ਦਿੱਲੀ ਨਗਰ ਨਿਗਮ ਚੋਣਾਂ ‘ਚ ਭਾਜਪਾ ਦੀ ਵੱਡੀ ਜਿੱਤ

ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ ਨੇ ਦਿੱਲੀ ਨਗਰ ਨਿਗਮ ਚੋਣਾਂ ਦੇ ਅੱਜ ਆਏ ਨਤੀਜਿਆਂ ਵਿਚ ਸ਼ਾਨਦਾਰ ਜਿੱਤ ਦਰਜ ਕੀਤੀ ਹੈ| ਹੁਣ ਤੱਕ ਦੇ ਤਾਜ਼ਾ ਰੁਝਾਨਾਂ ਅਨੁਸਾਰ ਤਿੰਨਾਂ ਨਿਗਮਾਂ ਵਿਚ ਭਾਜਪਾ ਨੇ ਕਲੀਨ ਸਵੀਪ ਕੀਤਾ ਹੈ|
ਦੂਸਰੇ ਪਾਸੇ ਦਿੱਲੀ ਵਿਚ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਨੂੰ ਇਨ੍ਹਾਂ ਚੋਣਾਂ ਵਿਚ ਭਾਰੀ ਨਿਰਾਸ਼ਾ ਹੱਥ ਲੱਗੀ ਹੈ| ਜਦੋਂ ਕਿ ਕਾਂਗਰਸ ਨੂੰ ਵੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ|
ਖਬਰ ਲਿਖੇ ਜਾਣ ਤੱਕ ਕੁੱਲ 270 ਸੀਟਾਂ ਵਿਚੋਂ ਭਾਜਪਾ 180 ਉਤੇ ਅੱਗੇ ਸੀ| ਜਦੋਂ ਆਮ ਆਦਮੀ ਪਾਰਟੀ 50 ਅਤੇ ਕਾਂਗਰਸ 30 ਸੀਟਾਂ ਦੇ ਨੇੜੇ-ਤੇੜੇ ਸੀ| ਸਾਉਥ ਦਿੱਲੀ ਤੋਂ ਭਾਜਪਾ ਨੂੰ 71, ਨੌਰਥ ਤੋਂ 62 ਅਤੇ ਈਸਟ ਤੋਂ 47 ਸੀਟਾਂ ਹਾਸਿਲ ਹੋਈਆਂ|