ਨਵੀਂ ਦਿੱਲੀ : ਦਿੱਲੀ ਨਗਰ ਨਿਗਮ ਚੋਣਾਂ ਲਈ ਭਲਕੇ ਐਤਵਾਰ ਨੂੰ 272 ਵਾਰਡਾਂ ਦੇ ਕੌਂਸਲਰਾਂ ਲਈ ਮਤਦਾਨ ਹੋਣ ਜਾ ਰਿਹਾ ਹੈ| ਇਨ੍ਹਾਂ ਚੋਣਾਂ ਵਿਚ ਆਮ ਆਦਮੀ ਪਾਰਟੀ ਜਿਥੇ ਪਹਿਲੀ ਵਾਰੀ ਮੈਦਾਨ ਵਿਚ ਹੈ, ਉਥੇ ਭਾਜਪਾ ਅਤੇ ਕਾਂਗਰਸ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਾਇਆ ਗਿਆ ਹੈ|
ਇਨ੍ਹਾਂ ਚੋਣਾਂ ਲਈ ਕੁੱਲ 13,234 ਮਤਦਾਨ ਕੇਂਦਰ ਬਣਾਏ ਗਏ ਹਨ, ਜਿਨ੍ਹਾਂ ‘ਤੇ 2537 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ| ਚੋਣ ਨਤੀਜਿਆਂ ਦਾ ਐਲਾਨ 26 ਅਪ੍ਰੈਲ ਨੂੰ ਕੀਤਾ ਜਾਵੇਗਾ|
ਇਨ੍ਹਾਂ ਚੋਣਾਂ ਲਈ ਈ.ਵੀ.ਐਮ ਰਾਹੀਂ ਮਤਦਾਨ ਹੋਵੇਗਾ| ਆਪ ਆਦਮੀ ਪਾਰਟੀ ਨੇ ਹਾਲਾਂਕਿ ਬੈਲੇਟ ਪੇਪਰ ਰਾਹੀਂ ਮਤਦਾਨ ਕਰਾਉਣ ਦੀ ਮੰਗ ਕੀਤੀ ਸੀ, ਪਰ ਹਾਈਕੋਰਟ ਨੇ ਪਾਰਟੀ ਦੀ ਇਸ ਮੰਗ ਨੂੰ ਖਾਰਿਜ ਕਰ ਦਿੱਤਾ ਹੈ|