ਬੀਤੇ ਸਾਲ ਦੇ ਸਤੰਬਰ ਮਹੀਨੇ ਵਿੱਚ ਅਲੀਗੜ੍ਹ ਦਾ ਐਸ. ਪੀ. ਰਾਜੇਸ਼ ਪਾਂਡੇ ਨੂੰ ਬਣਾਇਆ ਗਿਆ ਸੀ ਤਾਂ ਚਾਰਜ ਲੈਂਦੇ ਹੀ ਉਹਨਾਂ ਨੇ ਪੁਲਿਸ ਅਧਿਕਾਰੀਆਂ ਦੀ ਇੱਕ ਮੀਟਿੰਗ ਬੁਲਾ ਕੇ ਸਾਰੇ ਥਾਣਾ ਮੁਖੀਆਂ ਨੂੰ ਆਦੇਸ਼ ਦਿੱਤਾ ਕਿ ਜਿੰਨੀਆਂ ਵੀ ਇਨਵੈਸਟੀਗੇਸ਼ਨਾਂ ਅਧੂਰੀਆਂ ਪਈਆਂ ਹਨ, ਉਹਨਾਂ ਦੀਆਂ ਫ਼ਾਇਲਾਂ ਪੇਸ਼ ਕਰੋ। ਜਦੋਂ ਸਾਰੀਆਂ ਫ਼ਾਈਲਾਂ ਉਹਨਾਂ ਦੇ ਸਾਹਮਣੇ ਆਈਆਂ ਤਾਂ ਉਹਨਾਂ ਵਿੱਚੋਂ ਇੱਕ ਫ਼ਾਈਲ ਥਾਣਾ ਗਾਂਧੀਪਾਰਕ ਵਿੱਚ ਦਰਜ ਪ੍ਰੀਤੀ ਅਗਵਾ ਕਾਂਡ ਦੀ ਸੀ, ਜਿਸ ਦੀ ਜਾਂਚ ਹੁਣ ਤੱਕ 10 ਥਾਣਾ ਮੁਖੀ ਕਰ ਚੁੱਕੇ ਸਨ ਅਤੇ ਇਹ ਮਾਮਲਾ 12 ਦਸੰਬਰ 2013 ਵਿੱਚ ਦਰਜ ਹੋ ਚੁੱਕਾ ਸੀ।
ਰਾਜੇਸ਼ ਪਾਂਡੇ ਨੂੰ ਇਹ ਮਾਮਲਾ ਭੇਦਭਰਿਆ ਲੱਗਿਆ। ਉਹਨਾ ਨੇ ਇਸ ਮਾਮਲੇ ਦੀ ਜਾਂਚ ਸੀ. ਓ. ਅਮਿਤ ਕੁਮਾਰ ਨੂੰ ਸੌਂਪਦੇ ਹੋਏ ਜਲਦੀ ਤੋਂ ਜਲਦੀ ਖੁਲਾਸਾ ਕਰਨ ਲਈ ਕਿਹਾ। ਅਮਿਤ ਕੁਮਾਰ ਨੇ ਫ਼ਾਈਲ ਦੇਖੀ ਤਾਂ ਉਹਨਾਂ ਨੂੰ ਕਾਫ਼ੀ ਹੈਰਾਨੀ ਹੋਈ ਕਿਉਂਕਿ ਇੰਨੇ ਥਾਣਾ ਮੁਖੀਆਂ ਨੇ ਮਾਮਲੇ ਦੀ ਜਾਂਚ ਕੀਤੀ ਸੀ, ਇਸ ਦੇ ਬਾਵਜੂਦ ਮਾਮਲੇ ਦਾ ਖੁਲਾਸਾ ਨਹੀਂ ਹੋ ਸਕਿਆ ਸੀ। ਉਹਨਾਂ ਨੇ ਥਾਣਾ ਮੁਖੀ ਦਿਨੇਸ਼ ਕੁਮਾਰ ਦੂਬੇ ਨੂੰ ਨਿਰਦੇਸ਼ ਦੇ ਕੇ ਫ਼ਾਈਲ ਸੌਂਪ ਦਿੱਤੀ।
ਮਾਮਲਾ ਕਾਫ਼ੀ ਪੁਰਾਣਾ ਅਤੇ ਭੇਦਭਰਿਆ ਸੀ, ਇਸ ਕਰਕੇ ਇਸਨੂੰ ਇੱਕ ਚੁਣੌਤੀ ਦੇ ਰੂਪ ਵਿੱਚ ਲੈਂਦੇ ਹੋਏ ਦਿਨੇਸ਼ ਕੁਮਾਰ ਦੂਬੇ ਨੇ ਮਾਮਲੇ ਦੀ ਤਹਿ ਤੱਕ ਪਹੁੰਚਣ ਲਈ ਆਪਣੀ ਇੱਕ ਟੀਮ ਬਣਾਈ। ਜਿਸ ਵਿੱਚ ਅਜੀਤ ਸਿੰਘ, ਧਰਮਵੀਰ ਸਿੰਘ, ਸਤਿਆਪਾਲ ਸਿੰਘ, ਮੋਹਰਪਾਲ ਸਿੰਘ ਅਤੇ ਨਿਤਿਨ ਕੁਮਾਰ ਆਦਿ ਸ਼ਾਮਲ ਸਨ।
ਫ਼ਾਈਲ ਦਾ ਗੰਭੀਰਤਾ ਨਾਲ ਅਧਿਐਨ ਕਰਨ ਤੋਂ ਬਾਅਦ ਉਹਨਾ ਨੇ ਮਾਮਲੇ ਦੀ ਜਾਂਚ ਫ਼ਰੀਦਾਬਾਦ ਤੋਂ ਆਰੰਭ ਕੀਤੀ, ਕਿਉਂਕਿ ਪ੍ਰੀਤੀ ਨੂੰ ਭਜਾਉਣ ਦਾ ਜਿਸ ਲੜਕੇ ਜੈਕੁਮਾਰ ਤੇ ਦੋਸ਼ ਸੀ, ਉਹ ਫ਼ਰੀਦਾਬਾਦ ਦਾ ਹੀ ਰਹਿਣ ਵਾਲਾ ਸੀ। ਦਿਨੇਸ਼ ਕੁਮਾਰ ਦੂਬੇ ਫ਼ਰੀਦਾਬਾਦ ਜਾ ਕੇ ਉਸ ਦੀ ਮਾਂ ਸੰਧਿਆ ਨੂੰ ਮਿਲਿਆ ਤਾਂ ਉਸ ਨੇ ਦੱਸਿਆ ਕਿ ਜੈਕੁਮਾਰ ਉਸਦਾ ਇਕਲੌਤਾ ਮੁੰਡਾ ਸੀ। ਉਸ ਤੇ ਜੋ ਦੋਸ਼ ਲੱਗੇ ਹਨ, ਉਹ ਝੂਠੇ ਹਨ, ਉਸ ਦਾ ਮੁੰਡਾ ਅਜਿਹਾ ਬਿਲਕੁਲ ਨਹੀਂ ਕਰ ਸਕਦਾ, ਉਸ ਨੇ ਉਸਦੀ ਗੁੰਮਸ਼ੁਦਗੀ ਵੀ ਦਰਜ ਕਰਵਾ ਰੱਖੀ ਸੀ।
ਪੁਲਿਸ ਨੂੰ ਮਾਮਲਾ ਕੁਝ ਹੋਰ ਨਜ਼ਰ ਆਇਆ। ਅਲੀਗੜ੍ਹ ਵਾਪਸ ਆ ਕੇ ਉਹਨਾਂ ਨੇ 13 ਜਨਵਰੀ 2016 ਨੂੰ ਪ੍ਰੀਤੀ ਦੇ ਪਿਤਾ ਦਵਿੰਦਰ ਸ਼ਰਮਾ ਨੂੰ ਥਾਣੇ ਬੁਲਾਇਆ, ਜਿਸ ਨੇ ਜੈਕੁਮਾਰ ਤੇ ਲੜਕੀ ਨੂੰ ਭਜਾਉਣ ਦਾ ਮੁਕੱਦਮਾ ਦਰਜ ਕਰਵਾਇਆ ਸੀ। ਪੁਲਿਸ ਦੇ ਸਾਹਮਣੇ ਆਉਣ ਤੇ ਉਹ ਇਸ ਤਰ੍ਹਾਂ ਘਬਰਾਇਆ ਹੋਇਆ ਸੀ, ਜਿਵੇਂ ਉਸ ਨੇ ਕੋਈ ਅਪਰਾਧ ਕੀਤਾ ਹੋਵੇ। ਜਦੋਂ ਪੁਲਿਸ ਨੇ ਪੁੱਛਗਿੱਛ ਕੀਤੀ ਤਾਂ ਪੁਲਿਸ ਅਧਿਕਾਰੀਆਂ ਨੂੰ ਗੁੰਮਰਾ ਕਰਦੇ ਹੋਏ ਉਹ ਇੱਧਰ ਉਧਰ ਦੀਆਂ ਗੱਲਾਂ ਕਰਨ ਲੱਗਿਆ।
ਪਰ ਇਹ ਵੀ ਸੱਚ ਹੈ ਕਿ ਆਦਮੀ ਨੂੰ ਇੱਕ ਝੂਠ ਲੁਕੋਣ ਲਈ ਸੌ ਝੂਠ ਬੋਲਣੇ ਪੈਂਦੇ ਹਨ। ਮੂੰਹ ਤੋਂ ਨਿਕਲੀ ਗੱਲ ਕਈ ਵਾਰ ਸੱਚ ਹੋ ਜਾਂਦੀ ਹੈ। ਉਸੇ ਤਰ੍ਹਾਂ ਦਵਿੰਦਰ ਦੇ ਮੂੰਹ ਤੋਂ ਵੀ ਘਬਰਾਹਟ ਵਿੱਚ ਨਿਕਲ ਗਿਆ ਕਿ ਕਿਤੇ ਜੈਕੁਮਾਰ ਨੇ ਘਬਰਾਹਟ ਵਿੱਚ ਟ੍ਰੇਨ ਦੇ ਅੱਗੇ ਆ ਕੇ ਆਤਮ ਹੱਤਿਆ ਤਾਂ ਨਹੀਂ ਕਰ ਲਈ।
ਦਵਿੰਦਰ ਦੀ ਇਸ ਗੱਲ ਨੇ ਪੁਲਿਸ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਕਿਵੇਂ ਪਤਾ ਲੱਗੇ ਕਿ ਜੈਕੁਮਾਰ ਨੇ ਟ੍ਰੇਨ ਦੇ ਅੱਗੇ ਆ ਕੇ ਆਤਮ ਹੱਤਿਆ ਕੀਤੀ ਹੈ। ਪੁਲਿਸ ਨੇ ਦਸੰਬਰ 2013 ਦੇ ਟ੍ਰੇਨ ਹਾਦਸੇ ਦੇ ਰਿਕਾਰਡ ਦੇਖੇ ਤਾਂ ਪਤਾ ਲੱਗਿਆ ਕਿ ਥਾਣਾ ਸਾਸਨੀ ਗੇਟ ਪੁਲਿਸ ਨੂੰ 7 ਦਸੰਬਰ 2013 ਨੁੰ ਟ੍ਰੇਨ ਦੀ ਪਟੜੀ ਤੇ ਇੱਕ ਲਾਵਾਰਸ ਲਾਸ਼ ਮਿਲੀ ਸੀ।
ਇਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਦਵਿੰਦਰ ਦੇ ਨਾਲ ਥੋੜ੍ਹੀ ਸਖਤੀ ਕੀਤੀ ਤਾਂ ਉਸ ਨੇ ਜੈਕੁਮਾਰ ਦੀ ਹੱਤਿਆ ਦਾ ਆਪਣਾ ਅਪਰਾਧ ਸਵੀਕਾਰ ਕਰ ਲਿਆ। ਇਸ ਤੋਂ ਬਾਅਦ ਉਸ ਨੇ ਜੈਕੁਮਾਰ ਦੀ ਹੱਤਿਆ ਦੀ ਜੋ ਕਹਾਣੀ ਸੁਣਾਈ, ਉਸ ਦੀ ਸ਼ਾਤਰ ਕਹਾਣੀ ਸੁਣ ਕੇ ਪੁਲਿਸ ਵੀ ਹੈਰਾਨ ਰਹਿ ਗਈ। ਦਵਿੰਦਰ ਨੇ ਦੱਸਿਆ ਕਿ ਆਪਣੀ ਇੱਜਤ ਬਚਾਉਣ ਦੇ ਲਈ ਉਸ ਨੇ ਆਪਣੇ ਸਾਲੇ ਪ੍ਰਮੋਦ ਕੁਮਾਰ ਦੇ ਨਾਲ ਮਿਲ ਕੇ ਜੈਕੁਮਾਰ ਦੀ ਹੱਤਿਆ ਕਰ ਦਿੱਤੀ। ਇਸ ਗੱਲ ਦੀ ਜਾਣਕਾਰੀ ਉਸ ਦੀ ਬੇਟੀ ਪ੍ਰੀਤੀ ਨੂੰ ਵੀ ਸੀ।
ਇਸ ਤੋਂ ਬਾਅਦ ਪੁਲਿਸ ਨੇ ਦਵਿੰਦਰ ਸ਼ਰਮਾ ਦੀ ਲੜਕੀ ਪ੍ਰੀਤੀ ਅਤੇ ਉਸ ਦੇ ਸਾਲੇ ਪ੍ਰਮੋਦ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਵਿੱਚ ਪ੍ਰੀਤੀ ਅਤੇ ਪ੍ਰਮੋਦ ਨੇ ਵੀ ਆਪਣਾ ਅਪਰਾਧ ਕਬੂਲ ਕਰ ਲਿਆ। ਤਿੰਨਾਂ ਦੀ ਪੁੱਛਗਿੱਛ ਵਿੱਚ ਜੋ ਕਹਾਣੀ ਸਾਹਮਣੇ ਆਈ, ਉਹ ਇਸ ਤਰ੍ਹਾਂ ਸੀ-
ਉਤਰ ਪ੍ਰਦੇਸ਼ ਦੇ ਜ਼ਿਲ੍ਹੇ ਅਲੀਗੜ੍ਹ ਦੇ ਥਾਣਾ ਗਾਂਧੀਪਾਰਕ ਦੇ ਨਗਲਾ ਮਾਲੀ ਦਾ ਰਹਿਣ ਵਾਲਾ ਦਵਿੰਦਰ ਸ਼ਰਮਾ ਰੋਜ਼ੀ-ਰੋਟੀ ਦੀ ਭਾਲ ਵਿੱਚ ਹਰਿਆਣਾ ਦੇ ਫ਼ਰੀਦਾਬਾਦ ਆ ਗਿਆ ਸੀ। ਉਥੇ ਉਸ ਨੇ ਕਿਸੇ ਫ਼ੈਕਟਰੀ ਵਿੱਚ ਨੌਕਰੀ ਕੀਤੀ ਅਤੇ ਰਹਿਣ ਦੀ ਵਿਵਸਥਾ ਲਈ ਉਸ ਨੇ ਥਾਣਾ ਸਾਰੰਗ ਦੀ ਜਵਾਹਰ ਕਾਲੋਨੀ ਦੇ ਰਹਿਣ ਵਾਲੇ ਗੰਜੂ ਦੇ ਮਕਾਨ ਨੂੰ ਕਿਰਾਏ ਤੇ ਲੈ ਲਿਆ। ਉਸ ਦੇ ਮਕਾਨ ਦੀ ਪਹਿਲੀ ਮੰਜ਼ਿਲ ਤੇ ਕਿਰਾਏ ਤੇ ਕਮਰਾ ਲੈ ਕੇ ਦਵਿੰਦਰ ਸ਼ਰਮਾ ਉਸ ਵਿੱਚ ਪਰਿਵਾਰ ਨਾਲ ਰਹਿਣ ਲੱਗਿਆ ਸੀ। ਇਹ ਸੰਨ 2013 ਦੀ ਗੱਲ ਹੈ।
