17 ਅਕਤੂਬਰ 2੦16 ਦੀ ਸਵੇਰ ਜ਼ਿਲ੍ਹਾ ਗੋਰਖਪੁਰ ਦੇ ਚਿਲੂਆਤਾਲ ਦੇ ਮਹੇਸਰਾ ਪੁਲ ਦੇ ਨੇੜੇ ਜੰਗਲ ਵਿੱਚ ਇੱਕ ਦਰਖਤ ਦੇ ਸਹਾਰੇ ਇੱਕ ਸਾਈਕਲ ਖੜ੍ਹੀ ਦੇਖੀ ਗਈ, ਜਿਸ ਦੇ ਕੈਰੀਅਰ ‘ਤੇ ਇੱਕ ਬੋਰੀ ਬੰਨ੍ਹਿਆ ਸੀ। ਬੋਰੀ ਖੂਨ ਨਾਲ ਲੱਥਪੱਥ ਸੀ, ਇਸ ਕਰਕੇ ਦੇਖਣ ਵਾਲਿਆਂ ਨੂੰ ਅੰਦਾਜ਼ਾ ਲਗਾਉਂਦਿਆਂ ਦੇਰ ਨਾ ਲੱਗੀ ਕਿ ਬੋਰੇ ਵਿੱਚ ਲਾਸ਼ ਹੋ ਸਕਦੀ ਹੈ।
ਲਾਸ਼ ਹੋਣ ਦੀ ਸੰਭਾਵਨਾ ਕਾਰਨ ਹੀ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਮੌਕੇ ਤੇ ਪਹੁੰਚੀ ਅਤੇ ਉਸ ਵਕਤ ਵੀ ਬੋਰੇ ਵਿੱਚੋਂ ਖੂਨ ਟਪਕ ਰਿਹਾ ਸੀ। ਇਸ ਦਾ ਮਤਲਬ ਸੀ ਕਿ ਬੋਰਾ ਕੁਝ ਦੇਰ ਪਹਿਲਾਂ ਹੀ ਸਾਈਕਲ ਤੇ ਇੱਥੇ ਲਿਆਂਦਾ ਗਿਆ ਸੀ। ਪੁਲਿਸ ਨੇ ਬੋਰਾ ਖੁੱਲ੍ਹਵਾਇਆ ਤਾਂ ਉਸ ਵਿੱਚੋਂ ਇੱਕ ਆਦਮੀ ਦੀ ਲਾਸ਼ ਨਿਕਲੀ। ਮ੍ਰਿਤਕ ਦੀ ਉਮਰ 35-36 ਸਾਲ ਹੋਵੇਗੀ। ਉਸ ਦੇ ਸਿਰ ਤੇ ਕਿਸੇ ਵਜਨਦਾਰ ਚੀਜ਼ ਨਾਲ ਵਾਰ ਕੀਤਾ ਗਿਆ ਸੀ। ਉਹ ਰੰਗੀਨ ਸੈਂਡੋ ਬਨੈਣ ਅਤੇ ਲੁੰਗੀ ਵਿੱਚ ਸੀ। ਸ਼ਾਇਦ ਰਾਤ ਨੂੰ ਸੁੱਤੇ ਸਮੇਂ ਹੀ ਉਸਦੀ ਹੱਤਿਆ ਕੀਤੀ ਗਈ ਸੀ।
ਪੁਲਿਸ ਨੂੰ ਲਾਸ਼ ਦੀ ਸ਼ਨਾਖਤ ਕਰਨ ਵਿੱਚ ਜ਼ਰਾ ਵੀ ਦਿੱਕਤ ਨਾ ਹੋਈ। ਉਥੇ ਜਮ੍ਹਾ ਭੀੜ ਨੇ ਮ੍ਰਿਤਕ ਦੀ ਸ਼ਨਾਖਤ ਪ੍ਰਾਪਰਟੀ ਡੀਲਰ ਸੁਰੇਸ਼ ਸਿੰਘ ਦੇ ਰੂਪ ਵਿੱਚ ਕਰ ਦਿੱਤੀ। ਉਹ ਚਿਲੂਆਤਾਲ ਪਿੰਡ ਦਾ ਹੀ ਰਹਿਣਵਾਲਾ ਸੀ। ਸ਼ਨਾਖਤ ਹੋਣ ਤੋਂ ਬਾਅਦ ਪੁਲਿਸ ਨੇ ਘਰ ਵਾਲਿਆਂ ਨੂੰ ਸੂਚਨਾ ਦੇਣ ਲਈ ਦੋ ਸਿਪਾਹੀਆਂ ਨੂੰ ਭੇਜਿਆ। ਦੋਵੇਂ ਸਿਪਾਹੀ ਮ੍ਰਿਤਕ ਦੇ ਘਰ ਪਹੁੰਚੇ ਤਾਂ ਘਰੇ ਕੋਈ ਨਾ ਮਿਲਿਆ। ਪੜੌਸੀਆਂ ਤੋਂ ਪਤਾ ਲੱਗਿਆ ਕਿ ਸੁਰੇਸ਼ ਸਿੰਘ ਦੇ ਬਿਸਤਰ ਤੇ ਭਾਰੀ ਮਾਤਰਾ ਵਿੱਚ ਖੂਨ ਮਿਲਣ ਅਤੇ ਉਸ ਦੇ ਬਿਸਤਰ ਤੋਂ ਗਾਇਬ ਹੋਣ ਤੋਂ ਬਾਅਦ ਘਰ ਦੇ ਸਾਰੇ ਲੋਕ ਉਸਨੂੰ ਲੱਭਣ ਲਈ ਭੱਜ ਪਏ ਸਨ।
ਘਰੇ ਪੁਲਿਸ ਦੇ ਆਉਣ ਦੀ ਸੂਚਨਾ ਮਿਲਣ ਤੇ ਮ੍ਰਿਤਕ ਸੁਰੇਸ਼ ਸਿੰਘ ਦੇ ਵੱਡੇ ਭਰਾ ਦਿਨੇਸ਼ ਸਿੰਘ ਘਰ ਆਏ ਤਾਂ ਜੰਗਲ ਵਿੱਚ ਇੱਕ ਲਾਸ਼ ਮਿਲਣ ਦੀ ਗੱਲ ਦੱਸ ਕੇ ਦੋਵੇਂ ਸਿਪਾਹੀ ਉਸਨੂੰ ਨਾਲ ਲੈ ਗਏ। ਲਾਸ਼ ਦੇਖਦੇ ਹੀ ਦਿਨੇਸ਼ ਰੋਣ ਲੱਗ ਪਿਆ। ਇਸ ਤੋਂ ਸਾਫ਼ ਹੋ ਗਿਆ ਕਿ ਮ੍ਰਿਤਕ ਉਸਦਾ ਹੀ ਭਰਾ ਹੀ ਭਰਾ ਸੁਰੇਸ਼ ਸਿੰਘ ਸੀ।
ਇਸ ਤੋਂ ਬਾਅਦ ਪੁਲਿਸ ਨੇ ਘਟਨਾ ਸਥਾਨ ਦੀ ਸਾਰੀ ਕਾਰਵਾਈ ਨਿਪਟਾ ਕੇ ਲਾਸ਼ ਨੂੰ ਪੋਸਟ ਮਾਰਟਮ ਦੇ ਲਈ ਬਾਬਾ ਰਾਮਵਦਾਸ ਮੈਡੀਕਲ ਕਾਲਜ ਭਿਜਵਾ ਦਿੰਤਾ ਅਤੇ ਉਸ ਸਾਈਕਲ ਨੂੰ ਜਬਤ ਕਰ ਲਿਆ, ਜਿਸ ਤੇ ਲਾਸ਼ ਬੋਰੇ ਵਿੱਚ ਭਰ ਕੇ ਉਥੇ ਪਹੁੰਚਾਈ ਗਈ ਸੀ।
ਥਾਣੇ ਆ ਕੇ ਪੁਲਿਸ ਨੇ ਮ੍ਰਿਤਕ ਦੇ ਵੱਡੇ ਭਰਾ ਦਿਨੇਸ਼ ਸਿੰਘ ਦੀ ਤਹਿਰੀਰ ਤੇ ਸੁਰੇਸ਼ ਸਿੰਘ ਦੀ ਹੱਤਿਆ ਦਾ ਮੁਕੱਦਮਾ ਅਣਪਛਾਤੇ ਕਾਤਲ ਦੇ ਖਿਲਾਫ਼ ਦਰਜ ਕਰ ਲਿਆ। ਮ੍ਰਿਤਕ ਸੁਰੇਸ਼ ਸਿੰਘ ਪ੍ਰਾਪਰਟੀ ਡੀਲਿੰਗ ਦਾ ਕੰਮ ਕਰਦਾ ਸੀ। ਵਿਵਾਦਿਤ ਜ਼ਮੀਨਾਂ ਨੂੰ ਖਰੀਦਣਾ-ਵੇਚਣਾ ਉਸ ਦਾ ਮੁੱਖ ਧੰਦਾ ਸੀ। ਪੁਲਿਸ ਨੇ ਇਸੇ ਗੱਲ ਨੂੰ ਧਿਆਨ ਵਿੱਚ ਰੱਖ ਕੇ ਜਾਂਚ ਅੱਗੇ ਵਧਾਈ ਪਰ ਉਸ ਦਾ ਕੋਈ ਅਜਿਹਾ ਦੁਸ਼ਮਣ ਨਜ਼ਰ ਨਹੀਂ ਆਇਆ, ਜਿਸ ਤੋਂ ਲੱਗੇ ਕਿ ਹੱਤਿਆ ਉਸ ਨੇ ਕਰਵਾਈ ਹੈ।
