ਵਿਆਹ ਦੀਆਂ ਖੁਸ਼ੀਆਂ ਮਾਤਮ ‘ਚ ਬਦਲੀਆਂ, ਮਕਾਨ ਦੀ ਛੱਤ ਟੁੱਟਣ ਕਾਰਨ 9 ਮੌਤਾਂ

ਭਰਤਪੁਰ : ਰਾਜਸਥਾਨ ਦੇ ਭਰਤਪੁਰ ਵਿਚ ਵਿਆਹ ਦੀਆਂ ਖੁਸ਼ੀਆਂ ਉਸ ਸਮੇਂ ਮਾਤਮ ਵਿਚ ਤਬਦੀਲ ਹੋ ਗਈਆਂ ਜਦੋਂ ਮਕਾਨ ਦਾ ਛੱਜਾ ਟੁੱਟਣ ਕਾਰਨ ਉਸ ਹੇਠਾਂ ਦਬ ਕੇ 9 ਲੋਕਾਂ ਦੀ ਮੌਤ ਹੋ ਗਈ| ਇਸ ਘਟਨਾ ਵਿਚ 15 ਹੋਰ ਲੋਕ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ|
ਪ੍ਰਾਪਤ ਜਾਣਕਾਰੀ ਅਨੁਸਾਰ ਲੋਕ ਵਿਆਹ ਸਮਾਗਮ ਦੀਆਂ ਖੁਸ਼ੀਆਂ ਮਨਾ ਰਹੇ ਸਨ ਕਿ ਅਚਾਨਕ ਮਕਾਨ ਦਾ ਛੱਜਾ ਟੁੱਟ ਗਿਆ, ਜਿਸ ਹੇਠਾਂ ਕਈ ਔਰਤਾਂ ਦਬ ਗਈਆਂ| ਮ੍ਰਿਤਕਾਂ ਵਿਚ ਸਾਰੀਆਂ ਔਰਤਾਂ ਸ਼ਾਮਿਲ ਹਨ| ਜ਼ਖਮੀਆਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ|
ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ|