ਵਿਜੀਲੈਂਸ ਵਿਭਾਗ ਦੇ 11 ਡੀ.ਐੱਸ.ਪੀ ਰੈਂਕ ਦੇ ਅਧਿਕਾਰੀ ਇੱਧਰੋਂ-ਉੱਧਰ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਅੱਜ ਇਕ ਹੁਕਮ ਜਾਰੀ ਕਰਕੇ ਵਿਜੀਲੈਂਸ ਵਿਭਾਗ ਦੇ 11 ਡੀ.ਐਸ.ਪੀ. ਰੈਂਕ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ| ਜਿਹੜੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ ਉਨ੍ਹਾਂ ਦੀ ਸੂਚੀ ਇਸ ਪ੍ਰਕਾਰ ਹੈ|
ਸ੍ਰੀ ਰਸ਼ਪਾਲ ਸਿੰਘ ਨੂੰ ਵਿਜੀਲੈਂਸ ਬਿਓਰੋ ਰੇਂਜ ਫਿਰੋਜ਼ਪੁਰ, ਕੁਲਵੰਤ ਰਾਏ ਨੂੰ ਵਿਜੀਲੈਂਸ ਬਿਓਰੋ, ਅ:ਅ: ਸ਼ਾਖਾ ਹੈਡਕੁਆਟਰ ਲੁਧਿਆਣਾ, ਹਰਪ੍ਰੀਤ ਸਿੰਘ ਨੂੰ ਵਿਜੀਲੈਂਸ ਬਿਓਰੋ ਰੇਂਜ ਲੁਧਿਆਣਾ, ਹੰਸਰਾਜ ਨੂੰ ਵਿਜੀਲੈਂਸ ਬਿਓਰੋ ਯੂਨਿਟ ਸੰਗਰੂਰ, ਲਖਬੀਰ ਸਿੰਘ ਨੂੰ ਵਿਜੀਲੈਂਸ ਬਿਓਰੋ ਯੂਨਿਟ ਪਟਿਆਲਾ, ਲਖਬੀਰ ਸਿੰਘ ਨੂੰ ਵਿਜੀਲੈਂਸ ਬਿਓਰੋ ਯੂਨਿਟ ਫਤਿਹਗੜ੍ਹ ਸਾਹਿਬ, ਧਰਮਪਾਲ ਨੂੰ ਵਿਜੀਲੈਂਸ ਬਿਓਰੋ ਫੇਜ਼-1 ਐਸ.ਏ.ਐਸ ਨਗਰ, ਪਲਵਿੰਦਰ ਸਿੰਘ ਨੂੰ ਵਿਜੀਲੈਂਸ ਬਿਓਰੋ ਯੂਨਿਟ ਮੋਗਾ ਵਾਧੂ ਚਾਰਜ ਵਿਜੀਲੈਂਸ ਬਿਓਰੋ ਯੂਨਿਟ ਸ੍ਰੀ ਮੁਕਤਸਰ ਸਾਹਿਬ, ਰਵਿੰਦਰ ਸਿੰਘ ਨੂੰ ਵਿਜੀਲੈਂਸ ਬਿਓਰੋ ਯੂਨਿਟ ਬਠਿੰਡਾ, ਸਤਪਾਲ ਨੂੰ ਵਿਜੀਲੈਂਸ ਬਿਓਰੋ ਯੂਨਿਟ ਐਸ.ਬੀ.ਐਸ ਨਗਰ ਅਤੇ ਰਾਕੇਸ਼ ਕੁਮਾਰ ਨੂੰ ਵਿਜੀਲੈਂਸ ਬਿਓਰੋ ਯੂਨਿਟ ਰੂਪਨਗਰ ਲਾਇਆ ਗਿਆ ਹੈ|