਵੀ ਬੰਦ ਹੋ ਗਏ। ਦਸੰਬਰ ਦੇ ਅਖੀਰ ਸਫ਼ਤ ਵਿੱਚ ਅੰਬਰੀਸ਼ ਨੇ ਕਈ ਲੋਕਾਂ ਨਾਲ ਸਲਾਹ ਕੀਤੀ ਤਾਂ ਪਤਾ ਲੱਗਿਆ ਕਿ ਉਹ ਠੱਗਿਆ ਗਿਆ ਹੈ।
ਇਸ ਤੋਂ ਬਾਅਦ ਪੁਲਿਸ ਨਾਲ ਸੰਪਰਕ ਕੀਤਾ ਗਿਆ। ਮਾਮਲਾ ਸਾਈਬਰ ਅਪਰਾਧ ਨਾਲ ਜੁੜਿਆ ਸੀ, ਇਸ ਵਿੱਚ ਕਿਸੇ ਪੇਸ਼ੇਵਰ ਗੈਂਗ ਦਾ ਹੱਥ ਸੀ, ਇਸ ਕਰਕੇ ਕੇਸ ਸਾਈਬਰ ਸੈਲ ਨੂੰ ਦਿੱਤਾ ਗਿਆ।ਪੁਲਿਸ ਬੈਂਕ ਖਾਤਿਆਂ ਜ਼ਰੀਏ ਧੋਖਾ ਕਰਨ ਵਾਲਿਆਂ ਤੱਕ ਆਸਾਨੀ ਨਾਲ ਪਹੁੰਚ ਸਕਦੀ ਸੀ। ਇਸ ਕਰਕੇ ਇਸ ਦਿਸ਼ਾ ਵਿੱਚ ਜਾਂਚ ਅੱਗੇ ਵਧਾਈ ਗਈ। ਜਿਹਨਾਂ ਖਾਤਿਆਂ ਜ਼ਰੀਏ ਪੈਸੇ ਕਢਵਾਏ ਸਨ, ਉਹਨਾਂ ਵਿੱਚੋਂ ਇਕ ਖਾਤਾ ਗਾਜੀਆਬਾਦ ਜ਼ਿਲ੍ਹੇ ਦੀ ਬੈਂਕ ਸ਼ਾਖਾ ਵਿੱਚ ਕਿਸੇ ਹਰਲੀਨ ਕੌਰ ਦੇ ਨਾਂ ਸੀ।
ਪੁਲਿਸ ਟੀਮ ਗਾਜੀਆਬਾਦ ਪਹੁੰਚੀ ਅਤੇ ਹਰਲੀਨ ਦਾ ਪਤਾ ਹਾਸਲ ਕਰਨ ਦੇ ਨਾਲ ਹੀ ਖਾਤੇ ਦੀ ਡਿਟੇਲ ਵੀ ਕਢਵਾਈ। ਹਰਲੀਨ ਦੇ ਖਾਤੇ ਵਿੱਚ ਲੱਖਾਂ ਦਾ ਲੈਣ ਦੇਣ ਸੀ। ਇਸ ਤੋਂ ਇਹ ਸਾਫ਼ ਹੋ ਗਿਆ ਕਿ ਇਹ ਰੈਕੇਟ ਵੱਡੇ ਪੱਧਰ ਤੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਸੀ।
ਪੁਲਿਸ ਨੇ ਉਹਨਾਂ ਸਾਰੇ ਮੋਬਾਇਲ ਨੰਬਰਾਂ ਦੀ ਕਾਲ ਡਿਟੇਲ ਅਤੇ ਪਤੇ ਹਾਸਲ ਕੀਤੇ, ਜਿਹਨਾਂ ਤੋਂ ਅੰਬਰੀਸ਼ ਨੂੰ ਫ਼ੋਨ ਕੀਤੇ ਗਏ ਸਨ। ਹਾਲਾਂਕਿ ਅਜਿਹੇ ਨੰਬਰ ਬੰਦ ਹੋ ਗਏ ਸਨ। ਇਹ ਸਾਰੇ ਨੰਬਰ ਨਕਲੀ ਆਈ. ਡੀ. ਤੇ ਲਏ ਗਏ ਸਨ। ਪਰ ਜਿਹਨਾਂ ਮੋਬਾਇਲ ਹੈਂਡਸੈਟ ਵਿੱਚ ਉਹ ਨੰਬਰ ਵਰਤੇ ਗਏ ਸਨ, ਉਹਨਾਂ ਤੇ ਹੁਣ ਦੂਜੇ ਨੰਬਰ ਚੱਲ ਰਹੇ ਸਨ। ਸਰਵਿਲਾਂਸ ਦੀ ਮਦਦ ਨਾਲ ਪੁਲਿਸ ਨ ਸਾਰੇ ਵੇਰਵੇ ਹਾਸਲ ਕੀਤੇ।
