ਪੰਜਾਬ ਦੇ ਮੂਲ ਨਿਵਾਸੀ ਰਣਬੀਰ ਸੋਢੀ ਫਿਨਲੈਂਡ ਵਿਚ ਲਗਾਤਾਰ ਤੀਜੀ ਵਾਰੀ ਬਣੇ ਵਿਧਾਇਕ

ਫਿਨਲੈਂਡ  – ਪੰਜਾਬੀ ਸਮੁਦਾਏ ਲੰਬੇ ਸਮੇਂ ਤੋਂ ਵਿਸ਼ਵ ਪੱਧਰ ‘ਤੇ ਦੇਸ਼ ਦਾ ਸਨਮਾਨ ਵਧਾਉਂਦਾ ਆਇਆ ਹੈ। ਇਸੇ ਲੜੀ ਅਧੀਨ ਦੇਸ਼ ਦਾ ਇਕ ਵਾਰ ਫਿਰ ਨਾਂ ਉਚਾ ਕਰਨ ਦਾ ਸਮਾਂ ਆਇਆ, ਜਦੋਂ ਰਣਬੀਰ ਸੋਢੀ ਨੂੰ ਫਿਨਲੈਂਡ ਵਿਚ ਲਗਾਤਾਰ ਤੀਜੀ ਵਾਰ ਵਿਧਾਇਕ ਚੁਣਿਆ ਗਿਆ। ਪੰਜਾਬ ਦੇ ਧੂਰੀ ਵਿਚ ਪੈਦਾ ਹੋਏ ਰਣਬੀਰ ਸੋਢੀ ਨੂੰ ਫਿਨਲੈਂਡ ‘ਚ ਹਾਲ ਹੀ ਦੌਰਾਨ ਹੋਈ ਚੋਣਾਂ ਵਿਚ ਵੈਂਟਾਂ ਦਾ ਕੌਂਸਲ ਆਫ ਗਵਰਨਸ ਦੇ ਲਈ ਵੈਲਚੁਟੇਟ ਦੇ ਤੌਰ ‘ਤੇ ਚੁਣਿਆ ਗਿਆ ਹੈ। ਇਹ ਆਹੁਦਾ ਭਾਰਤ ਦੇ ਵਿਧਾਇਕ ਦੇ ਸਮਾਨ ਹੁੰਦਾ ਹੈ।
ਰਣਬੀਰ ਸੋਢੀ ਸੋਸ਼ਲ ਡੇਮੋਕ੍ਰੇਟਿਕ ਪਾਰਟੀ ਦੇ ਨੁਮਾਇੰਦੇ ਹਨ, ਉਨ੍ਹਾਂ ਆਪਣਾ ਬਿਜਨੈਸ ਛੱਡਕੇ ਰਾਜਨੀਤੀ ਅਪਣਾਈ। ਸਾਲ 2007 ਵਿਚ ਸੋਢੀ ਅਜਿਹੇ ਪਹਿਲੇ ਪ੍ਰਵਾਸੀ ਭਾਰਤੀ ਬਣੇ ਜਿਨ੍ਹਾਂ ਨੂੰ ਵੈਂਟਾ ਅਸੈਂਬਲੀ ਦੇ ਲਈ ਚੁਣਿਆ ਗਿਆ ਸੀ।
ਰਣਬੀਰ ਸੋਢੀ ਵੈਂਟਾ ਦੇ ਹੀਕਾਰਜੂ ਸ਼ਹਿਰ ਵਿਚ ਰਹਿੰਦੇ ਹਨ। ਉਨ੍ਹਾਂ ਨੂੰ ਫਿਨਲੈਂਡ ਦੀ ਚੌਥੀ ਸਬਤੋਂ ਜਿਆਦਾ ਆਬਾਦੀ ਵਾਲੇ ਸ਼ਹਿਰ ਦੇ ਨੁਮਾਇੰਦੇ ਵੱਜੋਂ ਚੁਣਿਆ ਗਿਆ ਹੈ। ਇਸ ਸ਼ਹਿਰ ਦੀ ਆਬਾਦੀ 2.20 ਲੱਖ ਤੋਂ ਵੀ ਜਿਆਦਾ ਹੈ। ਮੂਲ ਰੂਪ ਤੋਂ ਪੰਜਾਬ ਦੇ ਧੂਰੀ ਦੇ ਵਸਨੀਕ ਸੋਢੀ ਨੇ ਮਲੇਰਕੋਟਲਾ ਦੇ ਸਰਕਾਰੀ ਕਾਲਜ ਤੋਂ ਗ੍ਰੇਜੂਏਸ਼ਨ ਅਤੇ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਤੋਂ ਇਕਨੋਮਿਕ ਅਤੇ ਫਾਈਨਿੰਸ਼ਿਅਲ ਮੈਨੇਜਮੈਂਟ ਵਿਚ ਐਮ.ਏ. ਦੀ ਡਿਗਰੀ ਹਾਸਿਲ ਕੀਤੀ ਹੈ। ਸੋਢੀ ਵੈਂਟਾ ਵਿਚ ਬੀਤੇ 30 ਸਾਲਾਂ ਤੋਂ ਆਪਣੀ ਪੱਤਨੀ ਅਤੇ ਬੇਟੇ ਨਾਲ ਰਹਿ ਰਹੇ ਹਨ। ਆਪਣੇ ਭਰਾ ਦੇ ਨਾਲ ਮਿਲਕੇ ਉਹ ਫਿਨਲੈਂਡ ਵਿਚ ਨਾਈਟ ਕਲੱਬ ਦਾ ਬਿਜਨੈਸ ਕਰਦੇ ਹਨ।
