ਚੋਣ ਕਮਿਸ਼ਨ ਦੀਆਂ ਗੱਡੀਆਂ ਤੋਂ ਹਟਾਈਆਂ ਗਈਆਂ ਲਾਲ ਤੇ ਨੀਲੀਆਂ ਬੱਤੀਆਂ

ਨਵੀਂ ਦਿੱਲੀ  : ਕੇਂਦਰ ਸਰਕਾਰ ਵੱਲੋਂ ਵਾਹਨਾਂ ਤੋਂ ਲਾਲ ਬੱਤੀ ਉਤਾਰਨ ਦੇ ਫੈਸਲੇ ਤੋਂ ਬਾਅਦ ਚੋਣ ਕਮਿਸ਼ਨ ਨੇ ਆਪਣੀਆਂ ਸਾਰੀਆਂ ਗੱਡੀਆਂ ਤੋਂ ਲਾਲ ਅਤੇ ਨੀਲੀਆਂ ਬੱਤੀਆ ਨੂੰ ਹਟਾ ਦਿੱਤਾ ਹੈ| ਦੱਸਣਯੋਗ ਹੈ ਕਿ ਕੇਂਦਰ ਸਰਕਾਰ 1 ਮਈ ਤੋਂ ਇਸ ਫੈਸਲੇ ਨੂੰ ਅਮਲ ਵਿਚ ਲਿਆ ਰਹੀ ਹੈ|