6 ਜਨਵਰੀ 2017 ਨੂੰ ਪੁਲਿਸ ਟੀਮ ਗਾਜੀਆਬਾਦ ਜਾ ਪਹੁੰਚੀ। ਸਾਦੇ ਕੱਪੜਿਆਂ ਵਿੱਚ ਕੁਝ ਪੁਲਿਸ ਕਰਮਚਾਰੀ ਰਾਜਨਗਰ ਸਥਿਤ ਇਕ ਆਫ਼ਿਸ ਵਿੱਚ ਪਹੁੰਚੇ। ਉਥੇ ਕਈ ਲੜਕੇ ਅਤੇ ਇਕ ਲੜਕੀ ਸੀ। ਉਹਨਾਂ ਦੇ ਅੰਦਰ ਦਾਖਲ ਹੁੰਦੇ ਹੀ ਕੁਰਸੀ ‘ਤੇ ਬੈਠੇ ਇਕ ਲੜਕੇ ਨੇ ਪੁੱਛਿਆ। ਦੱਸੋ?
ਅਸੀਂ ਤੁਹਾਡੇ ਬੌਸ ਨੂੰ ਮਿਲਣਾ ਹੈ?
ਕੀ ਕੰਮ ਹੈ?
ਕੰਮ ਵੱਡਾ ਹੈ, ਇਸ ਕਰਕੇ ਅਸੀਂ ਉਹਨਾਂ ਨੂੰ ਹੀ ਦੱਸਾਂਗੇ। ਵੈਸੇ ਕੀ ਨਾਂ ਹੈ ਤੁਹਾਡੇ ਬੌਸ ਦਾ?
ਜੀ, ਸ਼ਮਸ਼ੇਰ ਸਰ।
ਅੰਦਰ ਇਕ ਲੜਕਾ ਰਿਵਾਲਵਿੰਡ ਚੇਅਰ ਤੇ ਬੈਠਾ ਸੀ। ਬੋਲਿਆ, ਦੱਸੋ ਕੀ ਕਰ ਸਕਦੇ ਹਾਂ?
ਸਾਨੂੰ ਆਪਣੇ ਪੈਸੇ ਵਾਪਸ ਚਾਹੀਦੇ ਹਨ।
ਮਤਲਬ, ਉਹ ਹੈਰਾਨ ਹੋਇਆ।
ਅਸੀਂ ਮੇਰਠ ਤੋਂ ਆਏ ਹਾਂ ਅਤੇ ਅੰਬਰੀਸ਼ ਦੇ ਰਿਸ਼ਤੇਦਾਰ ਹਾਂ। ਬੀਮਾ ਪਾਲਸੀ ਦਾ ਪੈਸਾ ਹੈ, ਇੰਨਾ ਤਾਂ ਤੁਸੀਂ ਸਮਝ ਹੀ ਗਏ ਹੋਵੋਗੇ। ਇਹ ਸੁਣ ਕੇ ਉਸ ਲੜਕੇ ਨੂੰ ਬਿਜਲੀ ਵਰਗਾ ਝਟਕਾ ਲੱਗਿਆ, ਉਹ ਉਹਨਾਂ ਨੂੰ ਅਰਥਪੂਰਨ ਨਜ਼ਰਾਂ ਨਾਲ ਦੇਖਣ ਲੱਗਿਆ, ਉਸ ਦੇ ਚਿਹਰੇ ਦਾ ਰੰਗ ਉਡਿਆ ਹੋਇਆ ਨਜ਼ਰ ਆ ਰਿਹਾ ਸੀ।
ਉਸਨੇ ਅਣਜਾਣ ਬਣਨ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਉਸਨੂੰ ਸਾਰੇ ਸਾਥੀਆਂ ਸਮੇਤ ਪਕੜ ਲਿਆ।
