ਤਿੰਨ ਤਲਾਕ ਖਤਮ ਕਰਨ ਲਈ ਅੱਗੇ ਆਏ ਮੁਸਲਿਮ ਸਮਾਜ : ਪ੍ਰਧਾਨ ਮੰਤਰੀ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਮੁਸਲਿਮ ਸਮਾਜ ਨੂੰ ਸੱਦਾ ਦਿੱਤਾ ਹੈ ਕਿ ਉਹ ਤਿੰਨ ਤਲਾਕ ਖਤਮ ਕਰਨ ਲਈ ਅੱਗੇ ਆਵੇ| ਅੱਜ ਸਮਾਜ ਸੁਧਾਰਕ ਬਸਵ ਦੀ ਜਯੰਤੀ ਮੌਕੇ ਸ੍ਰੀ ਮੋਦੀ ਨੇ ਆਖਿਆ ਕਿ ਸਮਾਜ ਵਿਚ ਲੋਕ ਪਰੰਪਰਾਵਾਂ ਨੂੰ ਤੋੜ ਕੇ ਆਧੁਨਿਕ ਵਿਵਸਥਾਵਾਂ ਨੂੰ ਅਪਣਾਉਂਦੇ ਹਨ| ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਤਿੰਨ ਤਲਾਕ ਦੇ ਸੰਕਟ ਨਾਲ ਜੂਝ ਰਹੀਆਂ ਮੁਸਲਿਮ ਔਰਤਾਂ ਲਈ ਮੁਸਲਿਮ ਸਮਾਜ ਰਸਤਾ ਲੱਭੇਗਾ|