ਉਹਨਾਂ ਦਿਨਾਂ ਵਿੱਚ ਦਵਿੰਦਰ ਸ਼ਰਮਾ ਦੀ ਲੜਕੀ ਪ੍ਰੀਤੀ ਕੋਈ 17-18 ਸਾਲ ਦੀ ਸੀ ਅਤੇ ਉਹ ਅਲੀਗੜ੍ਹ ਦੇ ਡੀ. ਏ. ਵੀ. ਕਾਲਜ ਵਿੱਚ 12ਵੀਂ ਵਿੱਚ ਪੜ੍ਹ ਰਹੀ ਸੀ। ਫ਼ਰੀਦਾਬਾਦ ਵਿੱਚ ਸਭ ਠੀਕ ਚੱਲ ਰਿਹਾ ਸੀ।
ਦਵਿੰਦਰ ਸ਼ਰਮਾ ਦੀ ਲੜਕੀ ਪ੍ਰੀਤੀ ਜਵਾਨ ਹੋ ਚੁੱਕੀ ਸੀ। ਮਕਾਨ ਮਾਲਕ ਗੰਜੂ ਦੀ ਪਤਨੀ ਗੁੜੀਆ ਦਾ ਮਮੇਰਾ ਭਰਾ ਜੈਕੁਮਾਰ ਅਕਸਰ ਉਸ ਨੂੰ ਮਿਲਣ ਇੱਥੇ ਆਉਂਦਾ ਰਹਿੰਦਾ ਸੀ। ਉਹ ਪੜ੍ਹਾਈ ਦੇ ਨਾਲ ਨਾਲ ਇੱਕ ਵਕੀਲ ਦੇ ਕੋਲ ਮੁਨਸ਼ੀ ਵੀ ਸੀ। ਇਸ ਦਾ ਕਾਰਨ ਇਹ ਸੀ ਕਿ ਉਸ ਦੇ ਪਿਤਾ ਸ਼ੰਕਰਲਾਲ ਦੀ ਮੌਤ ਹੋ ਚੁੱਕੀ ਸੀ, ਜਿਸ ਕਾਰਨ ਘਰ ਪਰਿਵਾਰ ਦੀ ਜ਼ਿੰਮੇਵਾਰੀ ਉਸ ਤੇ ਆ ਗਈ ਸੀ। ਉਹ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਅ ਵੀ ਰਹੀ ਸੀ।
ਜੈਕੁਮਾਰ ਆਪਣੀ ਮਾਂ ਸੰਧਿਆ ਦੇ ਨਾਲ ਜਵਾਹਰ ਕਾਲੋਨੀ ਵਿੱਚ ਹੀ ਰਹਿੰਦਾ ਸੀ। ਫ਼ੁਫ਼ੇਰੀ ਭੈਣ ਗੁੜੀਆ ਦੇ ਘਰ ਆਉਣਾ ਜਾਣੇ ਵਿੱਚ ਜੈਕੁਮਾਰ ਦੀ ਨਜ਼ਰ ਦਵਿੰਦਰ ਕੁਮਾਰ ਦੀ ਲੜਕੀ ਪ੍ਰੀਤੀ ਤੇ ਪਈ ਤਾਂ ਉਹ ਉਸ ਵੱਲ ਆਕਰਸ਼ਿਤ ਹੋ ਗਿਆ। ਹੁਣ ਉਹ ਜਦੋਂ ਵੀ ਭੈਣ ਦੇ ਘਰ ਆਉਂਦਾ, ਪ੍ਰੀਤੀ ਨੂੰ ਹੀ ਉਸਦੀਆਂ ਨਜ਼ਰਾਂ ਲੱਭਦੀਆਂ ਸਨ।
ਇੱਕ ਵਾਰ ਜੈਕੁਮਾਰ ਭੈਣ ਦੇ ਘਰ ਆਇਆ ਤਾਂ ਕੁਦਰਤੀ ਉਸ ਦਿਨ ਪ੍ਰੀਤੀ ਗੁੜੀਆ ਦੇ ਕੋਲ ਬੈਠਾ ਸੀ। ਜੈਕੁਮਾਰ ਉਸ ਦਿਨ ਕੁਝ ਇਸ ਤਰ੍ਹਾਂ ਗੱਲਾਂ ਕਰਨ ਲੱਗਿਆ ਕਿ ਪ੍ਰੀਤੀ ਨੂੰ ਉਸ ਵਿੱਚ ਆਨੰਦ ਆਉਣ ਲੱਗਿਆ। ਉਸ ਦੀਆਂ ਗੱਲਾਂ ਨਾਲ ਉਹ ਕੁਝ ਇਸ ਤਰ੍ਹਾਂ ਪ੍ਰਭਾਵਿਤ ਹੋਈ ਕਿ ਉਸ ਨੇ ਉਸਦਾ ਮੋਬਾਇਲ ਨੰਬਰ ਲੈ ਲਿਆ।
ਜੈਕੁਮਾਰ ਦੇਖਣ ਵਿੱਚ ਠੀਕ-ਠਾਕ ਸੀ। ਆਪਣੀਆਂ ਮਿੱਠੀਆ ਗੱਲਾਂ ਨਾਲ ਕਿਸੇ ਨੂੰ ਵੀ ਆਕਰਸ਼ਿਤ ਕਰ ਸਕਦਾ ਸੀ। ਉਸ ਦੀਆਂ ਗੱਲਾਂ ਤੋਂ ਹੀ ਆਕਰਸ਼ਿਤ ਹੋ ਕੇ ਪ੍ਰੀਤੀ ਨੇ ਉਸ ਦਾ ਮੋਬਾਇਲ ਨੰਬਰ ਲਿਆ ਸੀ। ਇਸ ਤੋਂ ਬਾਅਦ ਦੋਵਾਂ ਦੀ ਗੱਲਬਾਤ ਮੋਬਾਇਲ ਫ਼ੋਨ ਤੋਂ ਆਰੰਭ ਹੋਈ ਤਾਂ ਜਲਦੀ ਹੀ ਪਿਆਰ ਹੋ ਗਿਆ। ਫ਼ਿਰ ਖਤਰਿਆਂ ਦੀ ਪਰਵਾ ਹਕੀਤੇ ਬਿਨਾਂ ਦੋਵੇਂ ਪਿਆਰ ਦੇ ਰਸਤੇ ਤੇ ਬੇਖੌਫ਼ ਚੱਲ ਪਏ। ਦੋਵੇਂ ਘਰ ਵਾਲਿਆਂ ਤੋਂ ਚੋਰੀ-ਛਿਪੇ ਜਦੋਂ ਵੀ ਮਿਲਦੇ, ਤਾਂ ਭਵਿੱਖ ਦੇ ਸੁਪਨੇ ਬੁਣਦੇ।
ਜਲਦੀ ਹੀ ਪ੍ਰੀਤੀ ਅਤੇ ਜੈਕੁਮਾਰ ਪਿਆਰ ਦੇ ਰਸਤੇ ਤੇ ਇੰਨੇ ਅੱਗੇ ਨਿਕਲ ਗਏ ਕਿ ਉਹਨਾਂ ਨੂੰ ਜੁਦਾਈ ਦਾ ਡਰ ਤੰਗ ਕਰਨ ਲੱਗਿਆ। ਉਹਨਾਂ ਦੇ ਇੱਕ ਹੋਣ ਵਿੱਚ ਦਿੱਕਤ ਸੀ ਜਾਤੀ। ਦੋਵਾਂ ਦੀ ਜਾਤੀ ਅਲੱਗ-ਅਲੱਗ ਸੀ। ਉਹਨਾਂ ਦਾ ਅੱਗੇ ਦਾ ਰਸਤਾ ਕੰਡਿਆਂ ਭਰਿਆ ਸੀ।
ਦਵਿੰਦਰ ਗ੍ਰਹਿਸਥੀ ਦੀ ਗੱਡੀ ਚਲਾ ਰਿਹਾ ਸੀ ਅਤੇ ਲੜਕੀ ਆਸ਼ਕੀ ਵਿਚ। ਪਰ ਕਿਤੋਂ ਪ੍ਰੀਤੀ ਦੀ ਮਾਂ ਰੀਨਾ ਨੂੰ ਲੜਕੀ ਦੀ ਆਸ਼ਕੀ ਦੀ ਭਿਣਕ ਲੱਗ ਗਈ। ਉਹਨਾਂ ਨੇ ਲੜਕੀ ਨੂੰ ਡਾਂਟਿਆ ਅਤੇ ਪਿਆਰ ਨਾਲ ਸਮਝਾਇਆ ਵੀ। ਪਰ ਪ੍ਰੀਤੀ ਨਾ ਸਮਝੀ। ਗੱਲ ਪਤੀ ਤੱਕ ਪਹੁੰਚੀ ਤਾਂ ਤੂਫ਼ਾਨ ਆ ਗਿਆ। ਉਹ ਮਕਾਨ ਮਾਲਕ ਗੰਜੂ ਨੂੰ ਮਿਲਿਆ ਅਤੇ ਉਸਨੂੰ ਕਿਹਾ ਕਿ ਜੈਕੁਮਾਰ ਨੂੰ ਘਰ ਆਉਣ ਤੋਂ ਇਨਕਾਰ ਕਰ ਦੇ, ਉਹ ਉਸਦੀ ਲੜਕੀ ਨੂੰ ਵਰਗਲਾ ਰਿਹਾ ਹੈ।
ਮਕਾਨ ਮਾਲਕ ਗੰਜੂ ਨੇ ਕਿਹਾ ਕਿ ਮੈਂ ਕਿਸੇ ਦੇ ਰਿਸ਼ਤੇਦਾਰ ਨੂੰ ਆਉਣ ਤੋਂ ਕਿਵੇਂ ਰੋਕ ਸਕਦਾ ਹਾਂ। ਆਪਣੀ ਲੜਕੀ ਨੂੰ ਸਮਝਾ ਕੇ ਰੱਖ।
ਗੰਜੂ ਦੀ ਇਸ ਗੱਲ ਤੋਂ ਦਵਿੰਦਰ ਪ੍ਰੇਸ਼ਾਨ ਹੋ ਗਿਆ। ਉਹ ਮਕਾਨ ਮਾਲਕ ਨੂੰ ਤਾਂ ਕੁਝ ਨਹੀਂ ਕਹਿ ਸਕਦਾ ਸੀ ਪਰ ਜੈਕੁਮਾਰ ਨੂੰ ਜਦੋਂ ਵੀ ਮਿਲਦਾ, ਉਸਨੂੰ ਧਮਕੀ ਦਿੰਦਾ ਕਿ ਉਹ ਠੀਕ ਨਹੀਂ ਕਰ ਰਿਹਾ। ਪਰ ਜੈਕੁਮਾਰ ਪ੍ਰੀਤੀ ਦੇ ਪ੍ਰੇਮ ਵਿੱਚ ਪਾਗਲ ਹੋ ਗਿਆ ਸੀ।