ਆਪਣੀ ਜਿੱਤ ਨੂੰ ਭਾਰਤ ਅਤੇ ਪੰਜਾਬੀ ਸਮੁਦਾਏ ਦੇ ਲਈ ਮੀਲ ਦਾ ਪੱਥਰ ਦੱਸਦਿਆਂ ਰਣਬੀਰ ਸੋਢੀ ਨੇ ਕਿਹਾ ਕਿ ਫਿਨਲੈਂਡ ਵਿਚ 2000 ਤੋਂ ਜਿਆਦਾ ਪੰਜਾਬੀ ਪ੍ਰਵਾਸੀ ਰਹਿੰਦੇ ਹਨ ਅਤੇ ਵੈਂਟਾ ਦੇ ਲੋਕਾਂ ਨੇ ਸਮਾਜ ਦੇ ਪ੍ਰਤੀ ਉਨ੍ਹਾਂ ਦੀ ਪ੍ਰਤਿਬੱਧਤਾ ਦੇ ਲਈ ਵੋਟ ਦਿੱਤਾ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਦੇ ਲਈ ਸਮਾਜਿਕ ਕਲਿਆਣ, ਉਨ੍ਹਾਂ ਦੀ ਮਦਦ ਅਤੇ ਬੁਨਿਆਦੀ ਕਦਰਾਂ ਕੀਮਤਾਂ ਦਾ ਵਿਕਾਸ ਉਨ੍ਹਾਂ ਦੀ ਪਹਿਲ ਹੈ। ਵੈਂਟਾ ਵਿਚ ਫਿਨਲੈਂਡ ਦਾ ਸਬਤੋਂ ਵੱਡਾ ਏਅਰਪੋਰਟ ਹੈ ਅਤੇ ਇੱਥੇ ਇਕ ਵਿਗਿਆਨ ਕੇਂਦਰ ‘ਹਯੁਰੇਕਾ’ ਵੀ ਹੈ।
ਰਣਬੀਰ ਸੋਢੀ ਨੇ ਇਹ ਵੀ ਕਿਹਾ ਕਿ ਫਿਨਲੈਂਡ ਦੇ ਲੋਕ ਉਨ੍ਹਾਂ ‘ਤੇ ਪੂਰੀ ਤਰ੍ਹਾਂ ਨਾਲ ਭਰੋਸਾ ਕਰਦੇ ਹਨ ਅਤੇ ਭਾਰਤ ਦੀ ਹੀ ਤਰ੍ਹਾਂ ਆਪਣੀ ਜਿੰਮੇਦਾਰੀਆਂ ਨੂੰ ਨਹੀਂ ਨਿਭਾਉਣ ‘ਤੇ ਲੋਕਾਂ ਵੱਲੋਂ ਸੁਆਲ ਵੀ ਕੀਤੇ ਜਾਂਦੇ ਹਨ। ਫਿਨਲੈਂਡ ਤੋਂ ਫੋਨ ‘ਤੇ ਗੱਲਬਾਤ ਕਰਦਿੰਆਂ ਸੋਢੀ ਨੇ ਕਿਹਾ ਕਿ ਮੈਂ ਲੋਕਾਂ ਦਾ ਸ਼ੁਕਰਗੁਜਾਰ ਹਾਂ ਅਤੇ ਵਾਅਦਾ ਕਰਦਾ ਹਾਂ ਕਿ ਮੈਂ ਉਨ੍ਹਾਂ ਦੀ ਉਮੀਦਾਂ ‘ਤੇ ਤਹਿ ਦਿਲੋਂ ਖਰਾ ਉਤਰਾਂਗਾ।
ਸੋਢੀ ਫਿਨਲੈਂਡ ਦੇ ਵੈਂਟਾ ਨੂੰ ਇਕ ਪ੍ਰਮੁੱਖ ਥਾਂ ਵੱਜੋਂ ਸਥਾਪਿਤ ਕਰਨਾ ਚਾਹੁੰਦੇ ਹਨ ਅਤੇ ਜਿਸ ਤਰ੍ਹਾਂ ਨਾਲ ਸਥਾਨਕ ਵਾਸੀਆਂ ਨੇ ਉਨ੍ਹਾਂ ‘ਤੇ ਆਪਣਾ ਭਰੋਸਾ ਜਤਾਇਆ ਹੈ, ਸੋਢੀ ਵੀ ਪੂਰੀ ਲਗਨ ਨਾਲ ਉਨ੍ਹਾਂ ਨੂੰ ਆਪਣੀ ਸੇਵਾਵਾਂ ਪ੍ਰਦਾਨ ਕਰਨਾ ਚਾਹੁੰਦੇ ਹਨ। ਰਣਬੀਰ ਸੋਢੀ ਜਲਦ ਹੀ ਆਪਣੇ ਦੇਸ਼ ਯਾਨੀ ਪੰਜਾਬ ਦੀ ਯਾਤਰਾ ਵੀ ਕਰਨ ਵਾਲੇ ਹਨ। ਉਨ੍ਹਾਂ ਦੀ ਟੀਚਾ ਹੈ ਕਿ ਭਾਰਤ ਅਤੇ ਫਿਨਲੈਂਡ ਦੇ ਵਿਚਕਾਰ ਖਾਸਕਰ ਪੰਜਾਬ ਦੇ ਲਈ ਵੱਪਾਰਿਕ ਸਬੰਧ ਸਥਾਪਿਤ ਕੀਤੇ ਜਾਣ।