ਨਮਕੀਨ ਸੱਤੂ

ਸਮੱਗਰੀ
3. ਗਿਲਾਸ ਪਾਣੀ, 4 ਚਮਚ ਸੱਤੂ, ਅੱਧਾ ਚਮਚ ਭੁੰਨਿਆ ਹੋਇਆ ਜ਼ੀਰਾ ਪਾਊਡਰ, ਚਮਚ ਦਾ ਚੌਥਾ ਹਿੱਸਾ ਕਾਲੀ ਮਿਰਚ ਪਾਊਡਰ, 3 ਚਮਚ ਨਿੰਬੂ ਦਾ ਰਸ, ਬਰੀਕ ਕੱਟਿਆ ਹੋਈਆ ਹਰਾ ਧਨੀਆ, 2 ਚਮਚ ਬਰੀਕ ਕੱਟਿਆ ਪੁਦੀਨਾ।
ਵਿਧੀ
– ਇੱਕ ਜੱਗ ‘ਚ ਭੁੰਨਿਆ ਹੋਈਆ ਸੱਤੂ ਪਾ ਲਓ।
– ਹੁਣ ਇਸ ‘ਚ ਜ਼ੀਰਾ ਪਾਊਡਰ, ਨਿੰਬੂ ਦਾ ਰਸ, ਕਾਲੀ ਮਿਰਚ, 3 ਗਿਲਾਸ ਠੰਡਾ ਪਾਣੀ ਪਾ ਲਓ।
– ਇੱਕ ਚਮਚ ਨਾਲ ਇਸ ਨੂੰ ਚੰਗੀ ਤਰਾਂ ਮਿਲਾ ਲਓ ।
– ਹੁਣ ਇਸ ‘ਚ ਧਨੀਆ ਅਤੇ ਪੁਦੀਨੇ ਦੀਆਂ ਪੱਤੀਆ ਵੀ ਮਿਲਾਓ।
– ਤਿੱਖਾ ਸਵਾਦ ਚਾਹੀਦਾ ਹੈ ਤਾਂ ਇਸ ‘ਚ ਤੁਸੀਂ ਹਰੀ ਕੱਟੀ ਹੋਈ ਮਿਰਚ ਅਤੇ ਬਰੀਕ ਕੱਟਿਆ ਹੋਇਆ ਪਿਆਜ ਵੀ ਪਾ ਸਕਦੇ ਹੋ।
ਗਿਲਾਸ ‘ਚ ਪਾ ਕੇ ਠੰਡਾ-ਠੰਡਾ ਪਾ ਕੇ ਪਰੋਸੋ।