ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਵੱਲੋਂ ਜ਼ਖਮੀ ਸੀ.ਆਰ.ਪੀ.ਐਫ ਜਵਾਨਾਂ ਨਾਲ ਹਸਪਤਾਲ ‘ਚ ਮੁਲਾਕਾਤ

ਨਵੀਂ ਦਿੱਲੀ  : ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨੇ ਅੱਜ ਸੁਕਮਾ ਹਮਲੇ ਦੇ ਜ਼ਖਮੀ ਜਵਾਨਾਂ ਨਾਲ ਹਸਪਤਾਲ ਵਿਚ ਮੁਲਾਕਾਤ ਕੀਤੀ| ਉਨ੍ਹਾਂ ਨੇ ਜਵਾਨਾਂ ਦਾ ਹਾਲ-ਚਾਲ ਪੁੱਛਿਆ ਅਤੇ ਉਨ੍ਹਾਂ ਦੇ ਛੇਤੀ ਸਿਹਤਮੰਦ ਹੋਣ ਦੀ ਕਾਮਨਾ ਵੀ ਕੀਤੀ|
ਇਸ ਮੌਕੇ ਸ੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਜਵਾਨਾਂ ਦੀ ਸ਼ਹਾਦਤ ਬੇਕਾਰ ਨਹੀਂ ਜਾਵੇਗਾ| ਉਨ੍ਹਾਂ ਕਿਹਾ ਕਿ ਅਸੀਂ ਨਕਸਲੀਆਂ ਤੋਂ ਡਰਨ ਵਾਲੇ ਨਹੀਂ ਹਾਂ| ਉਨ੍ਹਾਂ ਕਿਹਾ ਕਿ ਜਵਾਨਾਂ ਉਤੇ ਨਕਸਲੀ ਹਮਲਾ ਇਕ ਕਾਇਰਾਨਾ ਘਟਨਾ ਹੈ|