ਕਸ਼ਮੀਰ— ਘਾਟੀ ‘ਚ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਅਮਰਨਾਥ ਯਾਤਰਾ ਨੂੰ ਲੈ ਕੇ ਸਿਆਸਤ ਹੁਣੇ ਤੋਂ ਹੀ ਗਰਮ ਹੋ ਗਈ ਹੈ। ਵਿਸ਼ਵ ਹਿੰਦੂ ਪਰਿਸ਼ਦ ਨੇ ਅਮਰਨਾਥ ਯਾਤਰਾ ਦੇ ਮਾਰਗ ਨੂੰ ਫੌਜ ਦੇ ਹਵਾਲੇ ਕਰਨ ਦੀ ਮੰਗ ਕੀਤੀ ਹੈ। ਵਿਹਿਪ ਜਨਰਲ ਸਕੱਤਰ ਸੁਰਿੰਦਰ ਜੈਨ ਨੇ ਰਾਜਪਾਲ ਐੈੱਨ.ਐੱਨ.ਵੋਹਰਾ. ਅਤੇ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੂੰ ਦੋ ਪੱਤਰ ਲਿਖ ਕੇ ਉਨ੍ਹਾਂ ਤੋਂ ਅਪੀਲ ਕੀਤੀ ਹੈ ਕਿ ਉਹ ਅਮਰਨਾਥ ਯਾਤਰਾ ਮਾਰਗ ਨੂੰ ਫੌਜ ਦੇ ਹਵਾਲੇ ਕਰ ਦੇਵੇ।
ਯਾਤਰਾ ਦੇ ਦੌਰਾਨ ਰੁਕਾਵਟ ਪੈਦਾ ਕਰ ਸਕਦੇ ਹਨ ਪਥਰਬਾਜ਼ ਅਤੇ ਅੱਤਵਾਦੀ
ਉਨ੍ਹਾਂ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਪੱਥਰਬਾਜ਼ਾਂ, ਵੱਖਵਾਦੀਆਂ ਅਤੇ ਅੱਤਵਾਦੀਆਂ ਨੇ ਯਾਤਰਾ ਦੌਰਾਨ ਰੁਕਾਵਟ ਪੈਦਾ ਕੀਤੀ ਹੈ। ਯਾਤਰੀਆਂ ਦੀ ਸੁਰੱਖਿਆ ਯਕੀਨੀ ਕਰਨ ਲਈ ਯਾਤਰਾ ਸੁਚਾਰੂ ਰੂਪ ਨਾਲ ਚਲਾਈ ਜਾ ਸਕੇਗੀ। ਇਸ ਤੋਂ ਇਲਾਵਾ ਉਨ੍ਹਾਂ ਨੇ ਅਮਰਨਾਥ ਯਾਤਰੀਆਂ ਤੋਂ ਹੈਲੀਕਾਪਟਰ ਸੇਵਾ ਅਤੇ ਬਾਕੀ ਸੇਵਾਵਾਂ ‘ਤੇ ਵਸੂਲੇ ਜਾਣ ਵਾਲੇ ਅਨਾਪ ਸ਼ਨਾਪ ਕਰਾਂ ਨੂੰ ਬੰਦ ਕਰਨ ਦੀ ਮੰਗ ਕੀਤੀ ਹੈ।