ਉਹਨਾਂ ਦੀਆਂ ਗੱਲਾਂ ਤੋਂ ਸਾਫ਼ ਹੋ ਗਿਆ ਕਿ ਉਹ ਠੱਗ ਕੰਪਨੀ ਚਲਾਉਂਦੇ ਹਨ।ਗ੍ਰਿਫ਼ਤਾਰ ਲੋਕਾਂ ਵਿੱਚ ਸ਼ਮਸ਼ੇਰ ਉਰਫ਼ ਬਬਲੂ, ਪੰਕਜ ਧਰੇਜਾ, ਰਾਜ ਸਿੰਘਾਨੀਆ, ਸੁਧਾਸ਼ੂ ਉਰਫ਼ ਰੋਹਿਤ, ਅਜੈ ਸ਼ਰਮਾ ਅਤੇ ਹਰਲੀਨ ਕੌਰ ਸ਼ਾਮਲ ਸਨ। ਪੁਲਿਸ ਨੇ ਮੌਕੇ ਤੇ ਕਈ ਲੈਪਟਾਪ, 7 ਮੋਬਾਇਲ ਫ਼ੋਨ, ਬੈਂਕਾਂ ਦੀਆਂ ਪਾਸ ਬੁਕ, ਚੈਕ ਬੁੱਕ, ਕਈ ਏ. ਟੀ. ਐਮ ਕਾਰਡ ਅਤੇ ਹੋਰ ਕਈ ਦਸਤਾਵੇਜ਼ ਬਰਾਮਦ ਕੀਤੇ।
ਦਰਅਸਲ ਸ਼ਮਸ਼ੇਰ ਉਰਫ਼ ਬਬਲੂ ਕੇਵਲ 10ਵੀਂ ਪਾਸ ਸੀ। ਸਮਾਜ ਵਿੱਚ ਅਜਿਹੇ ਲੜਕਿਆਂ ਦੀ ਕੋਈ ਕਮੀ ਨਹੀਂ ਹੈ ਜੋ ਆਧੁਨਿਕਤਾ ਦੀ ਚਕਾਚੌਂਧ ਤੋਂ ਪ੍ਰਭਾਵਿਤ ਹੋ ਕੇ ਸੋਚਣ ਲੱਗਦੇ ਹਨ ਕਿ ਉਹ ਥੋੜ੍ਹੀ ਕੋਸ਼ਿਸ਼ ਕਰਨ ਤਾਂ ਬਹੁਤ ਵੱਡੀ ਸਫ਼ਲਤਾ ਹਾਸਲ ਕਰ ਸਕਦੇ ਹਨ। ਸ਼ਮਸ਼ੇਰ ਵੀ ਕੁਝ ਅਜਿਹੀ ਹੀ ਸੋਚ ਦਾ ਸ਼ਿਕਾਰ ਸੀ। ਉਸ ਦਾ ਸੁਪਨਾ ਸੀ ਕਿ ਕਿਸੇ ਵੀ ਤਰ੍ਹਾਂ ਉਸ ਕੋਲ ਇੰਨੀ ਦੌਲਤ ਹੋਵੇ ਕਿ ਜ਼ਿੰਦਗੀ ਐਸ਼ੋ-ਅਰਾਮ ਨਾਲ ਬੀਤੇ। ਵਕਤ ਦੇ ਦਰਿਆ ਵਿੱਚ ਤੈਰਾਕ ਕਰਦੇ ਹੋਏ ਉਸ ਨੇ ਦਿਨ ਰਾਤ ਬਹੁਤ ਦਿਮਾਗ ਲਗਾਇਆ। ਉਹ ਅਲੱਗ ਗੱਲ ਸੀ ਕਿ ਉਸਨੂੰ ਕੁਝ ਸਮਝ ਨਹੀਂ ਆਇਆ। ਨੌਕਰੀ ਦੇ ਲਈ ਕਈ ਥਾਂ ਹੱਥ-ਪੈਰ ਮਾਰੇ।
ਉਸਨੂੰ ਠੱਗੀ ਦਾ ਰਸਤਾ ਆਸਾਨ ਲੱਗਿਆ। ਉਸ ਨੇ ਕੁਝ ਅਜਿਹਾ ਹੀ ਫ਼ੈਸਲਾ ਕੀਤਾ ਅਤੇ ਇਕ ਛੋਟੀ ਜਿਹੀ ਨੌਕਰੀ ਛੱਡ ਦਿੱਤੀ। ਉਸਨੂੰ ਹੋਰ ਲੋਕ ਵੀ ਮਿਲ ਗਏ। ਸ਼ਮਸ਼ੇਰ ਨੇ ਇਸ ਮੁੱਦੇ ਤੇ ਕੁਝ ਦੋਸਤਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਬਾਕੀ ਪਾਲਸੀ ਕਰਾਉਣ ਵਾਲੇ ਲੋਕਾਂ ਨੂੰ ਠੱਗਣ ਦੀ ਯੋਜਨਾ ਬਣਾਈ।