ਪ੍ਰੀਤੀ ਦੇ ਇਮਤਿਹਾਨ ਆ ਗਏ ਤਾਂ ਉਹ ਪ੍ਰੀਖਿਆ ਦੇਣ ਆਪਣੇ ਮਾਮੇ ਪ੍ਰਮੋਦ ਕੁਮਾਰ ਕੋਲ ਅਲੀਗੜ੍ਹ ਚਲੀ ਗਈ। ਉਸ ਦੇ ਮਾਮਾ ਅਲੀਗੜ੍ਹ ਦੀ ਬਾਬਾ ਕਾਲੋਨੀ ਵਿੱਚ ਰਹਿੰਦੇ ਸਨ। ਘਰ ਵਾਲੇ ਤਾਂ ਇਹੀ ਜਾਣਦੇ ਸਨ ਕਿ ਪ੍ਰੀਤੀ ਅਲੀਗੜ੍ਹ ਗੲ. ਹੈ ਪਰ ਘਰ ਤੋਂ ਨਿਕਲਣ ਤੋਂ ਪਹਿਲਾਂ ਜੈਕੁਮਾਰ ਨੂੰ ਫ਼ੋਨ ਕਰਕੇ ਦੱਸ ਦਿੱਤਾ ਸੀ  ਅਤੇ ਰਸਤੇ ਵਿੱਚ ਮਿਲ ਗਿਆ। ਇਸ ਤੋਂ ਬਾਅਦ ਪ੍ਰੀਤੀ ਮੋਟਰ ਸਾਈਕਲ ਤੇ ਅਲੀਗੜ੍ਹ ਚਲੀ ਗਈ।
ਇੱਧਰ ਜੈਕੁਮਾਰ ਦੋ ਦਿਨ ਘਰ ਨਹੀਂ ਆਇਆ ਪਰ ਉਸ ਦਾ ਤਾਂ ਫ਼ੋਨ ਬੰਦ ਸੀ। ਇਸ ਕਰਕੇ ਗੱਲ ਨਾ ਹੋ ਸਕੀ। ਹੁਣ ਪ੍ਰੀਤੀ ਦੀ ਸਮਝ ਆ ਗਿਆ ਸੀ ਕਿ ਜੈਕੁਮਾਰ ਦੇ ਨਾਲ ਕੀ ਹੋਇਆ ਹੈ, ਉਹ ਬੁਰੀ ਤਰ੍ਹਾਂ ਡਰ ਗਈ। ਜੈਕੁਮਾਰ 2 ਦਿਨ ਤੋਂ ਘਰ ਨਾ ਆਇਆ ਤਾਂ ਉਸ ਦੀ ਮਾਂ ਗੰਜੂ ਦੇ ਘਰ ਗਈ। ਉਸ ਨੇ ਦੱਸਿਆ ਕਿ ਜੈਕੁਮਾਰ ਘਰ ਨਹੀਂ ਆਇਆ। ਉਸ ਨੇ ਰੀਨਾ ਨੂੰ ਪ੍ਰੀਤੀ ਬਾਰੇ ਪੁੱਛਿਆ ਤਾਂ ਪਤਾ ਲੱਗਿਆ ਕਿ ਉਹ ਤਾਂ ਪ੍ਰੀਖਿਆ ਦੇਣ ਅਲੀਗੜ੍ਹ ਗਈ ਹੈ। ਜਦੋਂ ਉਸਨੂੰ ਪਤਾ ਲੱਗਿਆ ਕਿ ਦਵਿੰਦਰ ਵੀ ਘਰ ਨਹੀਂ ਹੈ ਤਾਂ ਉਸ ਨੇ ਦਵਿੰਦਰ ਨੂੰ ਫ਼ੋਨ ਕਰਕੇ ਕਿਹਾ ਕਿ ਉਹ ਜੈਕੁਮਾਰ ਨੂੰ ਵਾਪਸ ਭੇਜ ਦਿੱਤਾ।
ਗੰਜੂ ਦੇ ਇਸ ਫ਼ੋਨ ਕਾਰਨ ਦਵਿੰਦਰ ਇੰਨਾ ਘਬਰਾ ਗਿਆ ਕਿ ਜਵਾਬ ਨਾ ਦੇ ਸਕਿਆ। ਇੱਕਦਮ ਉਸ ਦੀ ਸਮਝ ਵਿੱਚ ਨਹੀਂ ਆਇਆ ਪਰ ਅਚਾਨਕ ਉਸ ਨੇ ਮੂੰਹ ਤੋਂ ਕੱਢਿਆ, ਪ੍ਰੀਤੀ ਵੀ ਘਰ ਤੋਂ ਗਾਇਬ ਹੈ, ਲੱਗਦਾ ਹੈ ਉਸ ਨੇ ਉਸਨੂੰ ਕਿਤੇ ਭਜਾ ਀ਿ ਦੱਤਾ ਹੈ।
ਇਹ ਸੁਣ ਕੇ ਸੰਧਿਆ ਪ੍ਰੇਸ਼ਾਨ ਹੋ ਗਈ। ਉਸਨੂੰ ਵਿਸ਼ਵਾਸ ਨਾ ਹੋਇਆ ਕਿ ਉਸ ਦਾ ਮੁੰਡਾ ਅਜਿਹਾ ਵੀ ਕਰ ਸਕਦਾ ਹੈ। ਦੂਜੇ ਪਾਸੇ ਦਵਿੰਦਰ ਪ੍ਰੇਸ਼ਾਨ ਸੀ। ਉਹ ਗੁਨਾਹ ਦਾ ਇੱਕ ਅਜਿਹਾ ਜਾਲ ਬੁਣਨਾ ਚਾਹੁੰਦਾ ਸੀ, ਜਿਸ ਵਿੱਚ ਜੈਕੁਮਾਰ ਦਾ ਪਰਿਵਾਰ ਇਸ ਤਰ੍ਹਾਂ ਫ਼ਸ ਜਾਵੇ ਕਿ ਕੋਈ ਕਾਰਵਾਈ ਕਰਨ ਦੀ ਬਜਾਏ ਉਹ ਬਚਣ ਬਾਰੇ ਸੋਚਣ ਲੱਗਿਆ। ਉਸ ਨੇ ਪੜੌਸ ਵਿੱਚ ਰਹਿਣ ਵਾਲੇ ਚੌਂਕੀਦਾਰ ਰਾਜੇਸ਼ ਨੂੰ ਦੱਸਿਆ ਕਿ ਜੈਕੁਮਾਰ ਨਾਂ ਦਾ ਇੱਕ ਲੜਕਾ ਉਸਦੀ ਲੜਕੀ ਨੂੰ ਭਜਾ ਲੈ ਗਿਆ ਹੈ।
ਇਸ ਤੋਂ ਬਾਅਦ ਉਹ ਵਕੀਲ ਕੋਲਅ ਪਹੁੰਚੇ ਅਤੇ ਸਾਰੀ ਗੱਲ ਦੱਸੀ। ਵਕੀਲ ਨੇ ਸਲਾਹ ਦਿੱਤੀ ਕਿ ਲੜਕੀ ਨੂੰ ਭਜਾਉਣ ਦਾ ਮੁਕੱਦਮਾ ਦਰਜ ਕਰਵਾ ਦਿਓ।
ਇਸ ਤੋਂ ਬਾਅਦ ਦਵਿੰਦਰ ਕੁਮਾਰ ਵਕੀਲ ਸਮੇਤ ਥਾਣੇ ਪਹੁੰਚੇ ਅਤੇ ਪਰਚਾ ਦਰਜ ਕਰਵਾ ਦਿੱਤਾ। ਇਸ ਦੀ ਜਾਂਚ ਐਸ. ਆਈ. ਅਭੈ ਕੁਮਾਰ ਨੂੰ ਸੋਂਪੀ ਗਈ।
ਅਭੈ ਕੁਮਾਰ ਨੇ ਜੈਕੁਮਾਰ ਨੂੰ ਨਾਬਾਲਗ ਪ੍ਰੀਤੀ ਨੂੰ ਭਜਾਉਣ ਦਾ ਦੋਸ਼ੀ ਮੰਨਦੇ ਹੋਏ ਜਾਂਚ ਆਰੰਭ ਕੀਤੀ ਤਾਂ ਦਵਿੰਦਰ ਕੁਮਾਰ ਨੂੰ ਲੱਗਿਆ ਕਿ ਉਸ ਨੇ ਜੋ ਕੀਤਾ ਹੈ, ਪੁਲਿਸ ਉਸ ਬਾਰੇ ਜਾਣ ਨਹੀਂ ਸਕੇਗੀ। ਪਰ ਚਿੰਤਾ ਦੀ ਗੱਲ ਇਹ ਵੀ ਸੀ ਕਿ ਪ੍ਰੀਤੀ ਦਾ ਉਹ ਕੀ ਕਰੇ। ਹੁਣ ਉਸਨੂੰ ਘਰ ਰੱਖਣਾ ਠੀਕ ਨਹੀਂ ਸੀ, ਦੂਜੇ ਪਾਸੇ ਉਸ ਨੂੰ ਵੀ ਪਤਾ ਲੱਗਿਆ ਸੀ ਕਿ ਜੈਕੁਮਾਰ ਦੀ ਹੱਤਿਆ ਹੋ ਚੁੱਕੀ ਹੈ।
ਪੁੱਛਗਿੱਛ ਵਿੱਚ ਪ੍ਰੀਤੀ ਸਚਾਈ ਉਗਲ ਸਕਦੀ ਸੀ, ਇਸ ਕਰਕੇ ਉਸਨੇ ਧਮਕਾਇਆ ਕਿ ਜੇਕਰ ਉਸ ਨੇ ਕਿਸੇ ਨੂੰ ਦੱਸਿਆ ਤਾਂ ਉਸ ਦੀ ਵੀ ਲਾਸ਼ ਪਟੜੀ ਤੇ ਲਿਟਾ ਦਿੱਤੀ ਜਾਵੇਗੀ। ਉਸ ਨੇ ਪਿਤਾ ਨਾਲ ਵਾਅਦਾ ਕੀਤਾ ਕਿ ਉਹ ਮਰ ਸਕਦੀ ਹੈ, ਪਰ ਕਿਸੇ ਨੂੰ ਗੱਲ ਨਹੀਂ ਦੱਸੇਗੀ।
ਹੁਣ ਪ੍ਰੀਤੀ ਤੋਂ ਛੁਟਕਾਰਾ ਪਾਉਣ ਲਈ ਦਵਿੰਦਰ ਨੇ ਲੜਕਾ ਲੱਭਣਾ ਆਰੰਭ ਕੀਤਾ ਤਾਂ ਉਸ ਨੂੰ ਥਾਣਾ ਵਰਿੰਦਾਵਨ ਦੇ ਮੁਹੱਲਾ ਚੰਦਨਗਰ ਦੇ ਰਹਿਣ ਵਾਲੇ ਪੂਰਨ ਸ਼ਰਮਾ ਦਾ ਮੁੰਡਾ ਰਾਹੁਲ ਪਸੰਦ ਆ ਗਿਆ। ਉਸ ਨੇ ਵਿਆਹ ਕਰ ਦਿੱਤਾ। ਇਸ ਤਰ੍ਹਾਂ ਪ੍ਰੀਤੀ ਨੂੰ ਸਹੁਰੇ ਭੇਜ ਕੇ ਦਵਿੰਦਰ ਨਿਸਚਿੰਤ ਹੋ ਗਿਆ। ਉਹ ਫ਼ਿਰ ਵੀ ਸ਼ਾਂਤ ਨਾ ਬੈਠਿਆ ਅਤੇ ਪ੍ਰੀਤੀ ਦੀ ਭਾਲ ਲਈ ਪੁਲਿਸ ਕੋਲ ਪਹੁੰਚ ਕਰਦਾ ਰਿਹਾ।