ਇਹ ਹੱਤਿਆਕਾਂਡ ਅਖਬਾਰਾਂ ਦੀ ਸੁਰਖੀ ਬਣਿਆ ਤਾਂ ਪੁਲਿਸ ਨੇ ਇੱਕ ਹੋਰ ਟੀਮ ਤਾਇਨਾਤ ਕਰ ਦਿੱਤੀ। ਪੁਲਿਸ ਨੇ ਉਸਦੇ ਘਰ-ਪਰਿਵਾਰ ਅਤੇ ਆਸ ਪਾਸ ਜਾਂਚ ਦਾ ਘੇਰਾ ਵਧਾਇਆ। ਕਿਉਂਕਿ ਪੁਲਿਸ ਨੂੰ ਲੱਗ ਰਿਹਾ ਸੀ ਕਿ ਹੱਤਿਆ ਦੁਸ਼ਮਣੀ ਦੇ ਕਾਰਨ ਨਹੀਂ, ਬਲਕਿ ਨਜਾਇਜ਼ ਸਬੰਧਾਂ ਕਾਰਨ ਹੋਈ ਹੈ। ਕਿਉਂਕਿ ਮ੍ਰਿਤਕ ਨੂੰ ਜਿਸ ਤਰ੍ਹਾਂ ਬੇਰਹਿਮੀ ਨਾਲ ਮਾਰਿਆ ਗਿਆ ਸੀ, ਇਸ ਤਰ੍ਹਾਂ ਲੋਕ ਨਜਾਇਜ਼ ਸਬੰਧਾਂ ਵਿੱਚ ਹੀ ਨਫ਼ਰਤ ਕਾਰਨ ਮਾਰਦੇ ਹਨ। ਇਸੇ ਗੱਲ ਨੂੰ ਧਿਆਨ ਵਿੱਚ ਰੱਖ ਕੇ ਜਾਂਚ ਅੱਗੇ ਵਧਾਈ ਗਈ ਤਾਂ ਜਲਦੀ ਹੀ ਨਤੀਜਾ ਨਿਕਲਣ ਲੱਗਿਆ।
ਕਿਸੇ ਮੁਖਬਰ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਸੁਰੇਸ਼ ਸਿੰਘ ਦੀ ਆਪਣੀ ਪਤਨੀ ਨਾਲ ਨਹੀਂ ਬਣਦੀ ਸੀ। ਦੋਵਾਂ ਵਿੱਚ ਅਕਸਰ ਲੜਾਈ-ਝਗੜਾ ਰਹਿੰਦਾ ਸੀ ਅਤੇ ਇਸੇ ਕਾਰਨ ਸੁਰੇਸ਼ ਸਿੰਘ ਦਾ ਸਕਾ ਭਤੀਜਾ ਰਾਹੁਲ ਚੌਧਰੀ ਸੀ ਕਿਉਂਕਿ ਉਸ ਦੇ ਆਪਣੀ ਚਾਚੀ ਰਾਧਿਕਾ ਨਾਲ ਨਜਾਇਜ਼ ਸਬੰਧ ਸਨ।
ਘਟਨਾ ਤੋਂ ਹਫ਼ਤਾ ਭਰ ਪਹਿਲਾਂ ਹੀ ਇਸ ਗੱਲ ਨੂੰ ਲੈ ਕੇ ਸੁਰੇਸ਼ ਅਤੇ ਰਾਧਿਕਾ ਵਿਚਕਾਰ ਕਾਫ਼ੀ ਝਗੜਾ ਹੋਇਆ ਸੀ, ਉਦੋਂ ਸੁਰੇਸ਼ ਨੇ ਪਤਨੀ ਦੀ ਕੁੱਟਮਾਰ ਕੀਤੀ ਸੀ, ਜਿਸ ਕਾਰਨ ਉਹ ਬੱਚਿਆਂ ਨੂੰ ਲੈ ਕੇ ਪੇਕੇ ਚਲੀ ਗਈ ਸੀ। ਰਾਹੁਲ ਤੋਂ ਪੁੱਛਗਿੱਲ ਕਰਨ ਦੇ ਲਈ ਉਸ ਦੇ ਘਰ ਪੁਲਿਸ ਪਹੁੰਚੀ ਤਾਂ ਉਸ ਦੇ ਪਿਤਾ ਦਿਨੇਸ਼ ਸਿੰਘ ਨੇ ਦੱਸਿਆ ਕਿ ਉਹ ਤਾਂ ਲਖਨਊ ਵਿੱਚ ਹੈ।