ਉਸ ਨੇ ਆਪਣੇ ਸਾਥੀ ਆਸ਼ੀਸ਼, ਸੁਮਿਤ, ਦਿਨੇਸ਼, ਸੰਜੂ  ਚੌਹਾਨ ਦੇ ਨਾਲ ਮਿਲ ਕੇ ਬੀਮਾ ਏਜੰਟ ਨੂੰ ਲਾਲਚ ਦੇ ਕੇ ਕੁਝ ਬੀਮਾ ਪਾਲਸੀਆਂ ਵਾਲਿਆਂ ਦਾ ਵੇਰਵਾ ਹਾਸਲ ਕੀਤਾ। ਇਸ ਤੋਂ ਬਾਅਦ ਉਹ ਫ਼ੋਨ ਕਰਕੇ ਲਾਲਚ ਦੇ ਜਾਲ ਵਿੱਚ ਫ਼ਸਾਉਂਦੇ ਅਤੇ ਆਪਣੇ ਖਾਤਿਆਂ ਵਿੱਚ ਪੈਸੇ ਜਮ੍ਹਾ ਕਰਵਾ ਲੈਂਦੇ। ਕਾਮਯਾਬੀ ਮਿਲੀ ਤਾਂ ਖੁਸ਼ੀ ਦਾ ਠਿਕਾਣਾ ਨਾ ਰਿਹਾ।ਬਾਅਦ ਵਿੱਚ ਉਹਨਾਂ ਨੇ ਆਪਣੇ ਸਾਥੀ ਰਾਜ ਸਿੰਘਾਨੀਆ, ਪੰਕਜ ਧਰੇਜਾ, ਸੁਧਾਸ਼ੂ, ਅਜੈ ਅਤੇ ਹਰਲੀਨ ਕੌਰ ਨੂੰ ਵੀ ਨਾਲ ਜੋੜ ਲਿਆ। ਉਹ ਵੀ ਕਰੋੜਪਤੀ ਬਣਨ ਦੇ ਸੁਪਨੇ ਲੈ ਰਹੇ ਸਨ। ਪੰਕਜ ਨੇ ਬੀਕਾਮ ਅਤੇ ਹਰਲੀਨ ਨੇ ਬੀ-ਟੈਕ ਕੀਤੀ ਹੋਈ ਸੀ, ਜਦਕਿ ਬਾਕੀ 10ਵੀਂ ਜਾਂ 12 ਤੱਕ ਪੜ੍ਹੇ ਸਨ। ਰਾਜ ਸਿੰਘਾਨੀਆ ਖੁਦ ਵੀ ਬੀਮਾ ਏਜੰਟ ਸੀ।
ਖਾਸ ਗੱਲ ਇਹ ਵੀ ਸੀ ਕਿ ਸੁਮਿਤ ਅਤੇ ਦਿਨੇਸ਼ ਅਜਿਹੀ ਕੰਪਨੀ ਵਿੱਚ ਨੌਕਰੀ ਕਰ ਚੁੱਕੇ ਸਨ, ਜਿਸ ਦੇ ਕੋਲ ਇਕ ਦਰਜਨ ਤੋਂ ਜ਼ਿਆਦਾ ਪਾਲਸੀਆਂ ਕਰਨ ਵਾਲੀਆਂ ਕੰਪਨੀਆਂ ਜੁੜੀਆਂ ਸਨ। ੲਹਨਾਂ ਲੋਕਾਂ ਨੇ ਸ਼ਾਤਰ ਤਰੀਕੇ ਨਾਲ ਉਥੋਂ ਡਾਟਾ ਚੋਰੀ ਕਰ ਲਿਆ।
ਸ਼ੁਰੂਆਤ ਵਿੱਚ ਠੱਗੀ ਦੀ ਸ਼ਿਕਾਇਤ ਪੁਲਿਸ ਕੋਲ ਨਾ ਪਹੁੰਚਣ ਕਾਰਨ ਇਹਨਾਂ ਦੇ  ਹੌਸਲੇ ਬੁਲੰਦ ਹੋ ਗਏ। ਉਹਨਾਂ ਨੇ ਸਾਰੇ ਮੁਲਕ ਵਿੱਚ ਲੋਕਾਂ ਨੂੰ ਲਾਲਚ ਦੇ ਕੇ ਠੱਗਣ ਦਾ ਕੰਮ ਕੀਤਾ। ਗਾਜੀਆਬਾਦ ਵਿੱਚ ਆਪਣਾ ਆਫ਼ਿਸ ਬਣਾ ਲਿਆ। ਨਕਲੀ ਐਡਰੈਸ ਤੇ ਕਈ ਮੋਬਾਇਲ ਨੰਬਰ ਹਾਸਲ ਕੀਤੇ, ਫ਼ਿਰ ਉਹ ਫ਼ੋਨ ਕਰਕੇ ਸ਼ਿਕਾਰ ਨੂੰ ਲਲਚਾਉਂਦੇ ਅਤੇ ਠੱਗਦੇ।
