ਕਾਬੁਲ : ਅਫਗਾਨਿਸਤਾਨ ਵਿਚ ਆਰਮੀ ਕੈਂਪ ਉਤੇ ਹੋਏ ਤਾਲਿਬਾਨੀ ਹਮਲੇ ਵਿਚ 50 ਤੋਂ ਵੱਧ ਸੈਨਿਕ ਮਾਰੇ ਗਏ ਹਨ| ਇਹ ਹਮਲਾ ਉਤਰੀ ਸ਼ਹਿਰ ਮਜਾਰ-ਏ-ਸ਼ਰੀਫ ਦੇ ਆਰਮੀ ਕੈਂਪ ਉਤੇ ਹੋਇਆ|
ਇਸ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਇਸ ਹਮਲੇ ਦੀ ਨਿਖੇਧੀ ਕਰਦਿਆਂ ਮ੍ਰਿਤਕਾਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ ਹੈ|