ਭਾਜਪਾ ਦਾ ਹਾਲ ਕਾਂਗਰਸ ਵਰਗਾ ਹੋਵੇਗਾ : ਸ਼ਿਵਸੈਨਾ

ਮੁੰਬਈ : ਭਾਰਤੀ ਜਨਤਾ ਪਾਰਟੀ ਤੇ ਉਸ ਦੀ ਹੀ ਸਹਿਯੋਗੀ ਪਾਰਟੀ ਸ਼ਿਵਸੈਨਾ ਨੇ ਅੱਜ ਨਿਸ਼ਾਨਾ ਬਣਾਇਆ ਹੈ| ਸ਼ਿਵਸੈਨਾ ਨੇ ਕਿਹਾ ਹੈ ਕਿ ਭਾਜਪਾ ਦਾ ਹਾਲ ਵੀ ਕਾਂਗਰਸ ਵਰਗਾ ਹੀ ਹੋਵੇਗਾ| ਪਾਰਟੀ ਨੇ ਕਿਹਾ ਹੈ ਕਿ ਭਾਵੇਂ ਭਾਜਪਾ ਇਸ ਸਮੇਂ ਰਾਜਨੀਤੀ ਦੇ ਸਿਖਰ ਉਤੇ ਹੈ, ਜਿਵੇਂ ਕਾਂਗਰਸ ਹੋਇਆ ਕਰਦੀ ਸੀ, ਪਰ ਛੇਤੀ ਹੀ ਭਾਜਪਾ ਦਾ ਹਾਲ ਕਾਂਗਰਸ ਵਰਗਾ ਹੀ ਹੋਵੇਗਾ|
ਮੁੱਖ ਪੱਤਰ ਸਾਮਨਾ ਵਿਚ ਸ਼ਿਵਸੈਨਾ ਨੇ ਲਿਖਿਆ ਹੈ ਕਿ ਜਿੱਤ ਦੇ ਖੁਮਾਰ ਵਿਚ ਭਾਜਪਾ ਜ਼ਮੀਨ ਤੇ ਕੰਮ ਕਰਨਾ ਭੁੱਲ ਗਈ ਹੈ|