ਸ਼੍ਰੋਮਣੀ ਕਮੇਟੀ ਬਾਦਲ ਪਰਿਵਾਰ ਦੇ ਇਸ਼ਾਰੇ ਤੇ ਤਖਤਾਂ ਦੀ ਮਰਯਾਦਾ ਦਾ ਘਾਣ ਕਰਨਾ ਬੰਦ ਕਰੇ : ਰਵੀਇੰਦਰ ਸਿੰਘ

ਚੰਡੀਗਡ਼੍ਹ  : ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਅਤੇ ਅਕਾਲੀ ਦਲ 1920 ਦੇ ਪ੍ਰਧਾਨ ਸ. ਰਵੀਇੰਦਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੂੰ ਕਿਹਾ ਕਿ ਸ਼੍ਰੋਮਣੀ ਕਮੇਟੀ ਬਾਦਲ ਪਰਿਵਾਰ ਦੇ ਇਸ਼ਾਰੇ ਤੇ ਤਖਤਾਂ ਦੀ ਪੰਥਕ ਮਰਯਾਦਾ ਦਾ ਘਾਣ ਕਰਨਾ ਬੰਦ ਕਰੇ। ਸ਼੍ਰੋਮਣੀ ਕਮੇਟੀ ਨੂੰ ਇਨ•ਾਂ ਪੰਥ ਵਿਰੋਧੀ ਕਾਰਵਾਈਆਂ ਦਾ ਲੇਖਾ ਜੋਖਾ ਇਕ ਨਾ ਇਕ ਦਿਨ ਸੰਗਤਾਂ ਨੂੰ ਦੇਣਾ ਹੀ ਪਵੇਗਾ। ਸਾਬਕਾ ਸਪੀਕਰ ਨੇ ਅੱਗੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਨੇ ਜਿਸ ਤਰੀਕੇ ਨਾਲ ਬਾਦਲਾਂ ਦੇ ਕਹਿਣ ਤੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁਖ ਸਿੰਘ ਨੂੰ ਹਟਾਇਆ ਹੈ। ਇਸ ਤਰ•ਾਂ ਤਾਂ ਕੋਈ ਕੱਚੇ ਜਾਂ ਠੇਕੇ ਤੇ ਰੱਖੇ ਹੋਏ ਮੁਲਾਜਮ ਨੂੰ ਵੀ ਨਹੀਂ ਹਟਾਉਂਦਾ। ਇਹ ਸਭ ਮੰਦਭਾਵਨਾ ਅਤੇ ਬਦਲਾ ਲਊ ਕਾਰਵਾਈ ਹੀ ਹੈ ਜੋ ਕਿ ਚੰਗੀ ਰਵਾਇਤ ਨਹੀਂ ਹੈ। ਰਵੀਵਿੰਦਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਦਾ ਹੱਥ ਠੋਕਾ ਬਣਕੇ ਨਹੀਂ ਰਹਿਣਾ ਚਾਹੀਦਾ ਕਿਉਂਕਿ ਸ਼੍ਰੋਮਣੀ ਕਮੇਟੀ ਤਾਂ ਬਕਾਇਦਾ ਸਿਖਾਂ ਵਲੋਂ ਚੁਣੀ ਗਈ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਅਤੇ ਅਜ਼ਾਦ ਹਸਤੀ ਹੈ, ਨਾ ਕਿ ਬਾਦਲਾਂ ਦੀ ਝੋਲੀ ਚੁੱਕ।
ਉਨ•ਾਂ ਇਹ ਵੀ ਕਿਹਾ ਕਿ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁਖ ਸਿੰਘ ਨੇ ਬਾਦਲਾਂ ਦੀਆਂ ਉਨ•ਾਂ ਸਭ ਕਰਤੂਤਾਂ ਦਾ ਪਰਦਾਫਾਸ਼ ਕਰ ਦਿੱਤਾ ਹੈ ਕਿ ਉਹ ਕਿਵੇਂ ਪੰਥ ਵਿਰੋਧੀ ਗਤੀਵਿਧੀਆਂ ਰਾਹੀਂ ਪੰਥ ਨੂੰ ਨੁਕਸਾਨ ਪਹੁੰਚਾ ਰਹੇ ਹਨ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ, ਆਪਣੇ ਨਿਜੀ ਮੁਫਾਦਾਂ ਲਈ ਦੁਰਵਰਤੋਂ ਕਰ ਰਹੇ ਹਨ। ਸੱਚ ਸਾਹਮਣੇ ਆਉਣ ਤੋਂ ਬਾਅਦ ਉਨ•ਾਂ ਸਮੁਚੇ ਅਕਾਲੀ ਭਰਾਵਾਂ ਅੱਗੇ ਬੇਨਤੀ ਕਰਦਿਆਂ ਕਿਹਾ ਕਿ ਹੁਣ ਤਾਂ ਸ਼੍ਰੋਮਣੀ ਅਕਾਲੀ ਦਲ ਵਾਲੇ ਸਾਰੇ ਹੀ ਇਹ ਸੱਚ ਜਾਣ ਚੁੱਕੇ ਹਨ ਕਿ ਸ਼੍ਰੋਮਣੀ ਕਮੇਟੀ ਅਤੇ ਤਖਤ ਸਾਹਿਬਾਨਾਂ ਦੇ ਜਥੇਦਾਰ ਬਾਦਲ ਦੇ ਹੀ ਇਸ਼ਾਰੇ ਤੇ ਚਲ ਕੇ ਹੀ ਪੰਥ ਵਿਰੋਧੀ ਫੈਸਲੇ ਕਰਦੇ ਰਹੇ ਹਨ, ਜਿਨ•ਾਂ ਵਿਚ ਸਿਰਸੇ ਵਾਲਾ ਸਾਧ ਅਤੇ ਨੀਲਧਾਰੀ ਵਰਗਿਆਂ ਨੂੰ ਬਿਨਾਂ ਮੰਗੇ ਮੁਆਫੀ ਦੇਣਾ ਆਦਿ ਮਾਮਲੇ ਵੀ ਸ਼ਾਮਲ ਹਨ। ਇਹ ਸਭ ਜਾਣ ਕੇ ਹੁਣ ਤਾਂ ਸਾਰੇ ਅਕਾਲੀ ਵਰਕਰਾਂ ਨੂੰ ਹੰਭਲਾ ਮਾਰਨਾ ਚਾਹੀਦਾ ਹੈ ਅਤੇ ਗਿਆਨੀ ਗੁਰਮੁਖ ਸਿੰਘ ਵਾਂਗ ਜੁਰਅਤ ਵਿਖਾਉਣੀ ਚਾਹੀਦੀ ਹੈ ਤਾਂ ਜੋ ਸ਼ਹੀਦਾਂ ਦੀ ਸਿਰਤਾਜ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਸਿਰਸੇ ਵਾਲੇ ਪਾਖੰਡੀ ਦੇ ਚੇਲੇ ਸੁਖਬੀਰ ਬਾਦਲ ਨੂੰ ਲਾਹ ਕੇ ਲਾਂਭੇ ਕੀਤਾ ਜਾਵੇ ਅਤੇ ਸਮੁੱਚੀਆਂ ਪੰਥਕ ਧਿਰਾਂ ਇਕ ਮੰਚ ਤੇ ਇਕੱਠੀਆਂ ਹੋ ਜਾਣ ਤਾਂ ਜੋ ਕੌਮ ਨੁੰ ਇਸ ਦੁਬਿਧਾ ਵਿਚੋਂ ਕੱਢਿਆ ਜਾ ਸਕੇ।