ਕਾਂਗਰਸ ਦੀ ਬਰਖਾ ਸਿੰਘ ਭਾਜਪਾ ‘ਚ ਹੋਈ ਸ਼ਾਮਿਲ

ਨਵੀਂ ਦਿੱਲੀ : ਦਿੱਲੀ ਮਹਿਲਾ ਕਾਂਗਰਸ ਦੀ ਸਾਬਕਾ ਪ੍ਰਧਾਨ ਬਰਖਾ ਸਿੰਘ ਅੱਜ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋ ਗਈ|
ਦੱਸਣਯੋਗ ਹੈ ਕਿ ਕਾਂਗਰਸ ਨੇ ਕੱਲ੍ਹ ਬਰਖਾ ਸਿੰਘ ਨੂੰ ਪਾਰਟੀ ਤੋਂ 6 ਸਾਲਾਂ ਲਈ ਕੱਢ ਦਿੱਤਾ ਗਿਆ ਸੀ| ਇਸ ਤੋਂ ਪਹਿਲਾਂ ਬਰਖਾ ਸਿੰਘ ਨੇ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਅਤੇ ਦਿੱਲੀ ਪ੍ਰਦੇਸ਼ ਪ੍ਰਧਾਨ ਅਜੈ ਮਾਕਨ ਉਤੇ ਦੋਸ਼ ਲਾਉਂਦਿਆਂ ਸਥਾਨਕ ਮਹਿਲਾ ਇਕਾਈ ਤੋਂ ਅਸਤੀਫਾ ਦਿੱਤਾ ਸੀ|