ਲਖਨਊ ਵਿੱਚ ਰਾਹੁਲ ਗੋਮਤੀਨਗਰ ਵਿੱਚ ਕਿਰਾਏ ਦਾ ਕਮਰਾ ਲੈ ਕੇ ਰਹਿੰਦਾ ਹੈ ਅਤੇ ਸਰਕਾਰੀ ਨੌਕਰੀ ਲਈ ਤਿਆਰੀ ਕਰ ਰਿਹਾ ਹੈ। ਪਿਤਾ ਦਾ ਕਹਿਣਾ ਸੀ ਕਿ ਹੱਤਿਆ ਵਾਲੇ ਦਿਨ ਤੋਂ ਪਹਿਲਾਂ ਉਹ ਲਖਨਊ ਚਲਿਆ ਗਿਆ ਸੀ, ਜਦਕਿ ਮੁਖਬਰ ਨੇ ਪੁਲਿਸ ਨੂੰ ਦੱਸਿਆ ਕਿ ਘਟਨਾ ਵਾਲੇ ਦਿਨ ਉਹ ਇੱਥੇ ਹੀ ਦਿਖਾਈ ਦਿੱਤਾ ਸੀ।
ਪਿਤਾ ਦਾ ਕਹਿਣਾ ਸੀ ਕਿ ਘਟਨਾ ਤੋਂ ਇੱਕ ਦਿਨ ਪਹਿਲਾਂ ਯਾਨਿ 16 ਅਕਤੂਬਰ ਨੂੰ ਰਾਹੁਲ ਲਖਨਊ ਚਲਿਆ ਗਿਆ ਸੀ।ਪੁਲਿਸ ਨੇ 2 ਸਿਪਾਹੀ ਲਖਨਉ ਭੇਜੇ। ਲਖਨਉ ਪੁਲਿਸ ਦੀ ਮਦਦ ਨਾਲ ਗੋਰਖਪੁਰ ਪੁਲਿਸ ਨੇ ਰਾਹੁਲ ਚੌਧਰੀ ਨੂੰ ਪਕੜ ਲਿਆਂਦਾ। ਥਾਣੇ ਲਿਆ ਕੇ ਉਸ ਤੋਂ ਸੁਰੇਸ਼ ਦੀ ਹੱਤਿਆ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਬਿਨਾਂ ਕਿਸੇ ਹੀਲ-ਹੁੱਜਤ ਦੇ ਚਾਚੀ ਨਾਲ ਨਜਾਇਜ਼ ਸਬੰਧ ਹੋਣ ਦੇ ਕਾਰਨ ਚਾਚੇ ਦੀ ਹੱਤਿਆ ਦਾ ਅਪਰਾਧ ਸਵੀਕਾਰ ਕਰ ਲਿਆ। ਰਾਹੁਲ ਨੇ ਚਾਚੀ ਦੇ ਚੱਕਰ ਵਿੱਚ ਪੈ ਕੇ ਹੱਤਿਆ ਦੀ ਜੋ ਕਹਾਣੀ ਸੁਣਾਈ, ਉਹ ਵੀ ਹੈਰਾਨ ਕਰਨ ਵਾਲੀ ਹੈ।
ਉਤਰ ਪ੍ਰਦੇਸ਼ ਦੇ ਜ਼ਿਲ੍ਹਾ ਗੋਰਖਪੁਰ ਦੇ ਥਾਣਾ ਚਿਲੁਆਤਾਲ ਵਿੱਚ ਸੁਰੇਸ਼ ਸਿੰਘ ਪਤਨੀ ਰਾਧਿਕਾ ਸਿੰਘ ਅਤੇ 6 ਸਾਲ ਦੇ ਮੁੰਡੇ ਦੇ ਨਾਲ ਰਹਿੰਦਾ ਸੀ। ਉਸਦਾ ਵੱਡਾ ਭਰਾ ਸੀ ਦਿਨੇਸ਼ ਸਿੰਘ। ਰਾਹੁਲ ਉਸੇ ਦਾ ਮੁੰਡਾ ਸੀ। ਦੋਵੇਂ ਭਰਾਵਾਂ ਦੇ ਪਰਿਵਾਰ ਬੇਸ਼ੱਕ ਹੀ ਅਲੱਗ ਅਲੱਗ ਰਹਿੰਦੇ ਸਨ ਪਰ ਰਹਿੰਦੇ ਇੱਕ ਹੀ ਮਕਾਨ ਵਿੱਚ ਸਨ। ਦੋਵੇਂ ਇੱਕ-ਦੂਜੇ ਦੇ ਸੁਖ ਦੁਖ ਵਿੱਚ ਕੰਮ ਆਉਂਦੇ ਸਨ। ਪਿੰਡ ਵਾਲੇ ਉਹਨਾਂ ਦੇ ਆਪਸੀ ਪ੍ਰੇਮ ਨੂੰ ਦੇਖਕੇ ਸੜਦੇ ਵੀ ਸਨ। ਸੁਰੇਸ਼ ਸਿੰਘ ਚੇਨਈ ਵਿੱਚ ਕਿਸੇ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਕਰਦਾ ਸੀ। ਪਰ ਪਤਨੀ ਰਾਧਿਕਾ ਬੱਚੇ ਨਾਲ ਪਿੰਡ ਵਿੱਚ ਹੀ ਰਹਿੰਦੀ ਸੀ। ਉਹ ਸਾਲ ਵਿੱਚ ਇੱਕ ਜਾਂ 2 ਵਾਰ ਹੀ ਘਰ ਆਉਂਦਾ। ਉਸ ਦੇ ਨਾ ਰਹਿਣ ਕਾਰਨ ਜ਼ਰੂਰਤ ਪੈਣਤੇ ਘਰ ਦੇ ਛੋਟੇ ਮੋਟੇ ਕੰਮ ਉਸ ਦੇ ਵੱਡੇ ਭਰਾ ਦਾ ਮੁੰਡਾ ਰਾਹੁਲ ਕਰ ਦਿਆ ਕਰਦਾ ਸੀ।
ਰਾਹੁਲ ਅਤੇ ਰਾਧਿਕਾ ਸੀ ਤਾਂ ਚਾਚੀ-ਭਤੀਜਾ, ਪਰ ਹਮਉਮਰ ਹੋਣ ਕਾਰਨ ਦੋਵਾਂ ਵਿੱਚ ਨੇੜਤਾ ਸੀ। ਉਹ ਦੋਵੇਂ ਦੋਸਤਾਂ ਵਾਂਗ ਰਹਿੰਦੇ ਸਨ। ਇਸ ਦਾ ਨਤੀਜਾ ਇਹ ਨਿਕਲਿਆ ਕਿ ਹੌਲੀ ਹੌਲੀ ਦੋਵਾਂ ਵਿਚਕਾਰ ਸਬੰਧ ਬਣ ਗਏ। ਇੱਕ ਦੂਜੇ ਦੇ ਲਈ ਚਾਹਤ ਖਿੜ ਗਈ ਅਤੇ ਰਾਹੁਲ ਚਾਚੀ ਰਾਧਿਕਾ ਨੂੰ ਜਨੂੰਨ ਦੀ ਹੱਦ ਤੱਕ ਪਿਆਰ ਕਰਨ ਲੱਗਿਆ ਅਤੇ ਰਾਧਿਕਾ ਨੇ ਵੀ ਸਮਰਪਣ ਦੀ ਮੋਹਰ ਲਗਾ ਦਿੱਤੀ। ਇੱਕ ਵਾਰ ਮਰਿਆਦਾ ਟੁੱਟੀ ਤਾਂ ਜਦੋਂ ਵੀ ਮੌਕਾ ਮਿਲਦਾ, ਜਿਸਮ ਦੀ ਭੁੱਖ ਮਿਟਾ ਲੈਂਦੇ। ਦੋਵਾਂ ਨੇ ਇਸ ਅਨੈਤਿਕ ਰਿਸ਼ਤੇ ਦੇ ਪਰਦਾ ਪਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਇਹ ਪਾਪ ਲੁਕ ਨਹੀਂ ਸਕਦਾ।