ਇਹੀ ਨਹੀਂ, ਉਹ ਫ਼ਰੀਦਾਬਾਦ ਵਿੱਚ ਰਹਿਣ ਵਾਲੇ ਜੈਕੁਮਾਰ ਦੇ ਘਰ ਵਾਲਿਆਂ ਨੂੰ ਵੀ ਧਮਕਾਉਂਦਾ ਕਿ ਉਹ ਜੈਕੁਮਾਰ ਬਾਰੇ ਪਤਾ ਕਰਕੇ ਦੱਸਣ ਅਤੇ ਲੜਕੀ ਨੂੰ ਬਰਾਮਦ ਕਰਵਾਉਣ। ਵਰਨਾ ਉਹਨਾਂ ਨੂੰ ਸ਼ਾਂਤੀ ਨਾਲ ਜਿਊਣ ਨਹੀਂ ਦੇਵੇਗਾ। ਬੇਸ਼ੱਕ ਹੀ ਜੈਕੁਮਾਰ ਦਾ ਕਤਲ ਹੋ ਗਿਆ ਸੀ ਅਤੇ ਪ੍ਰੀਤੀ ਦਾ ਵਿਆਹ ਫ਼ਿਰ ਵੀ ਪੁਲਿਸ ਦਾ ਡਰ ਦਵਿੰਦਰ ਨੂੰ ਤੰਗ ਕਰਦਾ ਰਹਿੰਦਾ ਸੀ।
ਫ਼ਿਰ ਉਸ ਨੇ ਕਿਸੇ ਵਕੀਲ ਨਾਲ ਸਲਾਹ ਕੀਤੀ। ਮੁਨਾ ਲਾਲ ਨੇ ਪੂਰੀ ਕਹਾਣੀ ਤੇ ਇੱਕ ਵਾਰ ਫ਼ਿਰ ਨਵੇਂ ਸਿਰੇ ਤੋਂ ਵਿਚਾਰ ਕੀਤਾ। ਇਸ ਤੋਂ ਬਾਅਦ ਉਸ ਨੂੰ ਸਲਾਹ ਮਿਲੀ ਕਿ ਉਹ ਪ੍ਰੀਤੀ ਨੂੰ ਪੁਲਿਸ ਦੇ ਸਾਹਮਣੇ ਪੇਸ਼ ਕਰਕੇ ਇਹ ਕੁਹਾਵੇ ਕਿ ਜੈਕੁਮਾਰ ਦੇ ਬੱਚੇ ਦੀ ਮਾਂ ਬਣਨ ਵਾਲੀ ਹੈ। ਉਹ ਉਸਨੂੰ ਧੋਖਾ ਦੇ ਕੇ ਮਥੁਰਾ ਰੇਲਵੇ ਸਟੇਸ਼ਨ ਤੇ ਛੱਡ ਕੇ ਕਿਤੇ ਭੱਜ ਗਿਆ ਹੈ। ਇਸ ਤੋਂ ਬਾਅਦ ਉਹ ਪਿਤਾ ਕੋਲ ਆ ਗਈ ਹੈ।
ਕਈ ਵਾਰ ਜਾਂਚ ਹੋ ਚੁੱਕੀ ਸੀ। ਪੁੱਛਗਿੱਛ ਵਿੱਚ ਜੈਕੁਮਾਰ ਦੀ ਵਿਧਵਾ ਮਾਂ ਨੇ ਹਰ ਵਾਰ ਇਹੀ ਕਿਹਾ ਕਿ ਜੈਕੁਮਾਰ ਅਤੇ ਪ੍ਰੀਤੀ ਇੱਕ ਦੂਜੇ ਨੂੰ ਪਿਆਰ ਕਰਦੇ ਸਨ। ਦੋਵਾਂ ਨੂੰ ਪ੍ਰੀਤੀ ਦੇ ਪਿਤਾ ਦਵਿੰਦਰ ਨੇ ਹੀ ਗਾਇਬ ਕੀਤਾ ਹੈ। ਮੁਕੱਦਮਾ ਦਰਜ ਕਰਾਉਣ ਤੋਂ ਬਾਅਦ ਦਵਿੰਦਰ ਕੁਮਾਰ ਫ਼ਰੀਦਾਬਾਦ ਛੱਡ ਕੇ ਬਲਮਗੜ੍ਹ ਵਿੱਚ ਰਹਿਣ ਲੱਗਿਆ ਸੀ। ਉਸ ਨੇ ਪ੍ਰੀਤੀ ਨੁੰ ਫ਼ੋਨ ਕਰਕੇ ਕਿਹਾ ਕਿ ਉਹ ਸੱਸ-ਸਹੁਰੇ ਨਾਲ ਲੜ ਕੇ ਉਸ ਕੋਲ ਆ ਜਾਵੇ, ਪ੍ਰੀਤੀ ਪਿਤਾ ਦੇ ਹੱਥ ਦੀ ਕਠਪੁਤਲੀ ਸੀ। ਇਸ ਕਰਕੇ ਪਿਤਾ ਨੇ ਜਿਵੇਂ ਕਿਹਾ, ਉਸ ਨੇ ਕੀਤਾ।
ਪ੍ਰੀਤੀ ਦੇ ਸਹੁਰੇ ਘਰ ਵਾਲਿਆਂ ਨੂੰ ਜਦੋਂ ਸੱਚ ਪਤਾ ਲੱਗਿਆ ਤਾਂ ਉਹ ਹੈਰਾਨ ਰਹਿ ਗਏ। ਪ੍ਰੀਤੀ ਨੇ ਪ੍ਰੇਮ ਕੀਤਾ ਸੀ, ਆਪਣੀ ਤਾਂ ਜ਼ਿੰਦਗੀ ਬਰਬਾਦ ਕੀਤੀ ਹੀ ਸੀ, ਪ੍ਰੇਮੀ ਨੂੰ ਵੀ ਮਰਵਾ ਦਿੱਤਾ ਸੀ ਜੋ ਵਿਧਵਾ ਮਾਂ ਦਾ ਇਕਲੌਤਾ ਸਹਾਰਾ ਸੀ।