ਸ਼੍ਰੋਮਣੀ ਅਕਾਲੀ ਦਲ ਵੱਲੋਂ ਇਨੈਲੋ ਦੇ ਬਿਆਨ ਦੀ ਸਖਤ ਨਿਖੇਧੀ

ਚੰਡੀਗੜ : ਸ਼੍ਰੋਮਣੀ ਅਕਾਲੀ ਨੇ ਹਰਿਆਣਾ ਸੂਬੇ ਦੀ ਰਾਜਨਿਤਿਕ ਪਾਰਟੀ ਇਨੈਲੋ ਵੱਲੋਂ 10 ਜੁਲਾਈ ਨੂੰ ਪੰਜਾਬ ਦੀਆਂ ਗੱਡੀਆਂ ਨੂੰ ਹਰਿਆਣਾ ਦੇ ਬਾਰਡਰ ਤੇ ਜਬਰੀ ਰੋਕਣ ਅਤੇ ਅੱਗੇ ਨਾ ਜਾਣ ਦੇ ਐਲਾਨ ਨੂੰ ਮੰਦਭਾਗਾ, ਗੈਰ ਕਾਨੂੰਨੀ, ਗੈਰ-ਸੰਵਿਧਾਨਿਕ ਅਤੇ ਬੇਹੱਦ ਖਤਰਨਾਕ ਫੈਸਲਾ ਕਰਾਰ ਦਿੱਤਾ ਹੈ।
ਅੱਜ ਚੰਡੀਗੜ ਤੋਂ ਪ੍ਰੈਸ ਨੂੰ ਜਾਰੀ ਇੱਕ ਬਿਆਨ ਵਿੱਚ ਪਾਰਟੀ  ਦੇ ਸਕੱਤਰ ਅਤੇ ਬੁਲਾਰਾ ਡਾ. ਦਲਜੀਤ ਸਿੰਘ ਨੇ ਕਿਹਾ ਇਹ ਬਹੁਤ ਹੀ ਹੈਰਾਨੀਜਨਕ ਗੱਲ ਹੈ ਕਿ ਇੱਕ ਜਿੰਮੇਵਾਰ ਰਾਜਨਿਤਿਕ ਪਾਰਟੀ ਵੱਲੋਂ ਅਜਿਹਾ ਪ੍ਰੋਗਰਾਮ ਦਿੱਤਾ ਜਾ ਰਿਹਾ ਹੈ ਜੋ ਕਿ ਸਿੱੱਧਾ-ਸਿੱਧਾ ਪੰਜਾਬ ਅਤੇ ਹਰਿਆਣਾ ਦੇ ਲੋਕਾਂ ਨੂ ੰ ਆਪੋ ਵਿੱਚ ਲੜਾਉਣ ਵਾਲਾ ਅਤੇ ਖੂਨ-ਖਰਾਬਾਂ ਕਰਨ ਵਾਲਾ ਫੈਸਲਾ ਹੈ। ਉਨ•ਾਂ ਕਿਹਾ ਕਿ ਇਨੈਲੋ ਦੇ ਇਸ ਫੈਸਲੇ ਨੇ 1982 ਵਿੱਚ ਹੋਈਆਂ ਏਸ਼ੀਆਡ ਖੇਡਾਂ ਦੀ ਫਿਰ ਯਾਦ ਦਿਲਾ ਦਿੱਤੀ  ਹੈ, ਜਦੋਂ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਏਸ਼ੀਆਡ ਖੇਡਾਂ ਦੇਖਣ ਜਾ ਰਹੇ ਪੰਜਾਬੀਆਂ ਖਾਸ ਕਰ ਸਿੱਖਾਂ ਨੂੰ ਹਰਿਆਣਾ ਵਿੱਚ ਕਾਰਾਂ ਵਿੱਚੋ ਉਤਾਰ ਕੇ ਸੜਕਾਂ ਤੇ ਜਲੀਲ ਕੀਤਾ ਗਿਆ ਸੀ।
ਆਪਣਾ ਬਿਆਨ ਜਾਰੀ ਰੱਖਦੇ ਹੋਏ ਡਾ. ਚੀਮਾ ਨੇ ਕਿਹਾ ਕਿ ਹਰਿਆਣਾ ਦੀਆਂ  ਰਾਜਨਿਤਿਕ ਪਾਰਟੀਆਂ ਨੂੰ ਇਸ ਤਰ•ਾਂ ਦੀਆਂ ਹਿੰਸਾਂ  ਨੂੰ ਉਤੇਜਿਤ ਕਰਨ ਵਾਲੀਆਂ ਕਾਰਵਾਈਆਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਐਸ.ਵਾਈ.ਐਲ ਨਹਿਰ ਦੇ ਮੁੱਦੇ ਤੇ ਇੱਕ ਦੂਜਿਆਂ ਤੋਂ ਅੱਗੇ ਨਿਕਲਣÎ ਦੀ ਰਾਜਸੀ ਦੋੜ ਵਿੱਚ ਆਪਣੀ ਜਿੰਮੇਵਾਰੀ ਨੂੰ ਨਹੀਂ ਭੁੱਲਣਾ ਚਾਹੀਦਾ। ਉਨ•ਾਂ ਕਿਹਾ ਕਿ ਇਸ ਤਰ•ਾਂ ਦੀਆਂ ਗਿੱਦੜ ਧਮਕੀਆਂ ਪੰਜਾਬੀਆਂ ਨੂੰ ਨਹੀਂ ਡਰਾ ਸਕਦੀਆਂ ਅਤੇ ਨਾ ਹੀ ਉਹਨਾਂ ਨੂੰ ਹਰਿਆਣਾ ਵਿੱਚੋਂ ਲੰਘਣ ਤੋਂ ਕੋਈ ਰੋਕ ਨਹੀਂ ਸਕਦਾ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਖੱਟਰ ਨੂੰ ਪੁਰਜੋਰ ਅਪੀਲ ਕੀਤੀ ਕਿ ਉਹ ਇਨੈਲੋ ਦੀ ਇਸ ਧਮਕੀ ਨੂੰ ਗੰਭੀਰਤਾ ਨਾਲ ਲੈਣ ਅਤੇ ਪੰਜਾਬ ਤੋਂ ਹਰਿਆਣਾ ਦੇ ਰਸਤੇ ਦਿੱਲੀ ਅਤੇ ਹੋਰ ਸੂਬਿਆਂ ਨੂੰ ਜਾਂਦੇ ਸਾਰੇ ਮਾਰਗਾਂ ਤੇ ਪੰਜਾਬੀਆਂ ਦੇ ਨਿਰਵਿਘਨ ਚੱਲਣ  ਨੂੰ ਯਕੀਨੀ ਬਣਾਉਣ।