ਉਹਨਾਂ ਦੀ ਠੱਗੀ ਦਾ ਧੰਦਾ ਚੱਲ ਨਿਕਲਿਆ। ਉਹਨਾਂ ਦਾ ਸ਼ਿਕਾਰ ਹੋਇਆ ਜੋ ਵਿਅਕਤੀ ਆਪਣੀ ਰਕਮ ਵਾਪਸ ਪ੍ਰਾਪਤ ਕਰਨ ਲਈ ਫ਼ੋਨ ਕਰਕੇ ਪ੍ਰੇਸ਼ਾਨ ਕਰਦਾ, ਉਸ ਨੰਬਰ ਨੂੰ ਉਹ ਹਮੇਸ਼ਾ ਲਈ ਬੰਦ ਕਰ ਦਿੰਦੇ। ਜ਼ਿਆਦਾਤਰ ਲੋਕੀ ਠੱਗੀ ਵੱਜਣ ਤੋਂ ਬਾਅਦ ਚੁੱਪ ਕਰ ਜਾਂਦੇ।
ਰਾਜ ਸਿੰਘਾਨੀਆ ਜਿਸ ਫ਼ਲੈਟ ਵਿੱਚ ਰਹਿੰਦਾ ਸੀ, ੳਸ ਦਾ ਕਿਰਾਇਆ 20 ਹਜ਼ਾਰ ਸੀ। ਇੰਨਾ ਹੀ ਨਹੀਂ, ਉਹ ਆਪਣੇ ਨੌਕਰ ਨੂੰ 8 ਹਜ਼ਾਰ ਰੁਪਏ ਮਹੀਨਾ ਤਨਖਾਹ ਦਿੰਦਾ ਸੀ। ਉਸ ਨੇ ਗਾਜੀਆਬਾਦ ਦੇ ਪੋਸ਼ ਇਲਾਕੇ ਵਿੱਚ ਆਪਣਾ ਸਾਈਬਰ ਕੈਫ਼ੇ ਵੀ ਖੋਲ੍ਹ ਲਿਆ। ਦੂਜੇ ਪਾਸੇ ਸ਼ਮਸ਼ੇਰ ਨੇ ਦਿੱਲੀ ਵਿੱਚ ਆਪਣਾ ਆਫ਼ਿਸ ਬਣਾ ਲਿਆ। ਉਹ ਸ਼ਾਨਦਾਰ ਜ਼ਿੰਦਗੀ ਜਿਉਂਦਾ ਸੀ, ਸ਼ਿਕਾਰ ਬਣੇ ਲੋਕਾਂ ਦਾ ਪੈਸਾ  ਹਰਲੀਨ ਦੇ ਖਾਤੇ ਵਿੱਚ ਜਮ੍ਹਾ ਕਰਵਾਇਆ ਜਾਂਦਾ ਸੀ।
ਹਰਲੀਨ ਕੁੱਲ ਜਮ੍ਹਾ ਰਕਮ ਦਾ 35 ਫ਼ੀਸਦੀ ਕਮਿਸ਼ਨ ਲੈਂਦੀ ਸੀ। ਠੱਗੀ ਦੇ ਖੇਲ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਰਾਜ ਸਿੰਘਾਨੀਆ ਦੇ ਖਾਤੇ ਵਿੱਚ ਕਰੀਬ ਇਕ ਸਾਲ ਵਿੱਚ 4 ਕਰੋੜ ਦੀ ਟਰਾਂਜੈਕਸ਼ਨ ਹੋਈ ਸੀ। ਇਹਨਾਂ ਲੋਕਾਂ ਦਾ ਧੰਦਾ ਲਗਾਤਾਰ ਚਲਦਾ ਰਹਿੰਦਾ ਪਰ ਅੰਬਰੀਸ਼ ਨੇ ਸ਼ਿਕਾਇਤ ਕੀਤੀ ਤਾਂ ਪਕੜੇ ਗਏ।