ਚਾਹੁੰਦਾ ਤਾਂ ਲੇਕ ਦਾ ਨਾਂ ‘ਮੈਂ ਅਤੇ ਚੂਹਾ’ ਰੱਖ ਲੈਂਦਾ। ਪਰ ਮੇਰਾ ਹੰਕਾਰ ਇਸ ਚੂਹੇ ਨੇ ਤੋੜ ਦਿੱਤਾ ਹੈ। ਜਿਹੜਾ ਕੁਝ ਮੈਂ ਨਹੀਂ ਕਰ ਸਕਦਾ, ਸਾਡੇ ਘਰ ਦਾ ਚੂਹਾ ਕਰ ਲੈਂਦਾ ਹੈ। ਜਿਹੜਾ ਕੁਝ ਇਸ ਮੁਲਕ ਦਾ ਆਮ ਬੰਦਾ ਨਹੀਂ ਕਰ ਸਕਦਾ, ਉਹ ਇਸ ਚੂਹੇ ਨੇ ਮੇਰੇ ਨਾਲ ਕਰਕੇ ਦਿਖਾ ਦਿੱਤਾ ਹੈ। ਕਿਵੇਂ ਨਾ ਕਿਵੇਂ, ਅਖੀਰ ਉਸ ਨੇ ਆਪਣਾ ਭੋਜਨ ਪ੍ਰਾਪਤ ਕਰ ਹੀ ਲਿਆ। ਸਾਡੇ ਘਰ ‘ਚ ਇੱਕ ਮੋਟਾ ਚੂਹਾ ਰਹਿੰਦਾ। ਜਦੋਂ ਇਥੇ ਛੋਟੇ ਭਰਾ ਦਾ ਘਰ ਵਾਲੀ ਸੀ, ਉਦੋਂ ਘਰ ਵਿੱਚ ਖਾਣਾ ਬਣਦਾ ਹੁੰਦਾ ਸੀ। ਪਰ ਪਰਿਵਾਰਕ ਹਾਦਸਿਆਂ ‘ਚ, ਭਣੋਈਏ ਦੀ ਮੌਤ ਹੋ ਜਾਣ ਕਰਕੇ ਸਾਨੂੰ ਘਰੋਂ ਬਾਹਰ ਰਹਿਣਾ ਪਿਆ। ਘਰ ਸੁੰਨਾ ਹੋ ਗਿਆ। ਬੜੇ ਦਿਨਾਂ ਤਕ ਜਿੰਦਰਾ ਲਟਕਦਾ ਰਿਹਾ। ਅਧਿਕਾਰ ਤਾਂ ਕਦੇ ਅੱਜ ਤਕ ਕਿਸੇ ਬੰਦੇ ਨੇ ਨਹੀਂ ਮੰਨਿਆ। ਪਰ ਚੂਹੇ ਨੇ ਪੱਕੀ ਧਾਰ ਲਈ ਸੀ। ਤਕਰੀਬਨ ਪੰਤਾਲੀ ਦਿਨ ਘਰ ਨੂੰ ਤਾਲ਼ਾ ਲੱਗਿਆ ਰਿਹਾ। ਮੈਂ ਜਦੋਂ ਇੱਕੱਲਾ ਘਰ ਮੁੜਿਆ, ਘਰ ਦਾ ਤਾਲ਼ਾ ਖੋਲ੍ਹਿਆ ਤਾਂ ਦੇਖਿਆ ਕਿ ਚੂਹੇ ਨੇ ਕਾਫ਼ੀ ਸਾਰੀ ‘ਕਰਾਕਰੀ’ ਫ਼ਰਸ਼ ‘ਤੇ ਸੁੱਟ ਕੇ ਤੋੜ ਦਿੱਤੀ ਸੀ। ਕੱਚ ਦੇ ਟੁਕੜੇ ਫ਼ਰਸ਼ ਤੇ ਖਿਲਰੇ ਪਏ ਸਨ। ਉਹ ਖਾਣੇ ਦੀ ਤਲਾਸ਼ ‘ਚ ਫ਼ੜਫ਼ੜਾਉਂਦਾ ਹੋਵੇਗਾ। ਕੱਪ ਪਲੇਟਾਂ, ਡੱਬਿਆਂ ਵਿੱਚੋਂ ਕੁਝ ਲੱਭਦਾ ਹੋਵੇਗਾ। ਜਦੋਂ ਖਾਣ ਨੂੰ ਕੁਝ ਲੱਭਦਾ ਨਹੀਂ ਹੋਣਾ ਤਾਂ ਉਹ ਆਂਢ ਗੁਆਂਢ ਤੋਂ ਕੁਝ ਖਾ ਪੀ ਕੇ ਜਿਉਂਦਾ ਰਿਹਾ ਹੋਣਾ। ਪਰ ਉਹ ਘਰ ਛੱਡਕੇ ਨਹੀਂ ਗਿਆ। ਉਸ ਨੇ ਇਸ ਘਰ ਨੂੰ ਆਪਣਾ ਘਰ ਮੰਨ ਲਿਆ ਹੈ। ਜਦੋਂ ਮੈਂ ਘਰ ਵੜਿਆ, ਬੱਤੀ ਜਗਾਈ, ਮੈਂ ਦੇਖਿਆ ਕਿ ਉਹ ਖੁਸ਼ੀ ‘ਚ ਇਧਰ ਉਧਰ ਦੌੜਦਾ ਫ਼ਿਰ ਰਿਹਾ ਹੈ। ਉਹ ਸ਼ਾਇਦ ਸਮਝ ਗਿਆ ਕਿ ਹੁਣ ਇਥੇ ਖਾਣਾ ਬਣਿਆ ਕਰੇਗਾ। ਡੱਬੇ ਖੁੱਲ੍ਹਣਗੇ ਅਤੇ ਉਸ ਦਾ ਖਾਣਾ ਪੀਣ ਵੀ ਉਸ ਨੂੰ ਮਿਲੇਗਾ। ਸਾਰਾ ਦਿਨ ਉਹ ਖੁਸ਼ੀ ਖੁਸ਼ੀ ਘਰ ‘ਚ ਗੇੜੇ ਕੱਢੀ ਗਿਆ। ਮੈਂ ਦੇਖ ਰਿਹਾ ਸੀ ਕਿ ਉਸ ਦਾ ਖੁਸ਼ ਹੋਣਾ, ਮੈਨੂੰ ਚੰਗਾ ਲੱਗਿਆ। ਪਰ ਘਰ ਵਿੱਚ ਖਾਣਾ ਬਣਨਾ ਤਾਂ ਸ਼ੁਰੂ ਨਹੀਂ ਹੋਇਆ। ਮੈਂ ਇੱਕੱਲਾ ਸਾਂ। ਭੈਣ ਮੇਰੀ ਨੇੜੇ ਹੀ ਰਹਿੰਦੀ ਹੈ। ਦੁਪਹਿਰੇ ਖਾਣਾ ਖਾ ਆਉਂਦਾ ਅਤੇ ਰਾਤ ਨੂੰ ਖਾਣਾ ਦੇਰ ਨਾਲ ਖਾਣ ਕਰਕੇ ਭੈਣ ਮੇਰੀ ਨੇੜੇ ਹੀ ਰਹਿੰਦੀ ਹੈ। ਦੁਪਹਿਰੇ ਖਾਣਾ ਖਾ ਆਉਂਦੀ ਅਤੇ ਰਾਤ ਨੂੰ ਖਾਣਾ ਦੇਰ ਨਾਲ ਖਾਣ ਕਰਕੇ ਜਾਂਦਾ। ਖਾਣਾ ਘਰ ਬਣਾਉਣ ਦੀ ਲੋੜ ਹੀ ਨਹੀਂ ਹੁੰਦੀ। ਇਹ ਸਭ ਕੁਝ ਦੇਖ ਚੂਹਾ ਬੜਾ ਨਰਾਜ਼ ਹੋ ਗਿਆ। ਸੋਚਦਾ ਹੋਣਾ-ਇਹ ਕਿਹੋ ਜੇਹਾ ਘਰ ਹੈ? ਬੰਦਾ ਆ ਵੀ ਗਿਆ। ਰੌਸ਼ਨੀ ਵੀ ਹੈ। ਪਰ ਖਾਣਾ ਨਹੀਂ ਪੱਕਦਾ। ਖਾਣਾ ਬਣਦਾ ਤਾਂ ਕੁਝ ਖਿਲਰੇ ਦਾਣੇ ਰੋਟੀ ਦੇ ਟੁਕੜੇ, ਉਸ ਨੂੰ ਮਿਲ ਜਾਂਦੇ। ਮੈਨੂੰ ਇੱਕ ਨਵਾਂ ਅਨੁਭਵ ਹੋਇਆ। ਰਾਤ ਨੂੰ ਚੂਹਾ ਵਾਰ ਵਾਰ ਆਵੇ ਮੇਰੇ ਸਿਰ ਵੱਲ ਮੱਛਰਦਾਨੀ ਉਪਰ ਚੜ੍ਹਕੇ ਖੂਬ ਨੱਚਦਾ ਕੁੱਦਦਾ। ਰਾਤੀਂ ਮੇਰੀ ਨੀਂਦ ਕਈ ਵਾਰੀ ਭੰਗ ਹੁੰਦੀ। ਮੈਂ ਉਸ ਨੂੰ ਭਜਾ ਦਿੰਦਾ। ਪਰ ਥੋੜ੍ਹੀ ਦੇਰ ਪਿਛੋਂ ਉਹ ਫ਼ੇਰ ਆ ਜਾਂਦਾ, ਮੇਰੇ ਸਿਰ ਕੋਲ ਹਿਲਜੁਲ ਕਰਨ ਲੱਗਦਾ। ਇਹ ਉਸ ਨੇ ਰੋਜ਼ ਦਾ ਧੰਦਾ ਬਣਾ ਲਿਆ। ਉਹ ਭੁੱਖਾ ਸੀ । ਪਰ ਉਸ ਨੂੰ ਸਿਰ ਅਤੇ ਪੈਰ ਦੀ ਸਮਝ ਕਿਸ ਤਰ੍ਹਾਂ ਆ ਗਈ? ਉਹ ਮੇਰੇ ਪੈਰਾਂ ਵੱਲ ਕੋਈ ਗੜਬੜ ਨਹੀਂ ਕਰਦਾ ਸੀ। ਸਿੱਧਾ ਸਿਰ ਵੱਲ ਨੂੰ ਆਉਂਦਾ ਅਤੇ ਹਿਲਜੁਲ ਕਰਨ ਲੱਗਦਾ। ਇੱਕ ਦਿਨ ਤਾਂ ਉਹ ਮੱਛਰਦਾਨੀ ਦੇ ਅੰਦਰ ਵੜ ਗਿਆ ਤੇ ਮੇਰੀ ਨੀਂਦ ਹਰਾਮ ਕਰ ਦਿੱਤੀ। ਮੈਂ ਬੜਾ ਦੁਖੀ ਹੋਇਆ। ਸੋਚਿਆ, ਇਸ ਨੂੰ ਮਾਰ ਦਿਆਂ। ਇਹ ਕਿਸੇ ਅਲਮਾਰੀ ਹੇਠਾਂ ਮਰ ਗਿਆ ਤਾਂ ਗਲੇ ਸੜੇਗਾ, ਸਾਰਾ ਘਰ ਸੜਿਹਾਂਦ ਨਾਲ ਭਰ ਜਾਵੇਗਾ। ਫ਼ੇਰ ਅਲਮਾਰੀ ਪਰੇ ਕਰਕੇ ਇਸ ਨੂੰ ਕੱਢਣਾ ਪੈਣਾ। ਚੂਹਾ ਦਿਨ ਭਰ ਭਟਕਦਾ ਅਤੇ ਰਾਤੀਂ ਮੈਨੂੰ ਤੰਗ ਕਰਦਾ ਰਿਹਾ। ਮੈਨੂੰ ਗੂੜ੍ਹੀ ਨੀਂਦ ਆਈ ਹੁੰਦੀ ਪਰ ਚੂਹਾ ਮੇਰੇ ਸਿਰ ਕੋਲ ਮਸਤੀ ਕਰਨ ਲੱਗਦਾ। ਅਖੀਰ ਇੱਕ ਦਿਨ ਮੈਨੂੰ ਸਮਝ ਆਈ ਕਿ ਚੂਹਾ ਖਾਣਾ ਮੰਗਦਾ ਹੈ। ਉਸ ਨੇ ਇਸ ਘਰ ਨੂੰ ਆਪਣਾ ਘਰ ਮੰਨ ਲਿਆ ਹੈ। ਉਹ ਆਪਣੇ ਹੱਕਾਂ ਪ੍ਰਤੀ ਸੁਚੇਤ ਹੈ। ਉਹ ਰਾਤ ਨੂੰ ਮੇਰੇ ਸਿਰਹਾਣੇ ਆ ਕੇ ਸ਼ਾਇਦ ਇਹੀ ਕਹਿੰਦਾ -‘ਤੂੰ ਆ ਗਿਆ ਏਂ, ਢਿੱਡ ਭਰ ਕੇ ਖਾਣਾ ਖਾਂਦਾ ਏਂ, ਪਰ ਮੈਂ ਭੁੱਖਾ ਮਰ ਰਿਹਾ ਹਾਂ।
