ਸ਼ਿਮਲਾ ‘ਚ ਕਾਰ ਖਾਈ ‘ਚ ਡਿੱਗੀ, 6 ਮੌਤਾਂ

ਸ਼ਿਮਲਾ : ਵਿਆਹ ਸਮਾਗਮ ਵਿਚ ਜਾ ਰਿਹਾ ਇਕ ਪਰਿਵਾਰ ਹਾਦਸੇ ਦਾ ਸ਼ਿਕਾਰ ਹੋ ਗਿਆ| ਪ੍ਰਾਪਤ ਜਾਣਕਾਰੀ ਅਨੁਸਾਰ ਇਕ ਪਰਿਵਾਰ ਆਲਟੋ ਕਾਰ ਵਿਚ ਸਵਾਰ ਹੋ ਕੇ ਜਾ ਰਿਹਾ ਸੀ ਕਿ ਉਨ੍ਹਾਂ ਦੀ ਕਾਰ ਇਕ ਖਾਈ ਵਿਚ ਜਾ ਡਿੱਗੀ, ਜਿਸ ਕਾਰਨ 6 ਲੋਕਾਂ ਦੀ ਮੌਤ ਹੋ ਗਈ| ਇਹ ਹਾਦਸਾ ਸ਼ਿਮਲਾ ਦੇ ਨੇਰਵਾ ਵਿਚ ਵਾਪਰਿਆ|