ਫਿਲਮ ਨਿਰਮਾਤਾ ਮਧੁਰ ਭੰਡਾਰਕਰ ਦੀ ਹੱਤਿਆ ਦੀ ਸਾਜ਼ਿਸ਼ ਦੇ ਦੋਸ਼ ਹੇਠ ਮਾਡਲ ਨੂੰ 3 ਸਾਲ ਦੀ ਜੇਲ੍ਹ

ਨਵੀਂ ਦਿੱਲੀ : ਫਿਲਮ ਨਿਰਮਾਤਾ ਮਧੁਰ ਭੰਡਾਰਕਰ ਨੂੰ ਮਾਰਨ ਦੀ ਸਾਜ਼ਿਸ਼ ਰਚਨ ਦੇ ਦੋਸ਼ ਹੇਠ ਮਾਡਲ ਪ੍ਰੀਤੀ ਜੈਨ ਨੂੰ ਅਦਾਲਤ ਨੇ ਦੋਸ਼ੀ ਮੰਨਿਆ ਹੈ| ਪ੍ਰੀਤੀ ਜੈਨ ਨੇ ਸਾਲ 2004 ਵਿਚ ਭੰਡਾਰਕਰ ਉਤੇ ਬਲਾਤਕਾਰ ਦਾ ਦੋਸ਼ ਲਗਾਇਆ ਸੀ, ਜਿਸ ਨੂੰ ਸਾਲ 2012 ਵਿਚ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ ਸੀ| ਅਦਾਲਤ ਨੇ ਜੈਨ ਨੂੰ ਹੱਤਿਆ ਦੀ ਸਾਜਿਸ ਰਚਨ ਲਈ 3 ਸਾਲ ਦੀ ਸਜ਼ਾ ਸੁਣਾਈ ਗਈ ਹੈ|