ਸ਼੍ਰੀਨਗਰ ‘ਚ ਵਿਦਿਆਰਥੀਆਂ ਨੇ ਸੁਰੱਖਿਆ ਫੋਰਸਾਂ ‘ਤੇ ਕੀਤਾ ਪਥਰਾਅ

ਸ਼੍ਰੀਨਗਰ— ਸਥਾਨਕ ਪੋਲੀਟੈਕਨਿਕ ਕਾਲਜ ਦੇ ਵਿਦਿਆਰਥੀਆਂ ਦੇ ਰੋਸ ਵਿਖਾਵੇ ਨੂੰ ਸੁਰੱਖਿਆ ਫੋਰਸਾਂ ਵਲੋਂ ਰੋਕੇ ਜਾਣ ‘ਤੇ ਵਿਦਿਆਰਥੀਆਂ ਨੇ ਉਨ੍ਹਾਂ ‘ਤੇ ਪਥਰਾਅ ਕੀਤਾ।
ਵਿਦਿਆਰਥੀਆਂ ਨੂੰ ਖਦੇੜਨ ਲਈ ਜਵਾਨਾਂ ਨੇ ਅਥਰੂ ਗੈਸ ਦੇ ਗੋਲੇ ਛੱਡੇ। ਵਿਦਿਆਰਥੀਆਂ ਦੇ ਵਿਖਾਵੇ ਨੂੰ ਧਿਆਨ ਵਿਚ ਰਖਦਿਆਂ ਦੋ ਸਰਕਾਰੀ ਕਾਲਜਾਂ ਦੀਆਂ ਪ੍ਰੀਖਿਆਵਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਸ਼੍ਰੀਨਗਰ ਦੇ ਸਰਕਾਰੀ ਪੋਲੀਟੈਕਨਿਕ ਕਾਲਜ ਦੇ ਵਿਦਿਆਰਥੀ ਪੁਲਵਾਮਾ ਕਾਲਜ ਦੇ ਵਿਵਾਦ ਅਤੇ ਹੋਰਨਾਂ ਮੰਗਾਂ ਨੂੰ ਲੈ ਕੇ ਵਿਖਾਵੇ ਕਰ ਰਹੇ ਸਨ। ਜਦੋਂ ਸੁਰੱਖਿਆ ਫੋਰਸਾਂ ਦੇ ਜਵਾਨਾਂ ਨੇ ਵਿਖਾਵਾਕਾਰੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਵਿਦਿਆਰਥੀਆਂ ਨੇ ਪਥਰਾਅ ਸ਼ੁਰੂ ਕਰ ਦਿੱਤਾ।