ਹਿੰਸਾ ‘ਤੇ ਕੰਟਰੋਲ ਕਰਨ ਲਈ ਮੋਦੀ-ਸ਼ਾਹ ਨਾਲ ਮਹਿਬੂਬਾ ਕਰੇਗੀ ਮੁਲਾਕਾਤ

ਜੰਮੂ ਕਸ਼ਮੀਰ  :  ਮੁੱਖ ਮੰਤਰੀ ਮਹਿਬੂਬਾ ਮੁਫਤੀ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਨਾਲ ਹੋਣ ਵਾਲੀ ਮੁਲਾਕਾਤ ‘ਚ ਹਿੰਸਾ ਅਤੇ ਪੱਥਰਬਾਜ਼ਾਂ ‘ਤੇ ਕੰਟਰੋਲ ਪਾਉਣ ਲਈ ਅਹਿਮ ਫੈਸਲਾ ਲਿਆ ਜਾਵੇਗਾ। ਸੂਤਰਾਂ ਮੁਤਾਬਕ 19 ਅਪ੍ਰੈਲ ਨੂੰ ਭਾਜਪਾ ਦੀ ਕੋਰ ਕਮੇਟੀ ਦੀ ਬੈਠਕ ‘ਚ ਰਾਜ ਦੇ ਹਾਲਾਤਾਂ ਅਤੇ ਗਠਜੋੜ ‘ਚ ਤੇਜੀ ਨਾਲ ਵਧ ਰਹੇ ਤਣਾਅ ਦੇ ਨਿਪਟਾਰੇ ਨੂੰ ਲੈ ਕੇ ਚਰਚਾ ਹੋਈ। ਇਸ ਦੇ ਨਾਲ ਹੀ ਰਾਜ ‘ਚ ਰਾਜਪਾਲ ਸ਼ਾਸਨ ਦੇ ਨਫਾ-ਨੁਕਸਾਨ ਦਾ ਵੀ ਅੰਦਾਜ਼ਾ ਲਾਇਆ ਗਿਆ। ਕੋਰ ਕਮੇਟੀ ਦੀ ਬੈਠਕ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਗ੍ਰਹਿ ਮੰਤਰੀ ਰਾਜਨਾਥ ਸਿੰਘ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਫੌਜ ਮੁੱਖੀ ਜਨਰਲ ਵਿਪਿਨ ਰਾਵਤ ਦੇ ਨਾਲ ਬੈਠਕ ਕਰ ਕੇ ਕਸ਼ਮੀਰ ‘ਚ ਹੋ ਰਹੀ ਹਿੰਸਾ ‘ਤੇ ਕੰਟਰੋਲ ਕਰਨ ਲਈ ਵੱਖ-ਵੱਖ ਵਿਕਲਪਾਂ ‘ਤੇ ਚਰਚਾ ਕੀਤੀ।
ਮਹਿਬੂਬਾ ਨੂੰ ਰਾਸ ਆ ਰਹੀ ਕੇਂਦਰ ਦੀ ਰਣਨੀਤੀ
ਸੂਤਰਾਂ ਮੁਤਾਬਕ ਕੇਂਦਰ ਵੱਖਵਾਦੀਆਂ ਅਤੇ ਸ਼ਰਾਰਤੀ ਅਨਸਰਾਂ ‘ਤੇ ਸਖਤੀ ਘਟ ਕਰਨ ਦੇ ਪੱਖ ‘ਚ ਨਹੀਂ ਹੈ। ਜਦਕਿ ਸਿਆਸੀ ਮਜ਼ਬੂਰੀ ਦੇ ਚੱਲਦੇ ਮਹਿਬੂਬਾ ਨੂੰ ਕੇਂਦਰ ਦੀ ਇਹ ਰਣਨੀਤੀ ਰਾਸ ਨਹੀਂ ਆ ਰਹੀ। ਦੋਵੇਂ ਪੱਖ ਕੋਈ ਫਾਰਮੂਲਾ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਐਤਵਾਰ ਨੂੰ ਭਾਵ ਅੱਜ ਸਾਰੇ ਭਾਜਪਾ ਸ਼ਾਸਤ ਰਾਜਾਂ ਦੇ ਮੁੱਖ ਮੰਤਰੀ ਕੰਮਕਾਜ ਦੇ ਅੰਦਾਜ਼ੇ ਲਈ ਦਿੱਲੀ ‘ਚ ਇਕੱਠੇ ਹੋਣਗੇ, ਜਿੱਥੇ ਇਸ ਵਿਸ਼ੇ ‘ਤੇ ਚਰਚਾ ਕੀਤੀ ਜਾਵੇਗੀ।