ਰਾਧਿਕਾ ਅਤੇ ਰਾਹੁਲ ਦੀ ਪਿੰਡ ਵਿੱਚ ਚਰਚਾ ਹੋਣ ਲੱਗੀ। ਪਰ ਉਹਨਾਂ ਨੇ ਇਸ ਗੱਲ ਤੇ ਧਿਆਨ ਨਾ ਦਿੱਤਾ। ਜਦੋਂ ਸੁਰੇਸ਼ ਸਿੰਘ ਨੂੰ ਪਤਾ ਲੱਗਿਆ ਤਾਂ ਉਹ ਨੌਕਰੀ ਛੱਡ ਕੇ ਪਿੰਡ ਆ ਗਿਆ। ਇਹ ਸੰਨ 2014 ਦੀ ਗੱਲ ਹੈ। ਸੁਰੇਸ਼ ਸਿੰਘ ਨੇ ਖੂਬ ਪੈਸੇ ਕਮਾਏ ਸਨ। ਉਹਨਾਂ ਪੈਸਿਆਂ ਨਾਲ ਉਹ ਪਿੰਡ ਵਿਚਰਹਿ ਕੇ ਪ੍ਰਾਪਰਟੀ ਦਾ ਕੰਮ ਕਰਨ ਲੱਗਿਆ, ਜੋ ਥੋੜ੍ਹੀ ਮਿਹਨਤ ਤੋਂ ਬਾਅਦ ਚੰਗਾ ਚੱਲ ਪਿਆ। ਕੰਮ ਧੰਦੇ ਦੇ ਕਾਰਨ ਉਹ ਦਿਨੇ ਘਰੋਂ ਬਾਹਰ ਰਹਿੰਦਾ ਅਤੇ ਰਾਧਿਕਾ ਅਤੇ ਰਾਹੁਲ ਆਪਣੀ ਖੇਡ ਦਿਨੇ ਹੀ ਪੂਰੀ ਕਰ ਲੈਂਦੇ। ਪਰ ਇੱਕ ਦਿਨ ਅਚਾਨਕ ਉਹ ਦੁਪਹਿਰੇ ਘਰ ਆ ਗਿਆ ਤਾਂ ਉਸ ਨੇ ਦੋਵਾਂ ਨੂੰ ਇਤਰਾਜ਼ਯੋਗ ਹਾਲਤ ਵਿੱਚ ਦੇਖ ਲਿਆ।
ਸੁਰੇਸ਼ ਨੇ ਪਤਨੀ ਨੂੰ ਕੁੱਟਿਆ ਅਤੇ ਭਤੀਜੇ ਦੇ ਵੀ ਥੱਪੜ ਮਾਰੇ। ਇਹ ਗੱਲ ਉਸਨੇ ਆਪਣੇ ਭਰਾ ਨੂੰ ਦੱਸੀ ਤਾਂ ਬੇਟੇ ਦੀ ਹਰਕਤ ਤੇ ਉਹ ਵੀ ਬਹੁਤ ਸ਼ਰਮਿੰਦਾ ਹੋਇਆ। ਉਸਨੇ ਮੁੰਡੇ ਨੂੰ ਘਰੋਂ ਕੱਢ ਦਿੱਤਾ ਅਤੇ ਉਹ ਲਖਨਊ ਆ ਗਿਆ ਅਤੇ ਗੋਮਤੀਨਗਰ ਵਿੱਚ ਕਿਰਾਏ ਤੇ ਕਮਰਾ ਲੈ ਕੇ ਰਹਿਣ ਲੱਗਿਆ।
ਹੌਲੀ-ਹੌਲੀ ਗੱਲ ਠੰਡੀ ਪਈ। ਮਾਂ-ਬਾਪ ਦੀ ਮੰਗ ਤੇ ਰਾਹੁਲ ਫ਼ਿਰ ਘਰ ਆ ਗਿਆ। ਮਾਪਿਆਂ ਨੇ ਉਸਨੂੰ ਮੁਆਫ਼ ਕਰ ਦਿੱਤਾ ਪਰ ਉਸ ਤੇ ਸਖਤ ਨਜ਼ਰ ਰੱਖੀ ਜਾਣ ਲੱਗੀ। ਰਾਧਿਕਾ ਨੂੰ ਮਿਲਣ ਦੀ ਸਖਤ ਮਨਾਹੀ ਸੀ। ਜਦਕਿ ਉਹ ਚਾਚੀ ਨੂੰ ਮਿਲਣ ਲਈ ਤੜਫ਼ ਰਿਹਾ ਸੀ ਪਰ ਸਖਤ ਪਹਿਰੇਦਾਰੀ ਦ ਕਾਰਨ ਦੋਵਾਂ ਦਾ ਮਿਲਣ ਸੰਭਵ ਨਹੀਂ ਸੀ।
