ਚੰਡੀਗੜ੍ਹ : ਅੱਜ-ਕੱਲ੍ਹ ਲੁਟੇਰਿਆਂ ਦੇ ਹੌਸਲੇ ਇੰਨੇ ਵੱਧ ਗਏ ਹਨ ਕਿ ਉਹ ਏ.ਟੀ.ਐਮ ਪੁੱਟਣ ਤੋਂ ਲੈ ਕੇ ਕੈਸ਼ ਲੁੱਟਣ ਵਰਗੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਲੱਗ ਪਏ ਹਨ| ਇਸੇ ਤਰ੍ਹਾਂ ਅੱਜ ਚੰਡੀਗੜ੍ਹ-ਪਟਿਆਲਾ ਨੈਸ਼ਨਲ ਹਾਈਵੇਅ ਉਤੇ ਬਨੂੰੜ ਨੇੜੇ ਸਥਿਤ ਚਿਤਕਾਰਾ ਕਾਲਜ ਨੇੜੇ ਲੁਟੇਰਿਆਂ ਨੇ ਕੈਸ਼ ਵੈਨ ਵਿਚੋਂ 1 ਕਰੋੜ ਰੁਪਏ ਲੁੱਟ ਲਏ| ਇਹੀ ਨਹੀਂ ਲੁਟੇਰਿਆਂ ਵੱਲੋਂ ਕੀਤੀ ਗਈ ਗੋਲੀਬਾਰੀ ਦੌਰਾਨ ਇਸ ਵੈਨ ਦਾ ਚਾਲਕ ਵੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਹੈ| ਡਰਾਈਵਰ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ|
ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ| ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇਸ ਇਲਾਕੇ ਵਿਚ ਅਜਿਹੀ ਹੀ ਇਕ ਵਾਰਦਾਤ ਵਾਪਰ ਚੁੱਕੀ ਹੈ ਅਤੇ ਪੁਲਿਸ ਨੇ ਕੁਝ ਦਿਨਾਂ ਵਿਚ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ|