ਜੈਲਲਿਤਾ ਦੇ ਸਾਬਕਾ ਡਰਾਈਵਰ ਦੀ ਹੋਈ ਮੌਤ, ਕਤਲ ਦੇ ਕੇਸ ਲਈ ਸੀ ਸ਼ੱਕ ਦੇ ਘੇਰੇ ‘ਚ

ਕੋਯੰਬਟੂਰ — ਤਾਮਿਲਨਾਢੂ ਦੀ ਸਾਬਕਾ ਮੁੱਖ ਮੰਤਰੀ ਜੈਲਲਿਤਾ ਦੇ ਕੋਡਨਾਡ ਚਾਹ ਬਾਗ ਦੇ ਸੁਰੱਖਿਆ ਗਾਰਡ ਦੀ ਮੌਤ ਦਾ ਰਾਜ਼ ਅਜੇ ਤੱਕ ਰਾਜ਼ ਹੀ ਹੈ। ਇਸ ਦੌਰਾਨ ਮੁੱਖ ਸ਼ੱਕੀ ਕਨਗਰਾਜ ਦੀ ਮੌਤ ਸ਼ੁੱਕਰਵਾਰ ਨੂੰ ਇਕ ਕਾਰ ਐਕਸੀਡੈਂਟ ‘ਚ ਹੋ ਗਈ। ਸ਼ੱਕ ਦਾ ਘੇਰਾ ਹੋਰ ਵੱਧ ਗਿਆ ਹੈ ਕਿਉਂਕਿ ਮੁੱਖ ਦੋਸ਼ੀ ਦੀ ਮੌਤ ਕੇਰਲ ‘ਚ ਹੋਈ ਹੈ। ਇਸ ਦੇ ਨਾਲ ਹੀ ਇਸ ਘਟਨਾ ‘ਚ ਕਨਗਰਾਜ ਦੇ ਖਾਸ ਸਹਿਯੋਗੀ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ। ਕਨਗਰਾਜ ਦੇ ਸਹਿਯੋਗੀ ਦਾ ਨਾਂ ਸਯਨ ਉਰਫ ਸ਼ਿਆਮ ਦੱਸਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਇਸ ਘਟਨਾ ‘ਚ ਉਸਦੀ ਪਤਨੀ ਵਿਨੁਪ੍ਰਿਆ ਅਤੇ ਬੇਟੀ ਨੀਤੂ ਦੀ ਵੀ ਮੌਤ ਹੋ ਗਈ।
ਕਨਗਰਾਜ ਜੈਲਲਿਤਾ ਦਾ ਡਰਾਈਵਰ ਸੀ। ਜੈਲਲਿਤਾ ਦੇ ਚਾਹ ਬਾਗ ‘ਚ ਗਾਰਡ ਦੇ ਕਤਲ ਦਾ ਮੁੱਖ ਦੋਸ਼ੀ ਮੰਨਿਆ ਜਾ ਰਿਹਾ ਸੀ। ਅਟੂਰ ਦੇ ਸਲੇਮ ‘ਚ ਉੂਸਦੀ ਮੌਤ ਇਕ ਕਾਰ ਹਾਦਸੇ ‘ਚ ਹੋ ਗਈ ਜਦੋਂ ਤੇਜ਼ ਗਤੀ ਕਾਰ ਇਕ ਬਾਈਕ ਨਾਲ ਟਕਰਾਈ। ਇਸ ਐਕਸੀਡੈਂਟ ‘ਚ ਬਾਈਕ ਸਵਾਰ ਦੀ ਵੀ ਮੌਤ ਹੋ ਗਈ। ਕਾਰ ਦੇ ਡਰਾਈਵਰ ਦੇ ਖਿਲਾਫ ਰੈਸ਼ ਡਰਾਈਵਿੰਗ ਅਤੇ ਲਾਪਰਵਾਹੀ ਨਾਲ ਗੱਡੀ ਚਲਾਉਣ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਸਯਨ ਕੋਯੰਬਟੂਰ ‘ਚ ਇਕ ਬੇਕਰੀ ‘ਚ ਕੰਮ ਕਰਦਾ ਸੀ ਅਤੇ ਕਰਾਏ ਦੇ ਮਕਾਨ ‘ਚ ਰਹਿੰਦਾ ਸੀ।