ਇਸ ਕਰਕੇ ਉਸਦੇ ਮਨ ਵਿੱਚ ਚਾਚੇ ਨੂੰ ਹਟਾਉਣ ਦੀ ਯੋਜਨਾ ਬਣਨ ਲੱਗੀ। ਉਹ ਅਜਿਹੇ ਰਸਤੇ ਲੱਭਣ ਲੱਗਿਆ, ਜਿਹਨਾਂ ਨਾਲ ਇਹ ਕੰਮ ਆਸਾਨ ਹੋ ਸਕੇ। ਕਾਫ਼ੀ ਸੋਚ ਵਿਚਾਰ ਕਰਕੇ ਉਸ ਨੇ ਤਹਿ ਕੀਤਾ ਕਿ ਉਹ ਆਪਣਾ ਮੋਬਾਇਲ ਫ਼ੋਨ ਐਨ ਕਰਕੇ ਬਾਈਬ੍ਰੇਸ਼ਨ ਤੇ ਲਖਨਊ ਵਾਲੇ ਕਮਰੇ ਵਿੱਚ ਹੀ ਛੱਡ ਦੇਵੇਗਾ ਅਤੇ ਰਾਤ ਨੂੰ ਗੋਰਖਪੁਰ ਪਹੁੰਚ ਕੇ ਚਾਚੇ ਦੀ ਹੱਤਿਆ ਕਰਕੇ ਲਖਨਊ ਆਪਣੇ ਕਮਰੇ ਵਿੱਚ ਚਲਾ ਜਾਵੇਗਾ।
ਪੁਲਿਸ ਉਸ ਤੇ ਸ਼ੱਕ ਕਰੇਗੀ ਤਾਂ ਉਹ ਮੋਬਾਇਲ ਲੋਕੇਸ਼ਨ ਦੇ ਸਹਾਰੇ ਬਚ ਜਾਵੇਗਾ। ਫ਼ਿਰ ਉਹ ਸ਼ਾਇਦ ਇਹ ਭੁੱਲ ਗਿਆ ਸੀ ਕਿ ਕਾਤਲ ਕਿੰਨਾ ਵੀ ਚਲਾਕ ਹੋਵੇ, ਉਹ ਫ਼ਸ ਹੀ ਜਾਂਦਾ ਹੈ। ਰਾਹੁਲ ਜਦੋਂ ਘਰ ਆ ਕੇ ਰਹਿਣ ਲੱਗਿਆ। ਸੁਰੇਸ਼ ਅਤੇ ਉਸਦੀ ਪਤਨੀ ਰਾਧਿਕਾ ਦਾ ਉਸਨੂੰ ਲੈ ਕੇ ਝਗੜਾ ਹੁੰਦਾ ਰਹਿੰਦਾ ਸੀ, ਜਦਕਿ ਇਸੇ ਵਿਚਕਾਰ ਰਾਹੁਲ ਇੱਕ ਵਾਰ ਵੀ ਚਾਚੀ ਨੂੰ ਨਹੀਂ ਮਿਲ ਸਕਿਆ ਸੀ।
ਰੋਜ਼ਾਨਾ ਦੇ ਝਗੜੇ ਤੋਂ ਪ੍ਰੇਸ਼ਾਨ ਹੋ ਕੇ ਰਾਧਿਕਾ ਨਰਾਜ਼ ਹੋ ਕੇ ਪੇਕੇ ਚਲੀ ਗਈ ਸੀ। ਰਾਧਿਕਾ ਦੇ ਚਲੀ ਜਾਣ ਕਾਰਨ ਰਾਹੁਲ ਕਾਫ਼ੀ ਦੁਖੀ ਸੀ। ਉਸ ਦਾ ਮਨ ਘਰੇ ਨਹੀਂ ਲੱਗ ਰਿਹਾ ਸੀ ਤਾਂ 16 ਅਕਤੂਬਰਨੂੰ ਉਹ ਮਾਪਿਆਂ ਨੂੰ ਕਹਿ ਕੇ ਲਖਨਊ ਚਲਿਆ ਗਿਆ। ਯੋਜਨਾ ਮੁਤਾਬਕ 17 ਅਕਤੂਬਰ ਨੂੰ ਸ਼ਾਮੀ 4 ਵਜੇ ਇੰਟਰਸਿਟੀ ਟ੍ਰੇਨ ਤੇ ਉਹ ਗੋਰਖਪੁਰ ਲਈ ਚੱਲ ਪਿਆ। ਰਾਤ 11 ਵਜੇ ਉਹ ਗੋਰਖਪੁਰ ਪਹੁੰਚਿਆ। ਸਟੇਸ਼ਨ ਤੋਂ ਟੈਂਪੂ ਲੈ ਕੇ ਉਹ ਚਿਲੁਆਤਾਲ ਦੇ ਬਰਗਦਵਾਂ ਚੌਰਾਹੇ ਤੇ ਪਹੁੰਚਿਆ ਅਤੇ ਉਥੋਂ ਪੈਦਲ ਹੀ ਘਰ ਪਹੁੰਚ ਗਿਆ। ਉਸਨੇ ਘਰ ਤਾਂ ਜਾਣਾ ਹੀ ਨਹੀਂ ਸੀ, ਇਸ ਕਰਕੇ ਸਭ ਤੋਂ ਪਹਿਲਾਂ ਉਸ ਨੇ ਪਿਤਾ ਦੇ ਕਮਰੇ ਦੇ ਦਰਵਾਜ਼ੇ ਦੀ ਚਿਟਕਣੀ ਬਾਹਰ ਤੋਂ ਬੰਦ ਕਰ ਦਿੱਤੀ। ਇਸ ਤੋਂ ਬਾਅਦ ਪਿੱਛੇ ਦੀ ਦੀਵਾਰ ਦੇ ਸਹਾਰੇ ਉਹ ਸੁਰੇਸ਼ ਦੇ ਕਮਰੇ ਵਿੱਚ ਪਹੁੰਚਿਆ, ਜਿੱਥੇ ਉਹ ਸੁੱਤਾ ਪਿਆ ਸੀ। ਉਸਨੂੰ ਦੇਖਦੇ ਹੀ ਨਫ਼ਰਤ ਨਾਲ ਰਾਹੁਲ ਦਾ ਖੂਨ ਖੌਲ ਉਠਿਆ। ਉਸਨੇ ਲੋਹੇ ਦੀ ਰਾਡ ਚੁੱਕੀ ਅਤੇ ਪੂਰੀ ਤਾਕਤ ਨਾਲ ਸੁਰੇਸ਼ ਦੇ ਸਿਰ ਤੇ 3 ਵਾਰ ਕਰਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ। ਫ਼ਿਰ ਉਸ ਨੇ ਬੋਰਾ ਚੁੱਕਿਆ ਅਤੇ ਉਸ ਵਿੱਚ ਲਾਸ਼ ਭਰ ਕੇ ਰਾਤ ਨੂੰ 4 ਵਜੇ ਦੇ ਕਰੀਬ ਬਾਹਰ ਝਾਕ ਕੇ ਦੇਖਿਆ ਤਾਂ ਕੋਈ ਨਾ ਦਿੱਸਿਆ। ਜਦੋਂ ਉਸਨੂੰ ਲੱਗਿਆ ਕਿ ਕੋਈ ਨਹੀਂ ਦੇਖ ਰਿਹਾ ਤਾਂ ਉਸ ਨੇ ਸੁਰੇਸ਼ ਦੀ ਹੀ ਸਾਈਕਲ ਤੇ ਲਾਸ਼ ਲਟਕਾਈ ਅਤੇ ਜੰਗਲ ਵਿੱਚ ਚਲਿਆ ਗਿਆ।
ਪਰ ਜਦੋਂ ਉਹ ਝੀਲ ਵੱਲ ਜਾ ਰਿਹਾ ਸੀ ਤਾਂ ਇੱਕ ਟ੍ਰੈਕਟਰ ਆਉਂਦਾ ਦਿੱਸਿਆ। ਉਸਨੂੰ ਦੇਖਕੇ ਉੋਹ ਘਬਰਾ ਗਿਆ ਅਤੇ ਸਾਈਕਲ ਨੂੰ ਇੱਕ ਦਰਖਤ ਨੇੜੇ ਖੜ੍ਹਾ ਕਰਕੇ ਦੌੜ ਗਿਆ। ਟ੍ਰੈਕਟਰ ਤੇ ਬੈਠੇ ਇੱਕ ਮਜ਼ਦੂਰ ਨੇ ਉਸਨੂੰ ਭੱਜਦੇ ਦੇਖਲਿਆ ਤਾਂ ਉਸ ਨੇ ਉਸਦਾ ਨਾਂ ਲੈ ਕੇ ਪੁਕਾਰਿਆ ਪਰ ਰੁਕਣ ਦੀ ਬਜਾਏ ਰਾਹੁਲ ਚੌਰਾਹੇ ਵੱਲ ਭੱਜਿਆ।
ਰਾਹੁਲ ਦੇ ਮਾਂ ਬਾਪ ਇਸ ਤੋਂ ਬਹੁਤ ਦੁਖੀ ਸਨ। ਉਹਨਾਂ ਨੇ ਰਾਹੁਲ ਨਾਲੋਂ ਆਪਣਾ ਰਿਸ਼ਤਾ ਹੀ ਖਤਮ ਕਰ ਲਿਆ।