ਨਵੀਂ ਦਿੱਲੀ : ਆਮ ਆਦਮੀ ਪਾਰਟੀ ਵਿਚ ਤਣਾਅ ਲਗਾਤਾਰ ਵਧਦਾ ਹੀ ਜਾ ਰਿਹਾ ਹੈ| ਇਸ ਦੌਰਾਨ ਪਾਰਟੀ ਦੇ ਸੀਨੀਅਰ ਆਗੂ ਕੁਮਾਰ ਵਿਸ਼ਵਾਸ ਨੇ ਪਾਰਟੀ ਨੂੰ ਛੱਡਣ ਦਾ ਇਸ਼ਾਰਾ ਵੀ ਕਰ ਦਿੱਤਾ ਹੈ| ਆਪ ਵਿਧਾਇਕ ਅਮਾਨਤੁਲਾਹ ਖਾਨ ਦੇ ਦੋਸ਼ ਲਗਾਉਣ ਤੋਂ ਬਾਅਦ ਨਾਰਾਜ਼ ਚੱਲ ਰਹੇ ਕੁਮਾਰ ਵਿਸ਼ਵਾਸ ਨੇ ਅੱਜ ਕਿਹਾ ਕਿ ਅਮਾਨਤੁੱਲਾਹ ਤਾਂ ਮਖੌਟਾ ਹਨ ਅਤੇ ਉਨ੍ਹਾਂ ਦੇ ਪਿੱਛੇ ਕੋਈ ਹੋਰ ਬੋਲ ਰਿਹਾ ਹੈ|
ਇਸ ਦੌਰਾਨ ਉਨ੍ਹਾਂ ਨੇ ਇਹ ਵੀ ਕਿਹਾ ਕਿ ਮੈਂ ਆਪਣੇ ਵੀਡੀਓ ਵੀ ਦਾ ਨੇਸ਼ਨ ਲਈ ਮੁਆਫੀ ਨਹੀਂ ਮੰਗਾਂਗਾ| ਉਨ੍ਹਾਂ ਕਿਹਾ ਕਿ ਮੈਂ ਅੱਜ ਰਾਤ ਫੈਸਲਾ ਲੈ ਲਵਾਂਗਾ| ਉਨ੍ਹਾਂ ਕਿਹਾ ਕਿ ਮੈਂ ਪਾਰਟੀ ਦੀਆਂ ਗਲਤੀਆਂ ਤੋਂ ਚੁੱਪ ਨਹੀਂ ਬੈਠਾਂਗਾ|