ਭਾਜਪਾ ਸਿਰਫ ਲੋਕਾਂ ਦਾ ਟੋਲਾ ਨਹੀਂ, ਬਲਕਿ ਦੇਸ਼ ਭਗਤਾਂ ਦਾ ਸੰਗਠਨ ਹੈ : ਅਮਿਤ ਸ਼ਾਹ

ਲਖਨਊ : ਭਾਜਪਾ ਦੇ ਕੌਮੀ ਪ੍ਰਧਾਨ ਸ੍ਰੀ ਅਮਿਤ ਸ਼ਾਹ ਨੇ ਅੱਜ ਕਿਹਾ ਹੈ ਕਿ ਭਾਜਪਾ ਸਿਰਫ ਲੋਕਾਂ ਦਾ ਟੋਲਾ ਨਹੀਂ ਬਲਕਿ ਦੇਸ਼ ਭਗਤਾਂ ਦਾ ਸੰਗਠਨ ਹੈ| ਉਨ੍ਹਾਂ ਕਿਹਾ ਕਿ ਦੇਸ਼ ਦੇ 60 ਫੀਸਦੀ ਭੂਭਾਗ ਉਤੇ ਭਾਜਪਾ ਦਾ ਕਬਜ਼ਾ ਹੈ| ਉਨ੍ਹਾਂ ਕਿਹਾ ਕਿ ਸਾਡੇ ਵਰਕਰਾਂ ਨੇ ਇਸ ਵਾਸਤੇ ਦਿਨ ਰਾਤ ਕੰਮ ਕੀਤਾ ਹੈ|
ਸ੍ਰੀ ਅਮਿਤ ਸ਼ਾਹ ਨੇ ਇਹ ਗੱਲ ਅੱਜ ਬੀ.ਜੇ.ਪੀ ਸਟੇਟ ਕਾਉਂਸਿਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਖੀ|