ਰਾਜ ਸੂਚਨਾ ਕਮਿਸ਼ਨ ਵਲੋਂ ਲੋਕ ਸੂਚਨਾ ਅਫਸਰ ਕਮ ਜ਼ਿਲ੍ਹਾ ਟਰਾਂਸਪੋਰਟ ਅਫਸਰ ਜਲੰੰਧਰ ਨੂੰ 5000 ਰੁਪਏ ਦਾ ਜੁਰਮਾਨਾ

ਚੰਡੀਗਡ਼ : ਰਾਜ ਸੂਚਨਾ ਕਮਿਸ਼ਨ ਵਲੋਂ ਇਕ ਕੇਸ ਦੀ ਸੁਣਵਾਈ ਕਰਦਿਆਂ ਆਰ.ਟੀ.ਆਈ ਤਹਿਤ ਮੰਗੀ ਸੂਚਨਾ ਨਾ ਦੇਣ ਦੇ ਦੋਸ਼ ਹੇਠ ਲੋਕ ਸੂਚਨਾ ਅਫਸਰ ਕਮ ਜ਼ਿਲ੍ਹਾ ਟਰਾਂਸਪੋਰਟ ਅਫਸਰ ਜਲੰੰਧਰ ਨੂੰ 5000 ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਾਜ ਸੂਚਨਾ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ  ਜੋਗਿੰਦਰ ਸਿੰਘ ਵਾਸੀ ਪਿੰਡ ਆਲਮਪੁਰ ਡਾਕਖਾਨਾ ਲੋਧੀ ਮਾਜਰਾ ਤਹਿਸੀਲ ਤੇ ਜ਼ਿਲ੍ਹਾ ਰੂਪਨਗਰ ਵੱਲੋਂ ਵਲੋਂ ਆਰ.ਟੀ.ਆਈ  ਐਕਟ ਦੇ ਤਹਿਤ ਲੋਕ ਸੂਚਨਾ ਅਫਸਰ ਕਮ ਜ਼ਿਲ੍ਹਾ ਟਰਾਂਸਪੋਰਟ ਅਫਸਰ ਜਲੰੰਧਰ  ਕੋਲੋਂ ਸੂਚਨਾ ਮੰਗੀ ਗਈ ਸੀ। ਲੋਕ ਸੂਚਨਾ ਅਫਸਰ ਕਮ ਜ਼ਿਲ•ਾ ਟਰਾਂਸਪੋਰਟ ਅਫਸਰ ਜਲੰੰਧਰ ਵਲੋਂ ਸੂਚਨਾ ਨਾ ਦਿੱਤੇ ਜਾਣ ਕਾਰਨ ਪ੍ਰਾਰਥੀ ਨੇ ਰਾਜ ਸੂਚਨਾ ਕਮਿਸ਼ਨ  ਕੋਲ ਅਪੀਲ ਦਾਇਰ ਕੀਤੀ। ਇਸ ਅਪੀਲ ਦੀ ਸੁਣਵਾਈ ਦੋਰਾਨ ਇਹ ਗੱਲ ਸਾਹਮਣੇ ਆਈ ਕਿ ਲੋਕ ਸੂਚਨਾ ਅਫਸਰ ਬਗੈਰ ਕਿਸੇ ਠੋਸ ਕਾਰਨ ਦੇ ਮੰਗੀ ਗਈ ਸੂਚਨਾ ਦੇਣ ਵਿੱਚ ਆਨਾਕਾਨੀ ਕਰ ਰਿਹਾ ਹੈ ।
ਜਿਸ ਕਾਰਨ ਕਮਿਸ਼ਨ ਵੱਲੋਂ ਦਮਨਜੀਤ ਸਿੰਘ ਮਾਨ  ਪੀ.ਆਈ.ਓ ਕਮ ਜ਼ਿਲ•ਾ ਟਰਾਂਸਪੋਰਟ ਅਫਸਰ ਜਲੰਧਰ ਨੂੰ 5000 ਦਾ ਜੁਰਮਾਨਾ ਲਗਾਉਂਦਿਆਂ ਸਰਕਾਰੀ ਖਜ਼ਾਨੇ ਵਿੱਚ ਜਮ•ਾਂ ਕਰਵਾਏ ਜਾਣ ਦਾ ਹੁਕਮ ਸੁਣਾਇਆ ਗਿਆ।