ਚੰਡੀਗੜ੍ਹ  : ਕੱਲ੍ਹ ਜੰਮੂ ਕਸ਼ਮੀਰ ਵਿਚ ਸ਼ਹੀਦ ਹੋਏ ਨਾਇਬ ਸੂਬੇਦਾਰ ਪਰਮਜੀਤ ਸਿੰਘ ਦਾ ਤਰਨਤਾਰਨ ਦੇ ਪਿੰਡ ਵਿਚ ਅੰਤਿਮ ਸੰਸਕਾਰ ਕੀਤਾ ਗਿਆ| ਇਸ ਮੌਕੇ ਸੇਜਲ ਅੱਖਾਂ ਨਾਲ ਲੋਕਾਂ ਨੇ ਨਾਇਬ ਸੂਬੇਦਾਰ ਪਰਮਜੀਤ ਸਿੰਘ ਨੂੰ ਵਿਦਾਈ ਦਿੱਤੀ|
ਇਸ ਤੋਂ ਪਹਿਲਾਂ ਪਰਮਜੀਤ ਸਿੰਘ ਦੀ ਪਤਨੀ ਨੇ ਕਿਹਾ ਕਿ ਜਦੋਂ ਉਨ੍ਹਾਂ ਦੇ ਪਤੀ ਦਾ ਪੂਰਾ ਸਰੀਰ ਨਹੀਂ ਮਿਲ ਜਾਂਦਾ ਅੰਤਿਮ ਸੰਸਕਾਰ ਨਹੀਂ ਹੋ ਸਕਦਾ| ਹਾਲਾਂਕਿ ਬਾਅਦ ਪਰਿਵਾਰ ਅੰਤਿਮ ਸੰਸਕਾਰ ਲਈ ਤਿਆਰ ਹੋ ਗਿਆ|
ਦੱਸਣਯੋਗ ਹੈ ਕਿ ਕੱਲ੍ਹ ਪਾਕਿਸਤਾਨੀ ਸੈਨਾ ਵੱਲੋਂ ਜੰਗਬੰਦੀ ਦਾ ਨਾ ਕੇਵਲ ਉਲੰਘਣ ਕੀਤਾ ਗਿਆ, ਬਲਕਿ ਦੋ ਭਾਰਤੀ ਸੈਨਿਕਾਂ ਦੀਆਂ ਲਾਸ਼ਾਂ ਨਾਲ ਬਰਬਰਤਾ ਵੀ ਕੀਤੀ ਗਈ|