ਵਿਦਿਆਰਥੀ ਨੇ ਫੁੱਟਪਾਥ ਤੇ ਸੁੱਤੇ ਪਏ ਲੋਕਾਂ ਨੂੰ ਕੁਚਲਿਆ, 2 ਦੀ ਮੌਤ

ਨਵੀਂ ਦਿੱਲੀ – ਇੱਥੇ ਇਕ ਵਿਦਿਆਰਥੀ ਨੇ ਕਸ਼ਮੀਰ ਗੇਟ ਦੇ ਫੁੱਟਪਾਥ ਤੇ ਸੌਂ ਰਹੇ ਲੋਕਾਂ ਨੂੰ ਕਾਰ ਨਾਲ ਕੁਚਲ ਦਿੱਤਾ| ਇਸ ਵਿੱਚ 2 ਲੋਕਾਂ ਦੀ ਮੌਤ ਹੋ ਗਈ ਅਤੇ 3 ਜ਼ਖਮੀ ਹੋ ਗਏ| ਪੁਲੀਸ ਨੇ ਦੱਸਿਆ ਕਿ ਇਹ ਹਾਦਸਾ ਅੱਜ ਸਵੇਰੇ 5.45 ਵਜੇ ਹੋਇਆ| ਕਾਰ ਵਿੱਚ ਤਿੰਨ ਲੋਕ ਸਵਾਰ ਸਨ| ਇਹ ਸਾਰੇ 12ਵੀਂ ਜਮਾਤ ਦੇ ਵਿਦਿਆਰਥੀ ਹਨ ਅਤੇ ਦਿੱਲੀ ਦੇ ਇਕ ਨਾਮੀ ਸਕੂਲ ਵਿੱਚ ਪਡ਼੍ਹਦੇ ਹਨ| ਪੁਲੀਸ ਦਾ ਕਹਿਣਾ ਹੈ ਕਿ 2 ਲਡ਼ਕੇ ਮੌਕੇ ਤੇ ਦੌਡ਼ ਗਏ, ਜਦੋਂ ਕਿ ਡਰਾਈਵਰ ਨੂੰ ਫਡ਼ ਲਿਆ ਹੈ|