ਮੈਂ ਵੀ ਇਸ ਘਰ ਦਾ ਜੀਅ ਹਾਂ। ਮੇਰਾ ਵੀ ਹੱਕ ਹੈ। ਮੈਂ ਤੇਰੀ ਨੀਂਦ ਹਰਾਮ ਕਰ ਦਿਆਂਗਾ। ਮੈਂ ਉਸ ਦੀ ਮੰਗ ਪੂਰੀ ਕਰਨ ਦੀ ਤਰਕੀਬ ਬਣਾਈ। ਰਾਤੀਂ ਮੈਂ ਖਾਣੇ ਦਾ ਡੱਬਾ ਖੋਲ੍ਹਿਆ, ਪਾਪੜ ਦੇ ਕੁਝ ਟੁਕੜੇ, ਇਧਰ ਉਧਰ ਖਿਲਾਰ ਦਿੱਤੇ। ਚੂਹਾ ਕਿਤੋਂ ਨਿਕਲਿਆ, ਇੱਕ ਟੁਕੜਾ ਚੁੱਕ, ਅਲਮਾਰੀ ਥੱਲੇ ਬੈਠਕੇ ਕੁਤਰਨ ਲੱਗਾ। ਖਾਣਾ ਖਾਣ ਉਪਰੰਤ ਮੈਂ ਰੋਟੀ ਦੀਆਂ ਬੁਰਕੀਆਂ ਫ਼ਰਸ਼ ਤੇ ਖਿੰਡਾ ਦਿੱਤੀਆਂ। ਸਵੇਰੇ ਦੇਖਿਆ ਕਿ ਉਹ ਸਭ ਕੁਝ ਖਾ ਗਿਆ ਸੀ। ਇੱਕ ਦਿਨ ਭੈਣ ਨੇ ਚਾਵਲ ਦੇ ਪਾਪੜ ਭੇਜ ਦਿੱਤੇ। ਮੈਂ ਤਿੰਨ ਚਾਰ ਟੁਕੜੇ ਫ਼ਰਸ਼ ਤੇ ਖਿਲਾਰ ਦਿੱਤੇ। ਚੂਹਾ ਆਇਆ ਸੁੰਘ ਕੇ ਮੁੜ ਗਿਆ। ਉਸ ਨੂੰ ਚਾਵਲ ਦੇ ਪਾਪੜ ਚੰਗੇ ਨਹੀਂ ਲੱਗਦੇ। ਮੈਂ ਚੂਹੇ ਦੀ ਪਸੰਦ ਤੇ ਹੈਰਾਨ ਰਹਿ ਗਿਆ। ਮੈਂ ਰੋਟੀ ਦੇ ਕੁਝ ਟੁਕੜੇ ਫ਼ਰਸ਼ ਤੇ ਰੱਖੋ। ਉਹ ਇੱਕ ਤੋਂ ਬਾਅਦ ਇੱਕ ਟੁਕੜਾ ਚੁੱਕ ਕੇ ਲਿਜਾਣ ਲੱਗਾ। ਹੁਣ ਤਾਂ ਇਹ ਰੋਜ਼ ਦਾ ਹੀ ਕੰਮ ਹੋ ਗਿਆ। ਮੈਂ ਡੱਬਾ ਖੋਲ੍ਹਦਾ ਤਾਂ ਚੂਹਾ ਬਾਹਰ ਆ ਕੇ ਦੇਖਣ ਲੱਗਦਾ। ਮੈਂ ਇੱਕ ਦੋ ਟੁਕੜੇ ਪਾ ਦਿੰਦਾ। ਉਹ ਚੁੱਕ ੇਕੇ ਲੈ ਜਾਂਦਾ। ਪਰ ਇਸ ਨਾਲ ਉਸ ਦਾ ਭੁੱਖ ਸ਼ਾਂਤ ਨਾ ਹੁੰਦੀ। ਖਾਣ ਖਾ ਕੇ ਰੋਟੀ ਦੇ ਟੁਕੜੇ ਫ਼ਰਸ਼ ‘ਤੇ ਰੱਖ ਦੇਂਦਾ। ਉਹ ਰਾਤੀਂ ਉਨ੍ਹਾਂ ਨੂੰ ਖਾ ਲੈਂਦਾ ਅਤੇ ਸੌਂ ਜਾਂਦਾ। ਮੈਂ ਵੀ ਚੈਨ ਦੀ ਨੀਂਦ ਸੌਂਦਾ। ਹੁਣ ਚੂਹਾ ਮੇਰੇ ਸਿਰ ਕੋਲ ਆ ਕੇ ਗੜਬੜ ਨਹੀਂ ਕਰਦਾ। ਫ਼ਿਰ ਇੱਕ ਦਿਨ ਕਿਧਰੋਂ ਆਪਣੇ ਇੱਕ ਭਾਈ ਨੂੰ ਨਾਲ ਲੈ ਆਇਆ। ਕਹਿੰਦਾ ਹੋਵੇਗਾ-‘ਚੱਲ ਮੇਰੇ ਨਾਲ, ੁਉਸ ਦੇ ਘਰ, ਮੈਂ ਉਸ ਰੋਟੀ ਵਾਲੇ ਨੂੰ ਤੰਗ ਕਰਕੇ, ਡਰਾ ਧਮਕਾ ਕੇ, ਖਾਣਾ ਕਢਾ ਲਿਆ ਚੱਲ ਦੋਵੇਂ ਖਾਵਾਂਗੇ। ਉਸ ਦਾ ਤਾਂ ਬਾਪ ਵੀ ਸਾਨੂੰ ਖਾਣ ਨੂੰ ਦੇਵੇਗਾ। ਨਹੀਂ ਤਾਂ ਅਸੀਂ ਉਸ ਦੀ ਨੀਂਦ ਹਰਾਮ ਕਰ ਦਿਆਂਗੇ। ਇਹ ਸਾਡਾ ਹੱਕ ਹੈ।’ ਹੁਣ ਦੋਵੇਂ ਚੂਹੇ ਮਜ਼ੇ ਨਾਲ ਖਾ ਰਹੇ ਹਨ। ਮੈਂ ਸੋਚਦਾ ਇਸ ਤਰ੍ਹਾਂ ਇਨ੍ਹਾਂ ਦਾ ਪਰਿਵਾਰ ਹੌਲੀ ਹੌਲੀ ਵਧੇਗਾ ਅਤੇ ਇਹ ਇੱਕ ਦਿਨ ਪੂਰੀ ਤਰ੍ਹਾਂ ਘਰ ‘ਤੇ ਕਾਬਜ਼ ਹੋ ਜਾਣਗੇ। ਇਸ ਦੇ ਨਾਲ ਹੀ ਮੈਂ ਸੋਚਦਾ ਹਾਂ-ਬੰਦਾ ਕੀ ਚੂਹੇ ਨਾਲੋਂ ਵੀ ਗਿਆ ਗੁਜਰਿਆ ਹੈ ? ਚੂਹਾ ਆਪਣੇ ਹੱਕਾਂ ਲਈ ਮੇਰੇ ਨਾਲ ਲੜਦਾ ਰਿਹਾ ਅਤੇ ਹਾਰ ਨਾ ਮੰਨੀ। ਆਖਰ ਮੈਨੂੰ ਹੀ ਹਾਰਨਾ ਪਿਆ। ਚੂਹਾ ਤਾਂ ਆਪਣੀ ਰੋਟੀ ਦੇ ਹੱਕ ਖਾਤਰ ਮੇਰੇ ਸਿਰ ਉਪਰ ਚੜ੍ਹ ਜਾਂਦਾ ਹੈ, ਮੇਰੀ ਨੀਂਦ ਹਰਾਮ ਕਰ ਦਿੰਦਾ ਹੈ। ਇਸ ਮੁਲਕ ਦਾ ਮਨੁੱਖ ਕਦੋਂ ਚੂਹੇ ਵਾਂਗ ਆਪਣੇ ਹੱਕ ਲਈ ਲੜੇਗਾ? ਜਿਸ ਦੇ ਹੱਥਾਂ ਤੋਂ ਹੀ ਕੋਈ ਰੋਟੀ ਚੁੱਕ ਕੇ ਲੈ ਜਾਂਦਾ ਹੈ ਅਤੇ ਉਹ ਆਪਣੀ ਡੋਰੀ ਕਿਸੇ ਹੋਰ ਦੇ ਹੱਥ ਫ਼ੜਾਈ ਬੈਠਾ ਹੈ।

ਮੂਲ ਲੇਖਕ: ਹਰੀ ਸ਼ੰਕਰ ਪਰਸਾਈ
ਪੰਜਾਬੀ ਅਨੁਵਾਦ: ਹਰੀ ਕ੍ਰਿਸ਼ਨ ਮਾਇਰ