ਨਵੀਂ ਦਿੱਲੀ—ਆਪ ‘ਚ ਮਚੇ ਘਮਾਸਾਨ ‘ਚ ਆਪ ਦੇ ਸੀਨੀਅਰ ਨੇਤਾ ਸੰਜੈ ਸਿੰਘ ਨੇ ਪ੍ਰੈੱਸ ਕਾਨਫਰੰਸ ਕਰਕੇ ਕਪਿਲ ਮਿਸ਼ਰਾ ਦੇ ਦੋਸ਼ਾਂ ‘ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਉਹ ਟਾਈਮ ਦੱਸ ਦੇਣ ਕਿ ਉਹ ਅਰਵਿੰਦ ਕੇਜਰੀਵਾਲ ਦੇ ਕੋਲ ਕਦੋਂ ਗਏ ਸੀ। ਸੰਜੈ ਨੇ ਕਿਹਾ ਕਿ ਮੰਤਰੀ ਅਹੁਦਾ ਗਿਆ ਇਸ ਕਾਰਨ ਨਾਲ ਇਸ ਤਰ੍ਹਾਂ ਦੋਸ਼ ਲਗਾਉਣਾ ਵਧੀਆ ਗੱਲ ਨਹੀਂ ਹੈ। ਉਨ੍ਹਾਂ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਜਿਸ ਦਿਨ ਅਸੀਂ ਲੋਕ ਦੇਸ਼ਧ੍ਰੋਹੀ ਹੋ ਜਾਵਾਂਗੇ ਉਸ ਦਿਨ ਅਸੀਂ ਜ਼ਹਿਰ ਖਾ ਕੇ ਮਰਨਾ ਪਸੰਦ ਕਰਾਂਗੇ।
ਉਨ੍ਹਾਂ ਨੇ ਭਾਜਪਾ ਨੂੰ ਵੀ ਲੰਮੇ ਹੱਥੀ ਲੈਂਦੇ ਹੋਏ ਕਿਹਾ ਕਿ ਮਨੋਜ ਤਿਵਾਰੀ ਨੇ ਚੋਣ ਕਮਿਸ਼ਨ ਨੂੰ ਕਿਹਾ ਕਿ ‘ਆਪ’ ਦੀ ਮਾਨਤਾ ਰੱਦ ਕੀਤੀ ਜਾਵੇ, ਕੀ ਹਿੰਦੂਸਤਾਨ ਤੁਹਾਡੇ ਪਿਤਾ ਜੀ ਦਾ ਹੈ। ਉਨ੍ਹਾਂ ਨੇ ਕਿਹਾ ਕਿ ਵਿਜੈ ਮਾਲਿਆ ਦੇ ਖਿਲਾਫ ਮਾਮਲਾ ਦਰਜ ਕਰਨ ਦੀ ਤਾਂ ਭਾਜਪਾ ‘ਚ ਤਾਕਤ ਨਹੀਂ ਹੈ। ਮੰਗਲਵਾਰ ਨੂੰ ਸੰਜੈ ਸਿੰਘ ਨੇ ਕਿਹਾ ਸੀ ਕਿ ਅਰਵਿੰਦ ਕੇਜਰੀਵਾਲ ਜਦੋਂ ਰਿਸ਼ਵਤ ਲੈ ਰਹੇ ਸੀ ਤਾਂ ਕਪਿਲ ਮਿਸ਼ਰਾ ਨੂੰ ਕੀ ਸੱਦਾ ਭੇਜ ਕੇ ਬੁਲਾਇਆ ਗਿਆ ਸੀ।